ਕੀ ਦਿਲਜੀਤ ਦੋਸਾਂਝ ਨਾਲ ਹੁਣ ਸ਼ਹਿਨਾਜ਼ ਕਰੇਗੀ ਫ਼ਿਲਮ ''ਹੋਂਸਲਾ ਰੱਖ'' ਦੀ ਸ਼ੂਟਿੰਗ? ਪੜ੍ਹੋ ਪੂਰੀ ਖ਼ਬਰ

09/22/2021 2:03:38 PM

ਨਵੀਂ ਦਿੱਲੀ (ਬਿਊਰੋ) : ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਅਤੇ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਪੰਜਾਬੀ ਫ਼ਿਲਮ 'ਹੋਂਸਲਾ ਰੱਖ' ਇਸ ਸਾਲ ਖੇਤਰੀ ਸਿਨੇਮਾ ਦੇ ਪ੍ਰਮੁੱਖ ਪ੍ਰੋਜੈਕਟਾਂ 'ਚੋਂ ਇੱਕ ਹੈ। ਫ਼ਿਲਮ ਦੀ ਸ਼ੂਟਿੰਗ ਫਿਲਹਾਲ ਸੰਭਵ ਨਹੀਂ ਹੈ ਕਿਉਂਕਿ 2 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਸ਼ਹਿਨਾਜ਼ ਦੇ ਨਜ਼ਦੀਕੀ ਦੋਸਤ ਤੇ ਅਦਾਕਾਰ ਸਿਧਾਰਥ ਸ਼ੁਕਲਾ ਦਾ ਅਚਾਨਕ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਸ਼ਹਿਨਾਜ਼ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੀ ਹੈ।

PunjabKesari

ਫ਼ਿਲਮ ਨਿਰਮਾਤਾਵਾਂ ਨੇ ਫ਼ਿਲਮ ਦੀ ਸ਼ੂਟਿੰਗ ਦੀ ਤਰੀਕ ਬਾਰੇ ਇਹ ਕਹਿ ਕੇ ਖ਼ਬਰ ਫੈਲਾ ਦਿੱਤੀ ਹੈ ਕਿ ਉਨ੍ਹਾਂ ਨੇ ਇਸ ਨੂੰ ਮੁਲਤਵੀ ਕਰ ਦਿੱਤਾ ਹੈ। ਨਿਰਮਾਤਾਵਾਂ ਅਨੁਸਾਰ, ਉਨ੍ਹਾਂ ਨੇ 15 ਸਤੰਬਰ ਨੂੰ 'ਹੋਂਸਲਾ ਰੱਖ' ਦੇ ਇੱਕ ਪ੍ਰਮੋਸ਼ਨਲ ਗੀਤ 'ਤੇ ਕੰਮ ਕਰਨ ਦੀ ਯੋਜਨਾ ਬਣਾਈ ਸੀ, ਹਾਲਾਂਕਿ ਅਦਾਕਾਰਾ ਸ਼ਹਿਨਾਜ਼ ਫਿਲਹਾਲ ਕੰਮ 'ਤੇ ਆਉਣ ਦੀ ਸਥਿਤੀ 'ਚ ਨਹੀਂ ਹੈ, ਇਸ ਲਈ ਉਨ੍ਹਾਂ ਨੇ ਸ਼ੂਟਿੰਗ ਦੀ ਤਰੀਕ ਬਦਲਣ ਦਾ ਫ਼ੈਸਲਾ ਕੀਤਾ ਹੈ।

PunjabKesari

ਟਾਈਮਜ਼ ਆਫ਼ ਇੰਡੀਆ ਨਾਲ ਇਸ ਬਾਰੇ ਗੱਲ ਕਰਦਿਆਂ ਫ਼ਿਲਮ ਦੇ ਨਿਰਮਾਤਾ ਦਿਲਜੀਤ ਥਿੰਦ ਨੇ ਕਿਹਾ, "ਅਸੀਂ ਉਸ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ। ਅਸੀਂ ਅਸਲ 'ਚ 15 ਸਤੰਬਰ ਨੂੰ ਲੰਡਨ 'ਚ ਗੀਤ ਦੀ ਸ਼ੂਟਿੰਗ ਕਰਨ ਦੀ ਯੋਜਨਾ ਬਣਾਈ ਸੀ ਪਰ ਅਜਿਹਾ ਨਹੀਂ ਹੋ ਸਕਿਆ।

PunjabKesari

ਸਪੱਸ਼ਟ ਕਾਰਨਾਂ ਕਰਕੇ ਅਸੀਂ ਛੇਤੀ ਹੀ ਇੱਕ ਨਵੀਂ ਤਰੀਕ ਨੂੰ ਅੰਤਿਮ ਰੂਪ ਦੇਵਾਂਗੇ ਅਤੇ ਚਾਹਾਂਗੇ ਕਿ ਸ਼ਹਿਨਾਜ਼ ਵੀ ਇਸ ਦਾ ਇੱਕ ਹਿੱਸਾ ਹੋਵੇ ਕਿਉਂਕਿ ਉਹ ਫ਼ਿਲਮ ਦਾ ਇੱਕ ਅਨਿੱਖੜਵਾਂ ਅੰਗ ਹੈ। ਮੈਂ ਉਸ ਦੇ ਮੈਨੇਜਰ ਨਾਲ ਸੰਪਰਕ 'ਚ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਕੁਝ ਦਿਨ ਤਕ ਸਾਡੇ ਨਾਲ ਸੰਪਰਕ ਕਰੇਗੀ।" ਸ਼ਹਿਨਾਜ਼ ਅਦਾਕਾਰ ਦਿਲਜੀਤ ਦੋਸਾਂਝ ਨਾਲ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਡੇਟ ਕਰਦੀ ਰਹਿੰਦੀ ਸੀ।

PunjabKesari


sunita

Content Editor

Related News