ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ ‘ਫਾਈਟਰ’ ਦੀ ਰਿਲੀਜ਼ ਡੇਟ ਆਈ ਸਾਹਮਣੇ

Saturday, Oct 29, 2022 - 12:03 PM (IST)

ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ ‘ਫਾਈਟਰ’ ਦੀ ਰਿਲੀਜ਼ ਡੇਟ ਆਈ ਸਾਹਮਣੇ

ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਪਹਿਲੀ ਵਾਰ ‘ਫਾਈਟਰ’ ’ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਰਿਤਿਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਫ਼ਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਖ਼ਬਰਾਂ ਸਨ ਕਿ ‘ਫਾਈਟਰ’ ਸਾਲ 2023 ’ਚ ਰਿਲੀਜ਼ ਹੋਵੇਗੀ ਪਰ ਹੁਣ ਫ਼ਿਲਮ ਦਾ ਫਰਸਟ ਪੋਸਟਰ ਸਾਹਮਣੇ ਆ ਚੁੱਕਾ ਹੈ, ਜਿਸ ’ਚ ‘ਫਾਈਟਰ’ ਪਲੇਨ ’ਤੇ ਰਿਲੀਜ਼ ਡੇਟ ਸਾਫ ਲਿਖੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਅਬਦੂ ਰੋਜ਼ਿਕ ਨੂੰ ਸਲਮਾਨ ਖ਼ਾਨ ਨੇ ਕੀਤਾ ‘ਬਿੱਗ ਬੌਸ 16’ ਤੋਂ ਬਾਹਰ! ਫੁੱਟ-ਫੁੱਟ ਕੇ ਰੋਈ ਨਿਮਰਤ

ਪੋਸਟਰ ’ਤੇ ਹਵਾ ’ਚ ਉਡਾਨ ਭਰਦਾ ਫਾਈਟਰ ਪਲੇਨ ਦਿਖਾਈ ਦੇ ਰਿਹਾ ਹੈ, ਜਿਸ ’ਤੇ ਲਿਖਿਆ ਹੈ 25 ਜਨਵਰੀ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਕੀਤੀ ਜਾਵੇਗੀ ‘ਫਾਈਟਰ’।

ਸਿਧਾਰਥ ਆਨੰਦ ਦੀ ਇਸ ਫ਼ਿਲਮ ਨੂੰ ਲੈ ਕੇ ਪਹਿਲਾਂ ਤੋਂ ਹੀ ਕਾਫੀ ਚਰਚਾ ਹੈ। ਲੋਕ ਆਪਣੇ ਫੇਵਰੇਟ ਦੋਵਾਂ ਸਿਤਾਰਿਆਂ ਨੂੰ ਇਕੱਠਿਆਂ ਪਰਦੇ ’ਤੇ ਦੇਖਣ ਲਈ ਉਤਸ਼ਾਹਿਤ ਹਨ।

ਦੱਸ ਦੇਈਏ ਕਿ ‘ਫਾਈਟਰ’ ਇਕ ਸੁਪਰ ਐਕਸ਼ਨ ਫ਼ਿਲਮ ਹੈ, ਜਿਸ ’ਚ ਕੁਝ ਬਿਹਤਰੀਨ ਏਰੀਅਲ ਐਕਸ਼ਨ ਸੀਕੁਐਂਸ ਹਨ, ਜੋ ਕਿ ਭਾਰਤੀ ਦਰਸ਼ਕਾਂ ਲਈ ਇਕ ਬਿਹਤਰੀਨ ਤਜਰਬਾ ਬਣਨ ਵਾਲੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News