‘ਆਦਿਪੁਰਸ਼’ ਨੂੰ ਬਲਾਕਬਸਟਰ ਹੋਣ ਲਈ ਕਿੰਨੇ ਕਰੋੜ ਕਮਾਉਣੇ ਪੈਣਗੇ? ਪੜ੍ਹੋ ਖ਼ਬਰ ’ਚ

05/10/2023 2:58:12 PM

ਮੁੰਬਈ (ਬਿਊਰੋ)– ‘ਆਦਿਪੁਰਸ਼’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ‘ਰਾਮਾਇਣ’ ’ਤੇ ਆਧਾਰਿਤ ਇਸ ਫ਼ਿਲਮ ’ਚ ਪ੍ਰਭਾਸ, ਕ੍ਰਿਤੀ ਸੈਨਨ, ਸੰਨੀ ਸਿੰਘ ਤੇ ਸੈਫ ਅਲੀ ਖ਼ਾਨ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਦਾ ਨਿਰਦੇਸ਼ਨ ਓਮ ਰਾਓਤ ਨੇ ਕੀਤਾ ਹੈ। ਫ਼ਿਲਮ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਰਿਲੀਜ਼ ਕੀਤਾ ਗਿਆ ਸੀ ਤੇ ਵਿਵਾਦਾਂ ਕਾਰਨ ਫ਼ਿਲਮ ਦੇ VFX ’ਚ ਕਾਫੀ ਬਦਲਾਅ ਕੀਤੇ ਗਏ ਹਨ। ਕਲਾਕਾਰਾਂ ਦੀ ਲੁੱਕ ’ਚ ਵੀ ਕਈ ਨਵੀਆਂ ਗੱਲਾਂ ਕੀਤੀਆਂ ਗਈਆਂ ਹਨ। ‘ਆਦਿਪੁਰਸ਼’ 16 ਜੂਨ ਨੂੰ ਤਾਮਿਲ, ਤੇਲਗੂ, ਹਿੰਦੀ, ਮਲਿਆਲਮ ਤੇ ਕੰਨੜਾ ’ਚ ਰਿਲੀਜ਼ ਹੋਵੇਗੀ ਪਰ ਤੁਸੀਂ ਜਾਣਦੇ ਹੋ ਕਿ ਇਸ ਸਾਰੀ ਕਵਾਇਦ ’ਚ ਫ਼ਿਲਮ ਦੇ ਨਿਰਮਾਤਾਵਾਂ ਦੀਆਂ ਜੇਬਾਂ ਬਹੁਤ ਢਿੱਲੀਆਂ ਹੋ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਨਜ਼ਰਬੰਦ ਕਰਨ 'ਤੇ ADGP ਦਾ ਅਹਿਮ ਬਿਆਨ

ਫ਼ਿਲਮ ਦਾ ਬਜਟ ਲਗਭਗ 600 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਫ਼ਿਲਮ ਬਹੁਤ ਵੱਡੇ ਬਜਟ ਵੱਲ ਵੱਧ ਗਈ ਹੈ। ਅਜਿਹੇ ’ਚ ਫ਼ਿਲਮ ਦੇ ਨਿਰਮਾਤਾਵਾਂ ਲਈ ਕਾਫੀ ਕੁਝ ਦਾਅ ’ਤੇ ਲੱਗਾ ਹੋਇਆ ਹੈ। ਫ਼ਿਲਮ ਦੇ ਵੀ. ਐੱਫ. ਐਕਸ. ’ਤੇ ਕਾਫੀ ਕੰਮ ਕੀਤਾ ਗਿਆ ਹੈ ਤੇ ਇਸ ਕਾਰਨ ਫ਼ਿਲਮ ਦੀ ਲਾਗਤ ਜ਼ਿਆਦਾ ਦੱਸੀ ਜਾ ਰਹੀ ਹੈ।

ਪ੍ਰਭਾਸ ਦੀ ਫੀਸ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪ੍ਰਭਾਸ ਨੂੰ ‘ਆਦਿਪੁਰਸ਼’ ਲਈ ਕਰੀਬ 100 ਕਰੋੜ ਰੁਪਏ ਮਿਲੇ ਹਨ। ਇਸ ਤਰ੍ਹਾਂ ਫ਼ਿਲਮ ਦੇ ਬਜਟ ਦਾ ਵੱਡਾ ਹਿੱਸਾ ਪ੍ਰਭਾਸ ਕੋਲ ਗਿਆ ਹੈ। ਫ਼ਿਲਮ ’ਚ ਪ੍ਰਭਾਸ ਭਗਵਾਨ ਰਾਮ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਤਰ੍ਹਾਂ ਫ਼ਿਲਮ ਉਨ੍ਹਾਂ ’ਤੇ ਕਾਫੀ ਨਿਰਭਰ ਹੋ ਜਾਂਦੀ ਹੈ।

‘ਆਦਿਪੁਰਸ਼’ ਦੀ ਬਾਕਸ ਆਫਿਸ ਕਲੈਕਸ਼ਨ
ਫ਼ਿਲਮ ਵਪਾਰ ਮਾਹਿਰਾਂ ਮੁਤਾਬਕ ‘ਆਦਿਪੁਰਸ਼’ ਨੂੰ ਬਲਾਕਬਸਟਰ ਬਣਨ ਲਈ ਕਰੀਬ 1000 ਕਰੋੜ ਰੁਪਏ ਕਮਾਉਣੇ ਪੈਣਗੇ। ਇਸ ਤਰ੍ਹਾਂ ਫ਼ਿਲਮ ਦੇ ਟਰੇਲਰ ਨੂੰ ਦੇਖਦਿਆਂ ਇਹ ਇਕ ਵੱਡਾ ਅੰਕੜਾ ਹੈ। ਫਿਰ ਫ਼ਿਲਮ ਦੀ ਬਾਕਸ ਆਫਿਸ ਸਫਲਤਾ ਵੀ ਇਸ ਦੇ ਡਿਜੀਟਲ ਰਾਈਟਸ ਦੀ ਕੀਮਤ ਤੈਅ ਕਰਨ ’ਚ ਅਹਿਮ ਰੋਲ ਅਦਾ ਕਰੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News