ਸ਼ਿਵਰਾਤਰੀ ਬਚਪਨ ਤੋਂ ਹੀ ਮੇਰੇ ਲਈ ਇਕ ਖ਼ਾਸ ਮੌਕਾ ਰਿਹੈ : ਰਿਤਿਕ ਰੌਸ਼ਨ

Tuesday, Mar 01, 2022 - 11:31 AM (IST)

ਸ਼ਿਵਰਾਤਰੀ ਬਚਪਨ ਤੋਂ ਹੀ ਮੇਰੇ ਲਈ ਇਕ ਖ਼ਾਸ ਮੌਕਾ ਰਿਹੈ : ਰਿਤਿਕ ਰੌਸ਼ਨ

ਮੁੰਬਈ (ਬਿਊਰੋ)– ਸੁਪਰਸਟਾਰ ਰਿਤਿਕ ਰੌਸ਼ਨ ਹਮੇਸ਼ਾ ਮਹਾਸ਼ਿਵਰਾਤਰੀ ਨੂੰ ਪੂਰੇ ਉਤਸਾਹ ਨਾਲ ਮਨਾਉਣ ਲਈ ਜਾਣੇ ਜਾਂਦੇ ਹਨ ਕਿਉਂਕਿ ਇਹ ਤਿਉਹਾਰ ਉਨ੍ਹਾਂ ਦੇ ਤੇ ਪਰਿਵਾਰ ਲਈ ਬਹੁਤ ਹੀ ਖ਼ਾਸ ਹੈ। ਉਹ ਸਾਰੇ ਅਦਾਕਾਰ ਦੇ ਨਾਨੇ ਜੇ. ਓਮ ਪ੍ਰਕਾਸ਼ ਵਲੋਂ ਨਿਰਮਿਤ ਭਗਵਾਨ ਸ਼ਿਵ ਮੰਦਰ ਜਾਂਦੇ ਹਨ।

ਇਸ ਉਤਸਵ ਬਾਰੇ ਰਿਤਿਕ ਸਾਂਝਾ ਕਰਦੇ ਹਨ, ‘ਸ਼ਿਵਰਾਤਰੀ ਬਚਪਨ ਤੋਂ ਹੀ ਬਹੁਤ ਹੀ ਖ਼ਾਸ ਮੌਕਾ ਰਿਹਾ ਹੈ। ਪਰਿਵਾਰ ’ਚ ਭਗਵਾਨ ਸ਼ਿਵ ਦੇ ਪੱਕੇ ਭਗਤ ਹਨ, ਇਥੋਂ ਤੱਕ ਕਿ ਨਾਨਾ ਜੀ ਨੇ ਪਨਵੇਲ ’ਚ ਭਗਵਾਨ ਸ਼ਿਵ ਦੇ ਮੰਦਰ ਦੀ ਉਸਾਰੀ ਕੀਤੀ ਸੀ।’

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਉਨ੍ਹਾਂ ਅੱਗੇ ਕਿਹਾ, ‘ਸਾਡੇ ਪਰਿਵਾਰ ਦੀ ਇਹ ਰਵਾਇਤ ਰਹੀ ਹੈ ਕਿ ਜਲਦੀ ਉੱਠੋ, ਪਨਵੇਲ ਦੇ ਆਪਟਾ ਪਿੰਡ ਦੇ ਮੰਦਰ ’ਚ ਜਾ ਕੇ ਪੂਜਾ ਕਰੋ ਤੇ ਲੰਗਰ ਦਾ ਪ੍ਰਬੰਧ ਕਰੋ।’

ਉਨ੍ਹਾਂ ਅਖੀਰ ’ਚ ਕਿਹਾ, ‘ਦੋ ਸਾਲਾਂ ਤੋਂ ਕੋਵਿਡ ਪਾਬੰਦੀਆਂ ਕਾਰਨ ਮੰਦਰ ’ਚ ਦਰਸ਼ਨਾਂ ਲਈ ਪਾਬੰਦੀ ਸੀ। ਇਸ ਸਾਲ ਆਖ਼ਿਰਕਾਰ ਮੰਦਰ ਦੇ ਦਰਵਾਜ਼ੇ ਭਗਤਾਂ ਲਈ ਖੁੱਲ੍ਹ ਗਏ ਹਨ ਤੇ ਇਹ ਬਹੁਤ ਖ਼ੁਸ਼ੀ ਦੀ ਗੱਲ ਹੈ।’ ਉਨ੍ਹਾਂ ਦਾ ਪਰਿਵਾਰ ਸਾਲਾਂ ਤੋਂ ਇਸ ਰਵਾਇਤ ਦਾ ਪਾਲਣ ਕਰ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News