ਸਰੀਰਕ ਛੇੜਛਾੜ ਦੇ ਦੋਸ਼ਾਂ 'ਚ ਘਿਰੇ ਅਨੁਰਾਗ ਦੇ ਮਾਮਲੇ 'ਚ ਨਾਂ ਆਉਣ 'ਤੇ ਭੜਕੀ ਹੂਮਾ ਕੁਰੈਸ਼ੀ ਨੇ ਦਿੱਤਾ ਵੱਡਾ ਬਿਆਨ

09/23/2020 1:58:36 PM

ਨਵੀਂ ਦਿੱਲੀ (ਬਿਊਰੋ) — ਅਨੁਰਾਗ ਕਸ਼ਅਪ 'ਤੇ ਲੱਗੇ ਸਰੀਰਕ ਛੇੜਛਾੜ ਦੇ ਦੋਸ਼ 'ਤੇ ਹੁਣ ਬਾਲੀਵੁੱਡ ਅਦਾਕਾਰਾ ਹੂਮਾ ਕੁਰੈਸ਼ੀ ਵੀ ਉਨ੍ਹਾਂ ਦੇ ਹੱਕ 'ਚ ਆ ਗਈ ਹੈ। ਉਹ ਇਸ ਮਾਮਲੇ 'ਚ ਆਪਣਾ ਨਾਂ ਘਸੀਟੇ ਜਾਣ 'ਤੇ ਭੜਕ ਗਈ ਹੈ ਤੇ ਉਨ੍ਹਾਂ ਨੇ ਨੋਟਿਸ ਜਾਰੀ ਕੀਤਾ ਹੈ।

ਹੂਮਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਸਟੇਟਮੈਂਟ 'ਚ ਲਿਖਿਆ, 'ਅਨੁਰਾਗ ਤੇ ਮੈਂ 2012-13 'ਚ ਆਖ਼ਰੀ ਵਾਰ ਇਕੱਠਿਆਂ ਕੰਮ ਕੀਤਾ ਸੀ। ਉਹ ਬਹੁਤ ਚੰਗੇ ਦੋਸਤ ਤੇ ਕਾਬਿਲ ਨਿਰਦੇਸ਼ਕ ਹਨ। ਮੇਰੇ ਆਪਣੇ ਤਜਰਬੇ ਤੇ ਮੇਰੀ ਜਾਣਕਾਰੀ ਮੁਤਾਬਕ, ਉਨ੍ਹਾਂ ਨੇ ਮੇਰੇ ਜਾਂ ਕਿਸੇ ਹੋਰ ਨਾਲ ਕਦੇ ਦੁਰਵਿਵਹਾਰ ਨਹੀਂ ਕੀਤਾ। ਉਨ੍ਹਾਂ ਕਿਹਾ, 'ਫਿਰ ਵੀ ਜੇਕਰ ਕਿਸੇ ਦਾ ਵੀ ਦਾਅਵਾ ਹੈ ਕਿ ਉਨ੍ਹਾਂ ਨਾਲ ਗ਼ਲਤ ਵਿਵਹਾਰ ਕੀਤਾ ਗਿਆ ਹੈ ਤਾਂ ਇਸ ਦੀ ਸ਼ਿਕਾਇਤ ਪ੍ਰਸ਼ਾਸ਼ਨ, ਪੁਲਸ ਤੇ ਨਿਆਇਕ ਤੰਤਰ ਨੂੰ ਕਰਨੀ ਚਾਹੀਦੀ ਹੈ। ਮੈਂ ਹੁਣ ਤੱਕ ਇਸ ਲਈ ਚੁੱਪ ਰਹੀ ਕਿਉਂਕਿ ਸੋਸ਼ਲ ਮੀਡੀਆ ਲੜਾਈ ਤੇ ਮੀਡੀਆ ਟਰਾਈਲਸ 'ਚ ਮੈਂ ਯਕੀਨ ਨਹੀਂ ਰੱਖਦੀ। ਇਸ ਵਿਵਾਦ 'ਚ ਮੈਨੂੰ ਘਸੀਟੇ ਜਾਣ ਨਾਲ ਮੈਂ ਗੁੱਸੇ 'ਚ ਹਾਂ।'
 

ਕੀ ਹੈ ਮਾਮਲਾ
ਅਦਾਕਾਰਾ ਪਾਇਲ ਘੋਸ਼ ਨੇ ਅਨੁਰਾਗ ਕਸ਼ਅਪ 'ਤੇ ਦੋਸ਼ ਲਗਾਉਣ ਨਾਲ ਇਸ ਮਾਮਲੇ 'ਚ ਰਿਚਾ ਚੱਢਾ, ਹੂਮਾ ਕੁਰੈਸ਼ੀ ਸਮੇਤ ਕਈ ਅਦਾਕਾਰਾਂ ਦਾ ਨਾਂ ਲਿਆ ਅਤੇ ਦਾਅਵਾ ਕੀਤਾ ਸੀ ਕਿ ਅਨੁਰਾਗ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਰੀਬ 200 ਲੜਕੀਆਂ ਨਾਲ ਸੰਬੰਧ ਰਹੇ ਹਨ। ਰਿਚਾ ਚੱਢਾ ਤੇ ਪਾਇਲ ਦੇ ਬਿਆਨ 'ਤੇ ਪ੍ਰੈੱਸ ਰਿਲੀਜ਼ ਜਾਰੀ ਕਰ ਚੁੱਕੀ ਹੈ। ਇਸ ਮਾਮਲੇ ਨੂੰ ਚੁੱਕਣ ਤੋਂ ਬਾਅਦ ਬੀਬੀਆਂ ਦੇ ਕਮਿਸ਼ਨ ਦੀ ਚੇਅਰਮੈਨ ਰੇਖਾ ਸ਼ਰਮਾ ਨੇ ਰਸਮੀ ਸ਼ਿਕਾਇਤ ਦਰਜ ਕਰਨ ਨੂੰ ਕਿਹਾ ਸੀ।

 


sunita

Content Editor

Related News