ਕਿਵੇਂ ਹੋਈ ਰਿਤਿਕ ਰੌਸ਼ਨ ਤੇ ਸਬਾ ਆਜ਼ਾਦ ਦੀ ਪਹਿਲੀ ਮੁਲਾਕਾਤ? ਰਿਲੇਸ਼ਨਸ਼ਿਪ ਨੂੰ ਲੈ ਕੇ ਦੋਵੇਂ ਚਰਚਾ ’ਚ

Tuesday, Feb 01, 2022 - 02:28 PM (IST)

ਕਿਵੇਂ ਹੋਈ ਰਿਤਿਕ ਰੌਸ਼ਨ ਤੇ ਸਬਾ ਆਜ਼ਾਦ ਦੀ ਪਹਿਲੀ ਮੁਲਾਕਾਤ? ਰਿਲੇਸ਼ਨਸ਼ਿਪ ਨੂੰ ਲੈ ਕੇ ਦੋਵੇਂ ਚਰਚਾ ’ਚ

ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਜਦੋਂ ਤੋਂ ਆਪਣੀ ਮਿਸਟਰੀ ਗਰਲ ਯਾਨੀ ਸਬਾ ਆਜ਼ਾਦ ਦਾ ਹੱਥ ਫੜੀ ਨਜ਼ਰ ਆਏ ਹਨ, ਉਦੋਂ ਤੋਂ ਦੋਵੇਂ ਸੁਰਖ਼ੀਆਂ ’ਚ ਹਨ। ਕੁਝ ਦਿਨ ਪਹਿਲਾਂ ਪੈਪਰਾਜੀ ਨੇ ਰਿਤਿਕ ਰੌਸ਼ਨ ਤੇ ਸਬਾ ਨੂੰ ਰੈਸਟੋਰੈਂਟ ਦੇ ਬਾਹਰ ਇਕ-ਦੂਜੇ ਦਾ ਹੱਥ ਫੜੀ ਕੈਮਰੇ ’ਚ ਕੈਦ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਲਈ ਕੈਨੇਡੀਅਨ ਪੀ. ਐੱਮ. ਟਰੂਡੋ ’ਤੇ ਚੁਟਕੀ, ਆਖ ਦਿੱਤੀ ਇਹ ਗੱਲ

ਇਹ ਦੇਖ ਕੇ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਨਵੀਂ ਰਿਪੋਰਟ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਦੋਵਾਂ ਦੀ ਪਹਿਲੀ ਮੁਲਾਕਾਤ ਇਕ ਕੌਮਨ ਫਰੈਂਡ ਰਾਹੀਂ ਹੋਈ ਸੀ। ਉਦੋਂ ਤੋਂ ਦੋਵੇਂ ਇਕੱਠੇ ਹਨ।

ਹਾਲ ਹੀ ’ਚ ਦੋਵਾਂ ਨੂੰ ਡਿਨਰ ਡੇਟ ’ਤੇ ਵੀ ਸਪਾਟ ਕੀਤਾ ਗਿਆ ਸੀ, ਜਿਥੋਂ ਦੋਵਾਂ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ। ਅਸਲ ’ਚ ਡਿਨਰ ’ਤੇ ਦੋਵੇਂ ਆਪਣੇ ਕੰਮ ’ਤੇ ਚਰਚਾ ਕਰਨ ਲਈ ਆਏ ਸਨ ਪਰ ਦੋਵਾਂ ਨੂੰ ਇਸ ਤਰ੍ਹਾਂ ਹੱਥ ਫੜੀ ਦੇਖ ਲੋਕਾਂ ਨੂੰ ਲੱਗਾ ਕਿ ਸ਼ਾਇਦ ਹੁਣ ਰਿਤਿਕ ਸੁਜ਼ੈਨ ਖ਼ਾਨ ਨਾਲ ਤਲਾਕ ਤੋਂ ਬਾਅਦ ਅੱਗੇ ਵੱਧ ਚੁੱਕੇ ਹਨ।

ਇਕ ਨਿਊਜ਼ ਪੋਰਟਲ ਦੀ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਰਿਤਿਕ ਨੇ ਕਈ ਮਹੀਨਿਆਂ ਤੋਂ ਸਬਾ ਨਾਲ ਆਪਣੇ ਰਿਸ਼ਤੇ ਨੂੰ ਲੁਕੋ ਕੇ ਰੱਖਿਆ ਸੀ। ਰਿਪੋਰਟ ’ਚ ਅੱਗੇ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਦੋਸਤੀ ਅਸਲ ’ਚ ਕੁਝ ਖ਼ਾਸ ਬਣ ਗਈ ਹੈ। ਪਿਛਲੇ ਮਹੀਨੇ ਦੋਵੇਂ ਗੋਆ ’ਚ ਇਕੱਠੇ ਛੁੱਟੀਆਂ ਮਨਾਉਣ ਆਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News