14 ਸਾਲਾਂ ''ਚ ਕਿੰਨੀ ਬਦਲ ਗਈ ਹੈ ਟੀ.ਵੀ. ਸੀਰੀਅਲ ''ਉਤਰਨ'' ਦੀ ਇਹ ਅਦਾਕਾਰਾ, ਤਸਵੀਰਾਂ ਵੇਖ ਨਹੀਂ ਆਵੇਗਾ ਯਕੀਨ

Tuesday, Dec 15, 2020 - 02:29 PM (IST)

14 ਸਾਲਾਂ ''ਚ ਕਿੰਨੀ ਬਦਲ ਗਈ ਹੈ ਟੀ.ਵੀ. ਸੀਰੀਅਲ ''ਉਤਰਨ'' ਦੀ ਇਹ ਅਦਾਕਾਰਾ, ਤਸਵੀਰਾਂ ਵੇਖ ਨਹੀਂ ਆਵੇਗਾ ਯਕੀਨ

ਮੁੰਬਈ: ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਅਤੇ ਬਿਗ ਬੌਸ-13 ਦੀ ਕੰਟੇਸਟੈਂਟ ਰਸ਼ਮੀ ਦੇਸਾਈ ਇਨ੍ਹੀਂ ਦਿਨੀਂ ਬਹੁਤ ਬਦਲੀ ਹੋਈ ਲੁੱਕ 'ਚ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਉਸ ਦਾ ਗਲੈਮਰਸ ਨਾਲ ਭਰਿਆ ਅੰਦਾਜ਼ ਛਾਇਆ ਹੋਇਆ ਹੈ। ਹਾਲ ਹੀ 'ਚ ਰਸ਼ਮੀ ਦੇਸਾਈ ਨੇ ਪਿੰਕ ਬਿਕਨੀ ਪਾਏ ਹੋਏ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਸੀ। ਹੁਣ ਉਨ੍ਹਾਂ ਦੇ ਨਵੇਂ ਪ੍ਰਾਜੈਕਟ ਦੀ ਨਵੀਂ ਲੁੱਕ ਸਾਹਮਣੇ ਆਈ ਹੈ ਜਿਸ 'ਚ ਰਸ਼ਮੀ ਕਿਸੇ ਬੋਲਡ ਲੜਕੀ ਤੋਂ ਘੱਟ ਨਹੀਂ ਲੱਗ ਰਹੀ।

PunjabKesari
ਬਿਗ ਬੌਸ 'ਚੋਂ ਨਿਕਲਣ ਤੋਂ ਬਾਅਦ ਰਸ਼ਮੀ ਦੇਸਾਈ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਸਰਗਰਮ ਹੋ ਗਈ ਹੈ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਪਾਉਂਦੀ ਰਹਿੰਦੀ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਉਨ੍ਹਾਂ ਦੀ ਖ਼ੂਬ ਤਾਰੀਫ ਵੀ ਕਰਦੇ ਹਨ। ਰਸ਼ਮੀ ਦੀਆਂ ਨਵੀਂਆਂ ਅਤੇ ਪੁਰਾਣੀਆਂ ਤਸਵੀਰਾਂ ਦੀ ਤੁਲਨਾ ਕਰੀਏ ਤਾਂ ਪੁਰਾਣੀ ਤਸਵੀਰਾਂ 'ਚ ਉਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੋ ਜਾਂਦਾ ਹੈ।

PunjabKesari
ਰਸ਼ਮੀ ਦੇਸਾਈ ਸਿਰਫ ਟੀ.ਵੀ. ਦਾ ਇਕ ਵੱਡਾ ਚਿਹਰਾ ਨਹੀਂ ਹੈ ਸਗੋਂ ਭੋਜਪੁਰੀ ਸਿਨੇਮਾ 'ਚ ਵੀ ਮਸ਼ਹੂਰ ਹੈ। ਰਸ਼ਮੀ ਕਈ ਭੋਜਪੁਰੀ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ। ਟੀ.ਵੀ. ਇੰਡਸਟਰੀ 'ਚ ਆਉਣ ਤੋਂ ਪਹਿਲਾਂ ਰਸ਼ਮੀ ਦੇਸਾਈ ਭੋਜਪੁਰੀ, ਮਣੀਪੁਰੀ, ਅਸਮੀ ਅਤੇ ਬੰਗਾਲੀ ਸਿਨੇਮਾ ਦਾ ਵੀ ਹਿੱਸਾ ਰਹਿ ਚੁੱਕੀ ਹੈ।

PunjabKesari

ਉਨ੍ਹਾਂ ਦੀਆਂ ਭੋਜਪੁਰੀ ਫ਼ਿਲਮਾਂ ਦੀ ਲਿਸਟ 'ਚ 'ਗਜਬ ਭਈਲ ਰਾਮਾ', 'ਕਬ ਹੋਏ ਗੌਨਾ ਹਮਾਰ', 'ਨਦੀਆ ਕੇ ਤੀਰ', 'ਗੱਬਰ ਸਿੰਘ', 'ਤੋਹਸਾ ਪਿਆਰ ਬਾ','ਦੁੱਲਾ ਬਾਬੂ', 'ਬੰਧਨ ਟੂਟੇ ਨਾ' ਅਤੇ 'ਪੱਪੂ ਕੇ ਪਿਆਰ ਹੋ ਗਈਲ' ਵਰਗੀਆਂ ਕਈ ਫ਼ਿਲਮਾਂ ਸ਼ਾਮਲ ਹਨ।

PunjabKesari
ਰਸ਼ਮੀ ਨੂੰ ਟੀ.ਵੀ. ਇੰਡਸਟਰੀ 'ਚ 14 ਸਾਲ ਹੋ ਗਏ ਹਨ। ਉਨ੍ਹਾਂ ਨੂੰ ਪਹਿਲਾਂ ਬ੍ਰੇਕ ਜੀ.ਟੀ.ਵੀ. ਦੇ ਸ਼ੋਅ 'ਰਾਵਣ' ਨਾਲ ਮਿਲਿਆ ਸੀ। ਇਸ ਤੋਂ ਬਾਅਦ 'ਵੋ ਮੀਤ ਮਿਲਾ ਦੇ ਰੱਬਾ' 'ਚ ਨਜ਼ਰ ਆਈ। ਹਾਲਾਂਕਿ ਰਸ਼ਮੀ ਨੂੰ ਪਛਾਣ 'ਉਤਰਨ' ਨਾਲ ਮਿਲੀ। ਇਸ ਤੋਂ ਇਲਾਵਾ ਰਸ਼ਮੀ 'ਪਰੀ ਹੁੰ ਮੈਂ', 'ਸ਼ਸ਼ਸ਼ਸ਼.. ਫਿਰ ਕੋਈ ਹੈ', 'ਕਾਮੇਡੀ ਸਰਕਸ', 'ਜਰਾ ਨੱਚ ਕੇ ਦਿਖਾ', 'ਕ੍ਰਾਈਮ ਪੈਟਰੋਲ', 'ਖਤਰੋਂ ਕੇ ਖਿਲਾੜੀ', 'ਅਧੂਰੀ ਕਹਾਣੀ ਹਮਾਰੀ, 'ਇਸ਼ਕ ਦਾ ਰੰਗ ਸਫੈਦ', 'ਨੱਚ ਬਲੀਏ' ਅਤੇ 'ਝਲਕ ਦਿਖਲਾ ਜਾ' 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari
ਰਸ਼ਮੀ ਨੇ ਸਾਲ 2012 'ਚ ਆਪਣੇ ਕੋ-ਐਕਟਰ ਨੰਦਿਸ਼ ਸੰਧੁ ਨਾਲ ਵਿਆਹ ਕੀਤੀ ਸੀ। ਨੰਦਿਸ਼ ਅਤੇ ਰਸ਼ਮੀ ਸੀਰੀਅਲ 'ਉਤਰਨ' 'ਚ ਇਕੱਠੇ ਨਜ਼ਰ ਆਏ ਸਨ। ਵਿਆਹ ਦੇ ਇਕ ਸਾਲ ਬਾਅਦ ਹੀ ਦੋਵਾਂ 'ਚ ਮਨ-ਮੁਟਾਅ ਰਹਿਣ ਲੱਗਿਆ ਅਤੇ ਚਾਰ ਸਾਲ 'ਚ ਹੀ ਇਹ ਵਿਆਹ ਟੁੱਟ ਗਿਆ ਸੀ। ਸਮੇਂ ਦੇ ਨਾਲ ਰਸ਼ਮੀ ਦੇਸਾਈ ਦੀ ਲੁੱਕ 'ਚ ਕਾਫ਼ੀ ਬਦਲਾਅ ਆਇਆ ਹੈ ਜੋ ਕਿ ਤਸਵੀਰਾਂ 'ਚ ਦਿਖਾਈ ਦੇ ਰਿਹਾ ਹੈ।  

PunjabKesari


author

Aarti dhillon

Content Editor

Related News