ਦਿਲਜੀਤ ਦੋਸਾਂਝ ਦੀ ਸਭ ਤੋਂ ਵੱਡੀ ਪੰਜਾਬੀ ਫ਼ਿਲਮ ‘ਹੌਂਸਲਾ ਰੱਖ’ ਹੁਣ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਹੋਵੇਗੀ ਰਿਲੀਜ਼

11/23/2021 4:06:31 PM

ਚੰਡੀਗੜ੍ਹ (ਬਿਊਰੋ)– ਐਮਾਜ਼ੋਨ ਪ੍ਰਾਈਮ ਵੀਡੀਓ ਨੇ 24 ਨਵੰਬਰ, 2021 ਨੂੰ ਭਾਰਤ ਤੇ 240 ਦੇਸ਼ਾਂ ’ਚ ਦਿਲਜੀਤ ਦੋਸਾਂਝ ਸਟਾਰਰ ਬਹੁਤ ਚਰਚਿਤ ਫ਼ਿਲਮ ‘ਹੌਂਸਲਾ ਰੱਖ’ ਨੂੰ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਅਮਰਜੀਤ ਸਿੰਘ ਸਰੋਨ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਪਿਓ-ਪੁੱਤ ਦੇ ਰਿਸ਼ਤੇ ਦੇ ਨਾਲ-ਨਾਲ ਮਾਡਰਨ ਦਿਨਾਂ ਦੇ ਰਿਸ਼ਤੇ ’ਤੇ ਸਥਾਪਿਤ ਇਕ ਰੋਮਾਂਟਿਕ ਕਾਮੇਡੀ ਫ਼ਿਲਮ ਹੈ, ਜਿਸ ’ਚ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਵੀ ਮੁੱਖ ਭੂਮਿਕਾ ’ਚ ਹਨ। ਇਕ ਫ਼ਿਲਮ ਨਿਰਮਾਤਾ ਦੇ ਰੂਪ ’ਚ ਦਿਲਜੀਤ ਦੋਸਾਂਝ ਦੀ ਸ਼ੁਰੂਆਤ ਨੂੰ ਦਰਸਾਉਂਦਿਆਂ ‘ਹੌਂਸਲਾ ਰੱਖ’ ਨੂੰ ਸਿਨੇਮਾਘਰਾਂ ’ਚ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ, ਜਿਸ ਨਾਲ ਇਹ ਅੱਜ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ ਹੈ। ਥਿੰਦ ਮੋਸ਼ਨ ਫ਼ਿਲਮਜ਼ ਐਂਡ ਸਟੋਰੀ ਟਾਈਮ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਦਲਜੀਤ ਥਿੰਦ ਵਲੋਂ ਸਾਂਝੇ ਤੌਰ ’ਤੇ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਲੁੱਕ ’ਚ ਆਏ ਬਦਲਾਅ ਨੂੰ ਲੈ ਕੇ ਹਰ ਪਾਸੇ ਚਰਚਾ ’ਚ ਭਾਰਤੀ ਸਿੰਘ, ਦੇਖੋ ਨਵੀਆਂ-ਪੁਰਾਣੀਆਂ ਤਸਵੀਰਾਂ

ਕੈਨੇਡਾ ਦੇ ਵੈਨਕੂਵਰ ਦੀ ਪਿੱਠ ਭੂਮੀ ’ਤੇ ਬਣੀ ‘ਹੌਂਸਲਾ ਰੱਖ’ ਦੀ ਕਹਾਣੀ ਇਕ ਪਿਆਰੇ ਜਿਹੇ ਪੰਜਾਬੀ ਵਿਅਕਤੀ ਦੀ ਹੈ, ਜੋ ਇਕ ਸਿੰਗਲ ਪਿਤਾ ਵੀ ਹੈ, ਜਿਸ ਦੀ ਜ਼ਿੰਦਗੀ ਉਸ ਦੇ 7 ਸਾਲ ਦੇ ਬੇਟੇ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਸਭ ਉਦੋਂ ਤਕ ਠੀਕ ਚੱਲਦਾ ਹੈ, ਜਦੋਂ ਤਕ ਕਿ ਉਹ ਆਪਣੇ ਪੁੱਤਰ ਲਈ ਇਕ ਮਾਂ ਨੂੰ ਲੱਭਣ ਦਾ ਫ਼ੈਸਲਾ ਨਹੀਂ ਕਰਦਾ ਹੈ ਤੇ ਸੰਯੋਗ ਨਾਲ ਉਸ ਦੀ ਮੁਲਾਕਾਤ ਆਪਣੀ ਐਕਸ ਨਾਲ ਹੋ ਜਾਂਦੀ ਹੈ, ਜੋ 7 ਸਾਲਾਂ ਬਾਅਦ ਸ਼ਹਿਰ ’ਚ ਵਾਪਸ ਆਈ ਹੈ। ਕਾਮੇਡੀ ਤੇ ਦਿਲ ਨੂੰ ਛੂਹ ਲੈਣ ਵਾਲੇ ਪਲਾਂ ਨਾਲ ਭਰਪੂਰ ‘ਹੌਂਸਲਾ ਰੱਖ’ ਮਾਡਰਨ ਦਿਨਾਂ ਦੇ ਰਿਸ਼ਤਿਆਂ ’ਤੇ ਇਕ ਮਨੋਰੰਜਕ ਫ਼ਿਲਮ ਹੈ।

ਐਮਾਜ਼ੋਨ ਪ੍ਰਾਈਮ ਵੀਡੀਓ ਨਾਲ ਸਹਿਯੋਗ ’ਤੇ ਕੁਮੈਂਟ ਕਰਦਿਆਂ ਦਿਲਜੀਤ ਦੋਸਾਂਝ ਨੇ ਕਿਹਾ, ‘‘ਹੌਂਸਲਾ ਰੱਖ’ ਬਹੁਤ ਸਾਰੇ ਕਾਰਨਾਂ ਕਰਕੇ ਖ਼ਾਸ ਹੈ। ਇਹ ਨਾ ਸਿਰਫ ਇਕ ਨਿਰਮਾਤਾ ਦੇ ਰੂਪ ’ਚ ਮੇਰੀ ਸ਼ੁਰੂਆਤ ਨੂੰ ਦਰਸਾਉਂਦੀ ਹੈ, ਸਗੋਂ ਮਨੁੱਖੀ ਭਾਵਨਾਵਾਂ ਦੀ ਇਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਵੀ ਦੱਸਦੀ ਹੈ, ਜੋ ਦਰਸ਼ਕਾਂ ਨਾਲ ਤਾਲਮੇਲ ਬਿਠਾਉਣ ’ਚ ਸਫਲ ਰਹੇਗੀ। ਮੈਨੂੰ ਇਸ ਫ਼ਿਲਮ ਲਈ ਐਮਾਜ਼ੋਨ ਪ੍ਰਾਈਮ ਵੀਡੀਓ ਨਾਲ ਸਹਿਯੋਗ ਕਰਨ ਤੇ ਇਸ ਖ਼ੂਬਸੂਰਤ ਕਹਾਣੀ ਨੂੰ ਦੁਨੀਆ ਭਰ ਦੇ ਦਰਸ਼ਕਾਂ ਨੂੰ ਵਿਆਪਕ ਵਿਸਥਾਰ ਤਕ ਲਿਜਾਣ ਤੇ ਉਨ੍ਹਾਂ ਨੂੰ ਆਪਣੀ ਸੁਵਿਧਾ ਤੇ ਆਪਣੇ ਘਰਾਂ ਦੇ ਆਰਾਮ ’ਚ ਇਸ ਦਾ ਆਨੰਦ ਲੈਣ ਦਾ ਮੌਕਾ ਦਿੰਦਿਆਂ ਖ਼ੁਸ਼ੀ ਹੋ ਰਹੀ ਹੈ।’

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : DSGMC ਨੇ ਕੰਗਨਾ ਰਣੌਤ ਖ਼ਿਲਾਫ਼ ਮੁੰਬਈ ’ਚ ਦਰਜ ਕਰਵਾਈ FIR, ਗ੍ਰਿਫ਼ਤਾਰੀ ਦੀ ਕੀਤੀ ਮੰਗ

ਫ਼ਿਲਮ ਦੇ ਗਲੋਬਲ ਡਿਜੀਟਲ ਪ੍ਰੀਮੀਅਰ ਦੀ ਉਡੀਕ ਕਰਦਿਆਂ ਨਿਰਮਾਤਾ ਦਲਜੀਤ ਥਿੰਦ ਨੇ ਕਿਹਾ, ‘ਸਿਨੇਮਾਹਾਲ ’ਚ ਫ਼ਿਲਮ ਦੇਖਣ ਵਾਲੇ ਦਰਸ਼ਕਾਂ ਨੇ ਫ਼ਿਲਮ ਨੂੰ ਪਸੰਦ ਕੀਤਾ ਹੈ ਤੇ ਇਕ ਨਿਰਮਾਤਾ ਦੇ ਰੂਪ ’ਚ ਇਹ ਸਭ ਤੋਂ ਵਧੀਆ ਅਹਿਸਾਸ ਹੈ। ਮੈਂ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ‘ਹੌਂਸਲਾ ਰੱਖ’ ਦੀ ਰਿਲੀਜ਼ ਨਾਲ ਖ਼ੁਸ਼ ਹਾਂ ਤੇ ਮੈਨੂੰ ਉਮੀਦ ਹੈ ਕਿ ਫ਼ਿਲਮ ਨੇ ਹੁਣ ਤਕ 240 ਦੇਸ਼ਾਂ ਤੇ ਖੇਤਰਾਂ ’ਚ ਵੀ ਆਪਣਾ ਪਿਆਰ ਤੇ ਖ਼ੁਸ਼ੀ ਫੈਲਾਉਣਾ ਜਾਰੀ ਰੱਖਣਾ ਹੈ।’

‘ਹੌਂਸਲਾ ਰੱਖ’ 24 ਨਵੰਬਰ ਨੂੰ ਭਾਰਤ ਤੇ 240 ਦੇਸ਼ਾਂ ਤੇ ਖੇਤਰਾਂ ’ਚ ਪ੍ਰਾਈਮ ਵੀਡੀਓ ’ਤੇ ਪੰਜਾਬੀ ’ਚ ਰਿਲੀਜ਼ ਹੋਵੇਗੀ।

ਨੋਟ– ‘ਹੌਂਸਲਾ ਰੱਖ’ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਦੇਖਣ ਲਈ ਤੁਸੀਂ ਕਿੰਨੇ ਉਤਸ਼ਾਹਿਤ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News