‘ਹਾਊਸਫੁੱਲ-5’ ’ਚ ਹੋਈ ਚਿਤਰਾਂਗਦਾ ਸਿੰਘ ਤੇ ਡੀਨੋ ਮੋਰੀਆ ਦੀ ਐਂਟਰੀ

Friday, Sep 13, 2024 - 10:53 AM (IST)

ਮੁੰਬਈ (ਬਿਊਰੋ) - ਬਾਲੀਵੁੱਡ ਦੀ ਮਸ਼ਹੂਰ ਕਾਮੇਡੀ ਫਰੈਂਚਾਇਜ਼ੀ ‘ਹਾਊਸਫੁੱਲ’ ਜਿਸ ’ਚ ਚਿਤਰਾਂਗਦਾ ਸਿੰਘ ਅਤੇ ਡੀਨੋ ਮੋਰੀਆ ਨੇ ਐਂਟਰੀ ਕੀਤੀ ਹੈ। ਚਿਤਰਾਂਗਦਾ ਸਿੰਘ ਅਤੇ ਡੀਨੋ, ਜੋ ਆਪਣੇ ਸੁਹਜ ਅਤੇ ਬਹੁਮੁਖੀ ਹੁਨਰ ਲਈ ਜਾਣੇ ਜਾਂਦੇ ਹਨ, ਅਧਿਕਾਰਤ ਤੌਰ ’ਤੇ ‘ਹਾਊਸਫੁੱਲ-5’ ਦੀ ਕਾਸਟ ਵਿਚ ਸ਼ਾਮਿਲ ਹੋ ਗਏ ਹਨ। 

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰਾ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ, ਜਾਣੋ ਪੂਰਾ ਮਾਮਲਾ

ਚਿਤਰਾਂਗਦਾ 2 ਮਹੀਨੇ ਦੇ ਲੰਬੇ ਸ਼ੈਡਿਊਲ ਦੀ ਸ਼ੂਟਿੰਗ ਲਈ ਲੰਡਨ ਜਾਵੇਗੀ। ਸ਼ੈਡਿਊਲ ਦਾ ਇਕ ਹਿੱਸਾ ਕਰੂਜ਼ ’ਤੇ ਵੀ ਸ਼ੂਟ ਕੀਤਾ ਜਾਵੇਗਾ। ‘ਹਾਊਸਫੁੱਲ-5’ ਦੀ ਸ਼ੂਟਿੰਗ 15 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਲੰਡਨ ’ਚ 45 ਦਿਨਾਂ ਦਾ ਮੈਰਾਥਨ ਸ਼ੈਡਿਊਲ ਹੋਵੇਗਾ। ਡੀਨੋ ਵੀ ਜਲਦ ਹੀ ਲੰਡਨ ’ਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਸਾਜਿਦ ਨਾਡਿਆਡਵਾਲਾ ਦੁਆਰਾ ਨਿਰਮਿਤ ਇਸ ਫਿਲਮ ਦਾ ਨਿਰਦੇਸ਼ਨ ਤਰੁਣ ਮਨਸੁਖਾਨੀ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News