''ਦਿਲਵਾਲੇ'' ਦੀ ਸਫਲਤਾ ''ਤੇ ਰਿਤਿਕ ਨੇ ਦਿੱਤੀ ਸ਼ਾਹਰੁਖ ਨੂੰ ਵਧਾਈ
Monday, Dec 21, 2015 - 10:57 AM (IST)

ਮੁੰਬਈ : ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਨੇ ਬਾਕਸ ਆਫਿਸ ''ਤੇ ਫਿਲਮ ''ਦਿਲਵਾਲੇ'' ਦੀ ਸਫਲਤਾ ''ਤੇ ਖੁਸ਼ੀ ਪ੍ਰਗਟ ਕਰਦੇ ਹੋਏ ਆਪਣੇ ਸੁਪਰ ਸਟਾਰ ਦੋਸਤ ਸ਼ਾਹਰੁਖ ਖਾਨ ਨੂੰ ਵਧਾਈ ਦਿੱਤੀ ਹੈ।
ਦੱਸ ਦੇਈਏ ਕਿ ਫਿਲਮ ''ਦਿਲਵਾਲੇ'' ਨੇ ਰਿਲੀਜ਼ ਦੇ ਪਹਿਲੇ ਦਿਨ 21 ਕਰੋੜ ਦੀ ਕਮਾਈ ਕੀਤੀ ਹੈ। ਰਿਤਿਕ ਨੇ ਟਵਿਟਰ ''ਤੇ ਸ਼ਾਹਰੁਖ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ '' ਇਹ ਇਕ ਪੰਛੀ... ਇਹ ਇਕ ਜਹਾਜ਼ ਹੈ... ਨਹੀਂ ਇਹ ਦਿਲਵਾਲੇ
ਹੈ। ਉੱਚਾ ਉਡ ਰਿਹਾ ਹੈ।'' ਜ਼ਿਕਰਯੋਗ ਹੈ ਕਿ ਸ਼ਾਹਰੁਖ ਅਤੇ ਕਾਜੋਲ ਦੀ ਪਰਫੈਕਟ ਕੈਮਿਸਟਰੀ ਵਾਲੀ ਇਸ ਫਿਲਮ ਦੀ ਦਰਸ਼ਕਾਂ ਨੂੰ ਬੜੀ ਬੇਸਬਰੀ ਨਾਲ ਉਡੀਕ ਸੀ ਅਤੇ ਇਹ ਦਰਸ਼ਕਾਂ ਦੀ ਕਸੌਟੀ ''ਤੇ ਖਰੀ ਵੀ ਉਤਰੀ।