‘ਫਾਈਟਰ ਜੈੱਟ’ ਪਾਇਲਟ ਦੀ ਭੂਮਿਕਾ ਨਿਭਾਉਣ ਲਈ ਰਿਤਿਕ ਨੇ ਲਈ ਸਿਮੂਲੇਸ਼ਨ ਟ੍ਰੇਨਿੰਗ
Thursday, Apr 13, 2023 - 11:56 AM (IST)
ਮੁੰਬਈ (ਬਿਊਰੋ)– ਫ਼ਿਲਮ ‘ਫਾਈਟਰ’ ਦੀ ਸ਼ੂਟਿੰਗ ’ਚ ਅਸਲ ਲੜਾਕੂ ਜਹਾਜ਼ਾਂ ਨਾਲ ਫ਼ਿਲਮਾਂਕਣ ਕਰਨਾ ਸ਼ਾਮਲ ਸੀ, ਇਸ ਲਈ ਰਿਤਿਕ ਨੇ ਇਕ ਅਸਲ ਲੜਾਕੂ ਜਹਾਜ਼ ਨੂੰ ਉਡਾਉਣ ’ਚ ਸ਼ਾਮਲ ਪ੍ਰਕਿਰਿਆਵਾਂ ਤੇ ਤਕਨੀਕਾਂ ਨੂੰ ਸਿੱਖਣ ਦਾ ਫ਼ੈਸਲਾ ਕੀਤਾ।
ਅਦਾਕਾਰ ਨੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਤੋਂ ਪਹਿਲਾਂ ਨਵੰਬਰ ’ਚ ਤੇਜਪੁਰ ਏਅਰਬੇਸ ’ਤੇ ਆਸਾਮ ਦੇ ਸ਼ੈਡਿਊਲ ਤੋਂ ਪਹਿਲਾਂ ਆਪਣੀ ਸਿਖਲਾਈ ਸ਼ੁਰੂ ਕੀਤੀ ਤੇ ਫ਼ਿਲਮ ਦੇ ਤਿੰਨ ਸ਼ੈਡਿਊਲ ਦੀ ਸ਼ੂਟਿੰਗ ਦੌਰਾਨ ਅਭਿਆਸ ਤੇ ਆਪਣੇ ਗਿਆਨ ਨੂੰ ਵਧਾਉਣਾ ਜਾਰੀ ਰੱਖਿਆ।
ਇਹ ਖ਼ਬਰ ਵੀ ਪੜ੍ਹੋ : ਬੰਬੇ ਹਾਈਕੋਰਟ ਨੇ ਸਲਮਾਨ ਖ਼ਾਨ ਨੂੰ ਦਿੱਤੀ ਵੱਡੀ ਰਾਹਤ, ਕਿਹਾ– ‘ਸੈਲੇਬ੍ਰਿਟੀ ਨੂੰ ਪ੍ਰੇਸ਼ਾਨ ਕਰਨ ਲਈ...’
ਪ੍ਰਾਜੈਕਟ ਨਾਲ ਜੁੜੇ ਇਕ ਸੂਤਰ ਨੇ ਸਾਂਝਾ ਕੀਤਾ, ‘‘ਰਿਤਿਕ ਨੇ ਖ਼ੁਦ ਨੂੰ ਸਕ੍ਰੀਨ ’ਤੇ ਆਤਮ ਵਿਸ਼ਵਾਸ ਨਾਲ ਪੇਸ਼ ਕੀਤਾ, ਰਿਤਿਕ ਨੇ ਸਿਮੂਲੇਟਰ ’ਤੇ ਅਭਿਆਸ ਕਰਨ ਤੇ ਬਟਨਾਂ ਤੇ ਸਵੈਚਲਿਤ ਪ੍ਰਕਿਰਿਆਵਾਂ ਨੂੰ ਸਿੱਖਣ ਦੀ ਚੋਣ ਕੀਤੀ।’’
ਰਿਤਿਕ ‘ਬੈਂਗ ਬੈਂਗ’ ਤੇ ‘ਵਾਰ’ ਤੋਂ ਬਾਅਦ ‘ਫਾਈਟਰ’ ਲਈ ਤੀਜੀ ਵਾਰ ਨਿਰਦੇਸ਼ਕ ਸਿਧਾਰਥ ਆਨੰਦ ਨਾਲ ਕੰਮ ਕਰ ਰਹੇ ਹਨ ਤੇ ਪਹਿਲੀ ਵਾਰ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਇਕੱਠੇ ਕੰਮ ਕਰ ਰਹੇ ਹਨ। ਇਹ ਫ਼ਿਲਮ 25 ਜਨਵਰੀ, 2024 ਨੂੰ ਰਿਲੀਜ਼ ਹੋਣ ਵਾਲੀ ਹੈ। ਸਿਧਾਰਥ ਆਪਣੀ ਆਉਣ ਵਾਲੀ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।