ਰਿਤਿਕ ਰੋਸ਼ਨ ਨੇ ਲਈ ਫ਼ਿਲਮੀ ਸਿਤਾਰਿਆਂ ਨਾਲ ਸੈਲਫ਼ੀ, ਸਾਬਕਾ ਪਤਨੀ ਸੁਜ਼ੈਨ ਖ਼ਾਨ ਨੇ ਦਿੱਤੇ ਪ੍ਰੇਮੀ ਨਾਲ ਪੋਜ਼

07/03/2022 2:53:38 PM

ਮੁੰਬਈ: ਅਦਾਕਾਰਾ ਪ੍ਰੀਤੀ ਜ਼ਿੰਟਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਪ੍ਰੀਤੀ ਜ਼ਿੰਟਾ ਨੇ ਇਕ ਗਰੁੱਪ ਸੈਲਫ਼ੀ ਸਾਂਝੀ ਕੀਤੀ ਹੈ, ਜਿਸ ਨੂੰ ਕਾਫ਼ੀ ਦੇਖਿਆ ਜਾ ਰਿਹਾ ਹੈ। ਇਹ ਸੈਲਫ਼ੀ ਰਿਤਿਕ ਰੋਸ਼ਨ ਵੱਲੋਂ ਲਈ ਗਈ  ਹੈ।

PunjabKesari

ਇਹ ਵੀ ਪੜ੍ਹੋ : ਰਾਖੀ ਸਾਵੰਤ ਨੇ ਦੁਬਈ ’ਚ 10 ਅਪਾਰਟਮੈਂਟ ਖ਼ਰੀਦਣ ਦਾ ਲਿਆ ਫ਼ੈਸਲਾ, ਯੂਜ਼ਰਸ ਨੇ ਕੀਤਾ ਟ੍ਰੋਲ (ਦੇਖੋ ਵੀਡੀਓ)

ਤਸਵੀਰ ’ਚ ਪ੍ਰੀਤੀ ਆਪਣੇ ਪਤੀ ਜੀਨ ਗੁਡਇਨਫ, ਰਿਤਿਕ ਰੋਸ਼ਨ, ਸੁਜ਼ੈਨ ਖ਼ਾਨ, ਸੋਨਾਲੀ ਬੇਂਦਰੇ ਅਤੇ ਅਰਸਲਾਨ ਗੋਨੀ ਨਾਲ ਨਜ਼ਰ ਆ ਰਹੀ ਹੈ। ਰਿਤਿਕ ਨੇ ਟੌਪੀ ਪਾਈ ਹੈ ਅਤੇ  ਸੈਲਫ਼ੀ ਖਿੱਚ ਰਹੇ ਹਨ। ਹਰ ਕੋਈ ਮੁਸਕਰਾ ਰਿਹਾ ਹੈ।

PunjabKesari

ਤਸਵੀਰ ’ਚ ਰਿਤਿਕ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਪਿੱਛੇ ਪੋਜ਼ ਦੇ ਰਹੀ ਹੈ। ਇਸ ਦੇ ਨਾਲ ਦੂਜੇ ਪਾਸੇ ਸੋਨਾਲੀ ਰਿਤਿਕ ਅਤੇ ਪ੍ਰੀਤੀ ਵਿਚਕਾਰ ਖੜ੍ਹੀ ਪੋਜ਼ ਦੇ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਪ੍ਰੀਤੀ ਨੇ ਲਿਖਿਆ ਕਿ ‘ਰਾਤ ਨੂੰ ਯਾਦ ਕਰਨਾ, ਯਾਦਾਂ।’ ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ‘ਹੈਪੀ ਬਰਥਡੇ ਮਾਈ ਲਵ’: ਪਤੀ ਹਰਸ਼ ਲਿੰਬਾਚੀਆ ਨੇ ਪਤਨੀ ਭਾਰਤੀ ਸਿੰਘ ਦੇ ਜਨਮਦਿਨ ’ਤੇ ਕੀਤੀ ਪੋਸਟ ਸਾਂਝੀ

PunjabKesari

ਦੱਸ ਦੇਈਏ ਕਿ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਲਾਸ ਏਂਜਲਸ ’ਚ ਪੁੱਤਰ ਰਿਹਾਨ ਅਤੇ ਰਿਧਾਨ ਨਾਲ ਹਨ। ਇਸ ਦੇ ਨਾਲ ਹੀ ਸੁਜ਼ੈਨ ਖ਼ਾਨ ਵੀ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਲਾਸ ਏਂਜਲਸ ’ਚ ਹੈ। ਰਿਤਿਕ ਨੇ ਕੁਝ ਦਿਨ ਪਹਿਲਾਂ ਆਪਣੇ ਪੁੱਤਰਾਂ ਲਈ ਖਾਣਾ ਬਣਾਉਂਦੇ ਹੋਏ ਇਕ ਵੀਡੀਓ ਸਾਂਝੀ ਕੀਤੀ ਸੀ।


Gurminder Singh

Content Editor

Related News