ਹੁਮਾ ਕੁਰੈਸ਼ੀ ਦੀ ''Maharani3'' ਦਾ ਟਰੇਲਰ ਰਿਲੀਜ਼, ਮੁੜ ਹੋਵੇਗਾ ਸੱਤਾ ਦੀ ਕੁਰਸੀ ''ਤੇ ''ਰਾਣੀ ਭਾਰਤੀ'' ਦਾ ਰਾਜ

Tuesday, Feb 20, 2024 - 03:04 PM (IST)

ਹੁਮਾ ਕੁਰੈਸ਼ੀ ਦੀ ''Maharani3'' ਦਾ ਟਰੇਲਰ ਰਿਲੀਜ਼, ਮੁੜ ਹੋਵੇਗਾ ਸੱਤਾ ਦੀ ਕੁਰਸੀ ''ਤੇ ''ਰਾਣੀ ਭਾਰਤੀ'' ਦਾ ਰਾਜ

ਐਂਟਰਟੇਨਮੈਂਟ ਡੈਸਕ : ਪ੍ਰਸ਼ੰਸਕ ਅਦਾਕਾਰਾ ਹੁਮਾ ਕੁਰੈਸ਼ੀ ਦੀ ਆਉਣ ਵਾਲੀ ਸੀਰੀਜ਼ 'ਮਹਾਰਾਣੀ 3' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਿਰਮਾਤਾਵਾਂ ਨੇ ਸੋਮਵਾਰ ਨੂੰ 'ਮਹਾਰਾਣੀ 3' ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ। 2.30 ਮਿੰਟ ਦਾ ਇਹ ਟਰੇਲਰ ਜੇਲ੍ਹ ਤੋਂ ਸ਼ੁਰੂ ਹੁੰਦਾ ਹੈ, ਜਿੱਥੇ 'ਰਾਣੀ ਭਾਰਤੀ' ਹੁਮਾ ਕੁਰੈਸ਼ੀ ਆਪਣੀ ਸਜ਼ਾ ਕੱਟਦੀ ਨਜ਼ਰ ਆ ਰਹੀ ਹੈ, ਜੋ ਆਪਣੇ ਪਤੀ ਦੇ ਕਤਲ ਕਾਰਨ ਅੰਦਰ ਹੈ। ਹੁਮਾ ਚਾਰ ਦੀਵਾਰੀ ਦੇ ਅੰਦਰ ਰਹਿ ਕੇ ਵੀ ਆਪਣੇ ਵਿਚਾਰਾਂ ਨੂੰ ਮਜ਼ਬੂਤ ​​ਕਰਦੀ ਹੈ ਪਰ ਇੱਕ ਦਿਨ ਸਕੂਲ ਤੋਂ ਵਾਪਸ ਆ ਰਹੇ ਬੱਚਿਆਂ 'ਤੇ ਜਾਨਲੇਵਾ ਹਮਲਾ ਹੋ ਜਾਂਦਾ ਹੈ ਅਤੇ ਇਸ ਦੀ ਖ਼ਬਰ 'ਰਾਣੀ ਭਾਰਤੀ' ਤੱਕ ਪਹੁੰਚ ਜਾਂਦੀ ਹੈ। ਬਸ ਫਿਰ ਕੀ 'ਰਾਣੀ ਭਾਰਤੀ' ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਹੈ? ਬਾਹਰ ਆਉਣ ਤੋਂ ਬਾਅਦ ਹੁਮਾ ਨੂੰ ਰਾਜਨੀਤੀ 'ਚ ਸਾਜ਼ਿਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


ਟਰੇਲਰ 'ਚ ਰਾਣੀ ਯਾਨੀ ਹੁਮਾ ਵੀ ਜ਼ਬਰਦਸਤ ਡਾਇਲਾਗ ਬੋਲਦੀ ਨਜ਼ਰ ਆ ਰਹੀ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪ੍ਰਭਾਵਿਤ ਹੋ ਰਹੇ ਹਨ। ਇਸ 'ਚ ਹੁਮਾ ਕੁਰੈਸ਼ੀ ਕਹਿੰਦੀ ਹੈ, 'ਬੰਦੂਕ ਕਮਜ਼ੋਰ ਲੋਕ ਚਲਾਤੇ ਹੈਂ। ਸਮਝਦਾਰ ਲੋਕ ਦਿਮਾਗ ਚਲਾਤੇ ਹੈਂ। ਇਸ ਤੋਂ ਇਲਾਵਾ ਇਸ 'ਚ ਕਈ ਹੋਰ ਜ਼ਬਰਦਸਤ ਡਾਇਲਾਗ ਬੋਲੇ ​​ਗਏ ਹਨ। ਟ੍ਰੇਲਰ ਨੂੰ ਪ੍ਰਸ਼ੰਸਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਦੱਸਣਯੋਗ ਹੈ ਕਿ 'ਮਹਾਰਾਣੀ 3' ਨੂੰ ਨਰੇਨ ਕੁਮਾਰ ਅਤੇ ਡਿੰਪਲ ਖਰਬੰਦਾ ਨੇ ਪ੍ਰੋਡਿਊਸ ਕੀਤਾ ਹੈ। ਸੁਭਾਸ਼ ਕਪੂਰ ਦੁਆਰਾ ਨਿਰਮਿਤ ਅਤੇ ਸੌਰਭ ਭਾਵੇ ਦੁਆਰਾ ਨਿਰਦੇਸ਼ਿਤ। 'ਮਹਾਰਾਣੀ 3' 7 ਮਾਰਚ ਨੂੰ ਸੋਨੀ ਲਿਵ 'ਤੇ ਪ੍ਰਸਾਰਿਤ ਕੀਤੀ ਜਾਵੇਗੀ। ਇਸ ਸੀਰੀਜ਼ 'ਚ ਹੁਮਾ ਕੁਰੈਸ਼ੀ ਤੋਂ ਇਲਾਵਾ ਅਮਿਤ ਸਿਆਲ, ਵਿਨੀਤ ਕੁਮਾਰ, ਪ੍ਰਮੋਦ ਪਾਠਕ, ਕਨੀ ਕੁਸਰੁਤੀ, ਅਨੁਜਾ ਸਾਠੇ, ਸੁਸ਼ੀਲ ਪਾਂਡੇ, ਦਿਬਯੇਂਦੂ ਭੱਟਾਚਾਰੀਆ ਅਤੇ ਸੋਹਮ ਸ਼ਾਹ ਨਜ਼ਰ ਆਉਣ ਵਾਲੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News