ਰਿਤਿਕ ਰੋਸ਼ਨ ਨੇ ਲੰਡਨ ਤੋਂ ਛੁੱਟੀਆਂ ਦੀ ਤਸਵੀਰ ਕੀਤੀ ਸਾਂਝੀ, ਗਰਲਫ੍ਰੈਂਡ ਸਬਾ ਨੂੰ ਦੇਖ ਯੂਜ਼ਰਸ ਨੇ ਉਡਾਇਆ ਮਜ਼ਾਕ

Friday, Oct 14, 2022 - 04:14 PM (IST)

ਰਿਤਿਕ ਰੋਸ਼ਨ ਨੇ ਲੰਡਨ ਤੋਂ ਛੁੱਟੀਆਂ ਦੀ ਤਸਵੀਰ ਕੀਤੀ ਸਾਂਝੀ, ਗਰਲਫ੍ਰੈਂਡ ਸਬਾ ਨੂੰ ਦੇਖ ਯੂਜ਼ਰਸ ਨੇ ਉਡਾਇਆ ਮਜ਼ਾਕ

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਅਦਾਕਾਰ ਰਿਤਿਰ ਰੋਸ਼ਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਇਸ ਸਮੇਂ ਅਦਾਕਾਰ ਲੰਡਨ ਛੁੱਟੀਆਂ ’ਤੇ ਹਨ। ਰਿਤਿਕ ਦੇ ਨਾਲ ਸਬਾ ਵੀ ਗਈ ਹੈ। ਹਾਲ ਹੀ ’ਚ ਰਿਤਿਕ ਰੋਸ਼ਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਜਿਸ ’ਚ ਰਿਤਿਕ ਦੇ ਪਿੱਛੇ ਸਬਾ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਕਰਨ ਔਜਲਾ ਨੇ ਮੰਗੇਤਰ ਪਲਕ ਨੂੰ ਜਨਮਦਿਨ ਦੀ ਦਿੱਤੀ ਵਧਾਈ, ਇੰਸਟਾ ਸਟੋਰੀ ਸਾਂਝੀ ਕਰਕੇ ਕਹੀ ਇਹ ਗੱਲ

ਸਾਂਝੀ ਕੀਤੀ ਤਸਵੀਰ ’ਚ ਰਿਤਿਕ ਸੈਲਫ਼ੀ ਲੈ ਰਹੇ ਹਨ ਅਤੇ ਸਬਾ ਅਦਾਕਾਰ ਦੇ ਪਿੱਛੇ ਇਕ ਬੈਂਚ ’ਤੇ ਬੈਠੀ ਨਜ਼ਰ ਆ ਰਹੀ ਹੈ। ਤਸਵੀਰ ਸਾਂਝੀ ਕਰਦਿਆਂ ਰਿਤਿਕ ਨੇ ਲਿਖਿਆ ਕਿ ‘ਇਕ ਕੁੜੀ ਬੈਂਚ 'ਤੇ, ਗਰਮੀਆਂ 2022, ਲੰਡਨ, ਵੈਨ ਗੌਗ ਦਾ ਇਮਰਸਿਵ ਅਨੁਭਵ।’ ਇਸ ਦੇ ਨਾਲ ਅਦਾਕਾਰ ਨੇ ਦਿਲ ਦਾ ਈਮੋਜੀ ਵੀ ਲਗਾਇਆ ਹੈ।

PunjabKesari

ਇਹ ਵੀ ਪੜ੍ਹੋ : ਅਫ਼ਸਾਨਾ ਖ਼ਾਨ ਨੇ ਮਨਾਇਆ ਪਹਿਲਾ ਕਰਵਾ ਚੌਥ, ਪਤੀ ਸਾਜ਼ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਤਸਵੀਰ ਨੂੰ ਦੇਖ ਕੇ ਕਈ ਯੂਜ਼ਰਸ ਨੇ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ‘ਇਹ ਕੁੜੀ ਕੌਣ ਹੈ।’ ਇਸ ਦੇ ਨਾਲ ਦੂਜੇ ਨੇ ਲਿਖਿਆ ਕਿ ‘ਭੁੱਖ ਲਗੀ ਹੈ ਕੋਈ ਥਾਲੀ ਰੱਖ ਦਿਓ।’

ਦੱਸ ਦੇਈਏ ਕਿ ਰਿਤਿਕ ਅਤੇ ਸਬਾ ਦੇ ਰਿਸ਼ਤੇ ਦੀਆਂ ਖ਼ਬਰ ਉਦੋਂ ਸਾਹਮਣੇ ਆਈਆਂ ਜਦੋਂ ਦੋਵਾਂ ਨੂੰ ਮੁੰਬਈ ਦੇ ਇਕ ਰੈਸਟੋਰੈਂਟ ਦੇ ਬਾਹਰ ਸਪਾਟ ਕੀਤਾ ਗਿਆ ਸੀ। ਇਸ ਤੋਂ ਬਾਅਦ ਰਿਤਿਕ ਦੇ ਪਰਿਵਾਰ ਨਾਲ ਸਬਾ ਦੇ ਲੰਚ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇਸ ਤੋਂ ਇਲਾਵਾ ਦੋਵੇਂ ਅਕਸਰ ਕਈ ਮੌਕਿਆਂ ’ਤੇ ਇਕੱਠੇ ਨਜ਼ਰ ਆਉਂਦੇ ਹਨ। 


author

Shivani Bassan

Content Editor

Related News