ਹਾਰਰ ਫ਼ਿਲਮਾਂ ਦੇ ਬਾਦਸ਼ਾਹ ਕੁਮਾਰ ਰਾਮਸੇ ਦਾ ਹੋਇਆ ਦਿਹਾਂਤ, 85 ਸਾਲ ਦੀ ਉਮਰ ''ਚ ਲਿਆ ਆਖਰੀ ਸਾਹ

Thursday, Jul 08, 2021 - 03:47 PM (IST)

ਹਾਰਰ ਫ਼ਿਲਮਾਂ ਦੇ ਬਾਦਸ਼ਾਹ ਕੁਮਾਰ ਰਾਮਸੇ ਦਾ ਹੋਇਆ ਦਿਹਾਂਤ, 85 ਸਾਲ ਦੀ ਉਮਰ ''ਚ ਲਿਆ ਆਖਰੀ ਸਾਹ

ਮੁੰਬਈ : ਇਕ ਵਾਰ ਫਿਰ ਤੋਂ ਬਾਲੀਵੁੱਡ ਫ਼ਿਲਮ ਇੰਡਸਟਰੀ ਤੋਂ ਬੁਰੀ ਖ਼ਬਰ ਹੈ। ਦਿਲੀਪ ਕੁਮਾਰ ਤੋਂ ਬਾਅਦ ਹੁਣ ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕੁਮਾਰ ਰਾਮਸੇ ਦਾ ਦਿਹਾਂਤ ਹੋ ਗਿਆ ਹੈ। ਉਹ 85 ਸਾਲ ਦੇ ਸਨ। ਕੁਮਾਰ ਰਾਮਸੇ ਨੂੰ ਬਾਲੀਵੁੱਡ ’ਚ ਹਾਰਰ ਫ਼ਿਲਮਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਕਈ ਹਾਰਰ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ। ਕੁਮਾਰ ਰਾਮਸੇ ਕਾਰਨ ਬਾਲੀਵੁੱਡ ’ਚ ਜ਼ਿਆਦਾ ਹਾਰਰ ਫ਼ਿਲਮਾਂ ਦਾ ਦੌਰ ਸ਼ੁਰੂ ਹੋਇਆ ਸੀ।
ਕੁਮਾਰ ਰਾਮਸੇ ਨੇ ਵੀਰਵਾਰ ਨੂੰ ਆਪਣੇ ਘਰ ਆਖ਼ਰੀ ਸਾਹ ਲਿਆ। ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਰਾਮਸੇ ਬ੍ਰਦਰਜ਼ ਦੀ ਟੀਮ ’ਚੋਂ ਸੀ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਬੇਟੇ ਗੋਪਾਲ ਨੇ ਦਿੱਤੀ ਹੈ। ਨਿਊਜ਼ ਏਜੰਸੀ ਪੀਟੀਆਈ ਨਾਲ ਗੱਲ ਕਰਦੇ ਹੋਏ ਗੋਪਾਲ ਨੇ ਕਿਹਾ, ‘ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ। ਅੰਤਿਮ ਸੰਸਕਾਰ ਦੁਪਹਿਰ ਕਰੀਬ 12 ਵਜੇ ਹੋਵੇਗਾ।
ਕੁਮਾਰ ਨਿਰਮਾਤਾ ਐੱਫ.ਯੂ ਰਾਮਸੇ ਦੇ ਬੇਟੇ ਅਤੇ ਸੱਤ ਭਰਾਵਾਂ ’ਚੋਂ ਸਭ ਤੋਂ ਵੱਡੇ ਸੀ। ਉਨ੍ਹਾਂ ਨੇ ਆਪਣੇ ਭਰਾ ਤੁਲਸੀ, ਸ਼ਾਮ, ਕੇਸ਼ੂ, ਕਿਰਣ, ਗੰਗੂ ਅਤੇ ਅਰਜੁਨ ਨਾਲ ਮਿਲ ਕੇ ਹਾਰਰ ਫ਼ਿਲਮਾਂ ਦੀ ਸ਼ੈਲੀ ਨਾਲ ਲੰਬੇ ਸਮੇਂ ਤੱਕ ਬਾਲੀਵੁੱਡ ’ਤੇ ਰਾਜ ਕੀਤਾ। ਇਨ੍ਹਾਂ ਸਾਰੇ ਭਰਾਵਾਂ ਨੇ ਰਾਮਸੇ ਬ੍ਰਦਰਜ਼ ਦੇ ਬੈਨਰ ਹੇਠ 70 ਅਤੇ 80 ਦਹਾਕਿਆਂ ’ਚ ਘੱਟ ਬਜ਼ਟ ਦੀਆਂ ਕਈ ਹਾਰਰ ਫ਼ਿਲਮਾਂ ਬਣਾਈਆਂ। ਕੁਮਾਰ ਰਾਮਸੇ ਨੇ ‘ਪੁਰਾਣਾ ਮੰਦਿਰ' (1984), 'ਸਾਇਆ' (1989), ਜਿਸ ’ਚ ਸ਼ਤਰੂਘਨ ਸਿਨਹਾ ਸੀ ਅਤੇ 1989 ਦੀ ਹਿੱਟ ‘ਖੋਜ’ ਜਿਹੀਆਂ ਕਈ ਫ਼ਿਲਮਾਂ ’ਚ ਆਪਣੀ ਪਟਕਥਾ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਿਆ ਸੀ।
ਕੁਮਾਰ ਰਾਮਸੇ ਦੇ ਦਿਹਾਂਤ ਨਾਲ ਬਾਲੀਵੁੱਡ ’ਚ ਸੋਗ ਦੀ ਲਹਿਰ ਹੈ। ਫੈਨਜ਼ ਅਤੇ ਕਈ ਫ਼ਿਲਮੀ ਸਿਤਾਰੇ ਕੁਮਾਰ ਰਾਮਸੇ ਨੂੰ ਯਾਦ ਕਰ ਰਹੇ ਹਨ। ਨਾਲ ਹੀ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜ਼ਲੀ ਵੀ ਦੇ ਰਹੇ ਹਨ।


author

Aarti dhillon

Content Editor

Related News