ਮਹਾਕਾਲ ਮੰਦਰ ਦੇ ਪੁਜਾਰੀਆਂ ਨੇ ਕਿਹਾ- ਰਿਤਿਕ ਰੋਸ਼ਨ ਦੇ ਇਤਰਾਜ਼ਯੋਗ ਇਸ਼ਤਿਹਾਰ ਨੂੰ ਵਾਪਸ ਲਵੇ ਜ਼ੋਮੈਟੋ

Sunday, Aug 21, 2022 - 10:53 AM (IST)

ਮਹਾਕਾਲ ਮੰਦਰ ਦੇ ਪੁਜਾਰੀਆਂ ਨੇ ਕਿਹਾ- ਰਿਤਿਕ ਰੋਸ਼ਨ ਦੇ ਇਤਰਾਜ਼ਯੋਗ ਇਸ਼ਤਿਹਾਰ ਨੂੰ ਵਾਪਸ ਲਵੇ ਜ਼ੋਮੈਟੋ

ਉਜੈਨ- ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਆਪਣੇ ਨਵੇਂ ਇਸ਼ਤਿਹਾਰ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਏ ਹਨ। ਇਹ ਇਸ਼ਤਿਹਾਰ ਆਨਲਾਈਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਦਾ ਹੈ। ਰਿਤਿਕ ਇਸ ਵਿਗਿਆਪਨ ’ਚ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ, ਜਿਸ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਰਿਤਿਕ ਦੀ ਨਵੀਂ ਐਡ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਯਾਦ 'ਚ ਇਸ ਕਲਾਕਾਰ ਨੇ ਬਣਾਏ ਟਰੈਕਟਰ-5911 ਦੇ ਮਾਡਲ, ਦਿੱਤੀ ਸ਼ਰਧਾਂਜਲੀ

ਮੱਧ ਪ੍ਰਦੇਸ਼ ਦੇ ਉਜੈਨ ਦੇ ਮਸ਼ਹੂਰ ਮਹਾਕਾਲ ਮੰਦਰ ਦੇ 2 ਪੁਜਾਰੀਆਂ ਨੇ ਰਿਤਿਕ ਰੋਸ਼ਨ ਦੇ ਆਨਲਾਈਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਦੇ ਇਸ਼ਤਿਹਾਰ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਇਸ਼ਤਿਹਾਰ ’ਚ ਰੋਸ਼ਨ ਨੇ ਕਿਹਾ ਕਿ ‘ਉਸਨੂੰ ਉਜੈਨ ’ਚ ਇਕ ਥਾਲੀ (ਭੋਜਨ ਦੀ ਥਾਲੀ) ਬਾਰੇ ਪਤਾ ਲੱਗਿਆ ਤਾਂ ਉਸਨੇ ਮਹਾਕਾਲ ਤੋਂ ਆਰਡਰ ਕੀਤਾ।’ ਉਜੈਨ ’ਚ ਭਗਵਾਨ ਸ਼ਿਵ ਦਾ ਮਹਾਕਾਲੇਸ਼ਵਰ (ਮਹਾਕਾਲ) ਮੰਦਰ ਦੇਸ਼ ਦੇ ਬਾਰਾਂ ਜਯੋਤਿਰਲਿੰਗਾਂ ’ਚੋਂ ਇਕ ਹੈ। ਜਿੱਥੇ ਦੇਸ਼ ਭਰ ਦੇ ਸ਼ਰਧਾਲੂ ਆਉਂਦੇ ਹਨ। 

ਇਹ ਵੀ ਪੜ੍ਹੋ : ਜੰਨਤ ਜ਼ੁਬੈਰ ਨੇ ਟ੍ਰਡੀਸ਼ਨਲ ਡ੍ਰੈੱਸ ’ਚ ਮਚਾਇਆ ਕਹਿਰ, ਸੂਟ ’ਚ ਲੱਗ ਰਹੀ ਖ਼ੂਬਸੂਰਤ

ਮੰਦਰ ਦੇ ਪੁਜਾਰੀਆਂ ਮਹੇਸ਼ ਅਤੇ ਆਸ਼ੀਸ਼ ਨੇ ਕਿਹਾ ਕਿ ਜ਼ੋਮੈਟੋ ਨੂੰ ਤੁਰੰਤ ਇਸ਼ਤਿਹਾਰ ਵਾਪਸ ਲੈਣਾ ਚਾਹੀਦਾ ਹੈ ਅਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਸ਼ਰਧਾਲੂਆਂ ਨੂੰ ਥਾਲੀ ’ਚ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਅਤੇ ਇਸ਼ਤਿਹਾਰ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਮੰਦਿਰ ਪ੍ਰਸਾਦ ਦੇ ਤੌਰ ’ਤੇ ਮੁਫ਼ਤ ਭੋਜਨ ਦੀ ਥਾਲੀ ਪ੍ਰਦਾਨ ਕਰਦਾ ਹੈ ਅਤੇ ਇਹ ਵੇਚਿਆ ਨਹੀਂ ਜਾਂਦਾ ਹੈ।


author

Shivani Bassan

Content Editor

Related News