ਕੈਂਸਰ ਨਾਲ ਕਿਵੇਂ ਲੜਿਆ ਗਾਇਕ ਜੈਜ਼ ਧਾਮੀ, ਸਾਂਝਾ ਕੀਤਾ ਭਾਵੁਕ ਨੋਟ

Tuesday, Oct 01, 2024 - 10:18 AM (IST)

ਕੈਂਸਰ ਨਾਲ ਕਿਵੇਂ ਲੜਿਆ ਗਾਇਕ ਜੈਜ਼ ਧਾਮੀ, ਸਾਂਝਾ ਕੀਤਾ ਭਾਵੁਕ ਨੋਟ

ਜਲੰਧਰ- ਗਾਇਕ ਜੈਜ਼ ਧਾਮੀ ਜੋ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੇ ਨਾਲ ਜੰਗ ਲੜ ਰਿਹਾ ਸੀ ।ਉਹ ਹੁਣ ਇਸ ਬੀਮਾਰੀ ਤੋਂ ਪੂਰੀ ਤਰ੍ਹਾਂ ਉੱਭਰ ਚੁੱਕਿਆ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਆਪਣੇ ਕੈਂਸਰ ਹੋਣ ਤੋਂ ਲੈ ਕੇ ਉਸ ਦੇ ਇਲਾਜ, ਆਪਣੀ ਖੁਰਾਕ ਅਤੇ ਰੋਜ਼ਾਨਾ ਰੁਟੀਨ ਬਾਰੇ ਦੱਸਿਆ ਹੈ।

 

 
 
 
 
 
 
 
 
 
 
 
 
 
 
 
 

A post shared by JAZ DHAMI (@thejazdhami)

ਉਸ ਨੇ ਦੱਸਿਆ ਕਿ ਕਿਵੇਂ ਕੈਂਸਰ ਦੀ ਬੀਮਾਰੀ ਪਤਾ ਲੱਗਣ ‘ਤੇ ਉਹ ਪੂਰੀ ਤਰ੍ਹਾਂ ਘਬਰਾ ਗਿਆ ਸੀ ਅਤੇ ਉਸ ਦੀ ਦੁਨੀਆ ਪੂਰੀ ਤਰ੍ਹਾਂ ਹਿੱਲ ਗਈ ਸੀ । ਜਿਸ ਤੋਂ ਬਾਅਦ ਉਸ ਨੇ ਇਸ ਬੀਮਾਰੀ ਦੇ ਨਾਲ ਲੜਨ ਦਾ ਫੈਸਲਾ ਲਿਆ ਅਤੇ ਇਸ ਬੀਮਾਰੀ ਤੋਂ ਨਿਜ਼ਾਤ ਪਾਉਣ ਦੇ ਲਈ ਆਪਣੀ ਡੇਲੀ ਰੁਟੀਨ ‘ਚ ਬਦਲਾਅ ਕੀਤਾ । ਠੰਢੇ ਪਾਣੀ ‘ਚ ਘੰਟਿਆਂ ਬੱਧੀ ਰਹਿਣ ਅਤੇ ਇੱਕ ਅਨੁਸ਼ਾਸਿਤ ਖੁਰਾਕ ਤੱਕ ਕਈ ਘੰਟੇ ਕਸਰਤ ਦੇ ਕਾਰਨ ਇਸ ਬੀਮਾਰੀ ਤੋਂ ਨਿਜ਼ਾਤ ਪਾਉਣ ‘ਚ ਸਫਲ ਰਿਹਾ ।

ਪੜ੍ਹੋ ਇਹ ਅਹਿਮ ਖ਼ਬਰ- ਮਸ਼ਹੂਰ ਅਦਾਕਾਰਾ ਦਾ ਇੰਟੀਮੇਟ ਵੀਡੀਓ ਰਿਕਾਰਡ, ਦੋਸ਼ੀਆਂ ਖਿਲਾਫ਼ ਮਾਮਲਾ ਦਰਜ

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜੈਜ਼ ਧਾਮੀ ਨੇ ਕੈਂਸਰ ਦੇ ਬਾਰੇ ਪੁਸ਼ਟੀ ਕੀਤੀ ਸੀ ਅਤੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਹ ਆਪਣੇ ਲਈ ਅਤੇ ਆਪਣੇ ਪਰਿਵਾਰ ਦੇ ਲਈ ਇਸ ਗੰਭੀਰ ਬਿਮਾਰੀ ਦੇ ਨਾਲ ਲੜਿਆ ।ਜੈਜ਼ੀ ਧਾਮੀ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਜ਼ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Priyanka

Content Editor

Related News