ਖੂਨ ਨਾਲ ਲਥਪਥ ਨਜ਼ਰ ਆਏ ਰਿਤਿਕ ਰੌਸ਼ਨ, ਮਿੰਟਾਂ ''ਚ ਵਾਇਰਲ ਹੋਈ ਤਸਵੀਰ

Wednesday, Jan 12, 2022 - 11:11 AM (IST)

ਖੂਨ ਨਾਲ ਲਥਪਥ ਨਜ਼ਰ ਆਏ ਰਿਤਿਕ ਰੌਸ਼ਨ, ਮਿੰਟਾਂ ''ਚ ਵਾਇਰਲ ਹੋਈ ਤਸਵੀਰ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਤਿਕ ਰੌਸ਼ਨ ਨੇ ਬੀਤੀ 10 ਜਨਵਰੀ ਨੂੰ ਆਪਣਾ 48ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ 'ਤੇ ਪ੍ਰਸ਼ੰਸਕਾਂ ਸਮੇਤ ਕਈ ਫ਼ਿਲਮੀ ਸਿਤਾਰਿਆਂ ਨੇ ਰਿਤਿਕ ਨੂੰ ਵਧਾਈਆਂ ਦਿੱਤੀਆਂ। ਰਿਤਿਕ ਰੋਸ਼ਨ ਨੇ ਆਪਣੇ ਜਨਮਦਿਨ 'ਤੇ ਆਪਣੀ ਆਉਣ ਵਾਲੀ ਫ਼ਿਲਮ 'ਵਿਕਰਮ ਵੇਧਾ' ਨਾਲ ਸਬੰਧਿਤ ਇਕ ਝਲਕ ਜਾਰੀ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਕਿਰਦਾਰ ਕਾਫ਼ੀ ਵੱਖਰਾ ਨਜ਼ਰ ਆਇਆ। ਰਿਤਿਕ ਨੇ ਅਧਿਕਾਰਤ ਇੰਸਟਾਗ੍ਰਾਮ 'ਤੇ ਫ਼ਿਲਮ 'ਵਿਕਰਮ ਵੇਧਾ' ਦਾ ਆਪਣਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। 

ਦੱਸ ਦੇਈਏ ਕਿ ਰਿਤਿਕ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ਮੁਤਾਬਕ ਫ਼ਿਲਮ 'ਚ ਰਿਤਿਕ ਰੌਸ਼ਨ ਦੇ ਕਿਰਦਾਰ ਦਾ ਨਾਂ 'ਵੇਧਾ' ਹੈ। ਤਸਵੀਰ 'ਚ ਉਹ ਨੀਲੇ ਰੰਗ ਦੇ ਕੁੜਤੇ 'ਚ ਨਜ਼ਰ ਆ ਰਿਹਾ ਹੈ ਅਤੇ ਗ੍ਰੇ ਸ਼ੇਡ ਲੁੱਕ ਖ਼ੂਨ ਨਾਲ ਭਿੱਜਿਆ ਚਿਹਰਾ ਵੇਖਣ ਨੂੰ ਮਿਲ ਰਿਹਾ ਹੈ। ਤਸਵੀਰ 'ਚ ਰਿਤਿਕ ਨੇ ਸਨਗਲਾਸ ਵੀ ਲਾਈਆਂ ਹੋਈਆਂ ਹਨ। 

PunjabKesari

ਦੱਸਣਯੋਗ ਹੈ ਕਿ ਫ਼ਿਲਮ 'ਵਿਕਰਮ ਵੇਧਾ' ਆਈ. ਆਰ. ਮਾਧਵਨ ਤੇ ਵਿਜੇ ਸੇਤੂਪਤੀ ਦੀ 2017 ਦੀ ਤਾਮਿਲ ਫ਼ਿਲਮ ਦਾ ਹਿੰਦੀ ਰੀਮੇਕ ਹੈ। ਇਹ ਹਿੰਦੀ ਰੀਮੇਕ ਫ਼ਿਲਮ 'ਪੁਸ਼ਕਰ' ਤੇ 'ਗਾਇਤਰੀ' ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਫ਼ਿਲਮ 'ਚ ਰਿਤਿਕ ਰੌਸ਼ਨ ਤੋਂ ਇਲਾਵਾ ਅਦਾਕਾਰ ਸੈਫ ਅਲੀ ਖ਼ਾਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫ਼ਿਲਮ 'ਵਿਕਰਮ-ਬੇਤਾਲ' ਦੀ ਇਤਿਹਾਸਕ ਕਹਾਣੀ 'ਤੇ ਆਧਾਰਿਤ ਹੈ, ਜਿਸ 'ਚ ਇਕ ਗੈਂਗਸਟਰ ਆਪਣੀ ਕਹਾਣੀ ਸੁਣ ਕੇ ਹਰ ਵਾਰ ਪੁਲਸ ਤੋਂ ਭੱਜ ਜਾਂਦਾ ਹੈ। ਇਸ ਫ਼ਿਲਮ 'ਚ ਰਿਤਿਕ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ, ਜਦੋਂਕਿ ਸੈਫ ਅਲੀ ਖ਼ਾਨ ਮੁੱਖ ਖਲਨਾਇਕ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਸਾਲ ਸਤੰਬਰ 'ਚ ਰਿਲੀਜ਼ ਹੋ ਸਕਦੀ ਹੈ। 

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 
 


author

sunita

Content Editor

Related News