ਪੋਸਟਾਂ ਰਾਹੀਂ ਹਨੀ ਸਿੰਘ ਦੀ ਪਤਨੀ ਨੇ ਬਿਆਨ ਕੀਤਾ ਦਰਦ, ਜ਼ੁਲਮ ਖ਼ਿਲਾਫ਼ ਚੁੱਕ ਰਹੀ ਆਵਾਜ਼
Wednesday, Aug 04, 2021 - 01:29 PM (IST)

ਮੁੰਬਈ (ਬਿਊਰੋ)– ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਦੇ ਚਾਹੁਣ ਵਾਲਿਆਂ ਲਈ ਬੀਤੇ ਦਿਨੀਂ ਇਕ ਬੁਰੀ ਖ਼ਬਰ ਸਾਹਮਣੇ ਆਈ ਸੀ। ਹਨੀ ਸਿੰਘ ਖ਼ਿਲਾਫ਼ ਘਰੇਲੂ ਹਿੰਸਾ ਦਾ ਮੁਕੱਦਮਾ ਦਰਜ ਹੋਇਆ ਹੈ। ਹਨੀ ਸਿੰਘ ਦੀ ਪਤਨੀ ਸ਼ਾਲਿਨੀ ਨੇ ਉਸ ’ਤੇ ਗੰਭੀਰ ਦੋਸ਼ ਲਗਾਏ ਹਨ।
ਇਸ ਦੌਰਾਨ ਹਨੀ ਸਿੰਘ ਦੀ ਪਤਨੀ ਨੇ ਆਪਣੀ ਦਰਦ ਭਰੀ ਦਾਸਤਾਨ ਵੀ ਸੁਣਾਈ। ਸਾਹਮਣੇ ਆਇਆ ਕਿ ਹਨੀ ਸਿੰਘ ਨੇ ਆਪਣੀ ਪਤਨੀ ਸ਼ਾਲਿਨੀ ਤਲਵਾਰ ਨਾਲ ਮਾੜਾ ਵਿਵਹਾਰ ਵਿਆਹ ਤੋਂ ਬਾਅਦ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ। ਸ਼ਾਲਿਨੀ ਨੇ 2 ਮਹੀਨੇ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਆਪਣਾ ਦਰਦ ਬਿਆਨ ਕਰਨਾ ਸ਼ੁਰੂ ਕਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ਹਨੀਮੂਨ ’ਤੇ ਹਨੀ ਸਿੰਘ ਨੇ ਕੀਤੀ ਸੀ ਪਤਨੀ ਦੀ ਕੁੱਟਮਾਰ, ਹੋਰਨਾਂ ਔਰਤਾਂ ਨਾਲ ਸਰੀਰਕ ਸਬੰਧ ਦੇ ਲਾਏ ਦੋਸ਼
ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਬੀਤੇ ਦੋ ਮਹੀਨਿਆਂ ’ਚ ਇਕ-ਦੋ ਨਹੀਂ, ਸਗੋਂ ਚਾਰ ਸੋਸ਼ਲ ਮੀਡੀਆ ਪੋਸਟਾਂ ਸਾਂਝੀਆਂ ਕੀਤੀਆਂ ਹਨ ਤੇ ਆਪਣਾ ਦਰਦ ਲੋਕਾਂ ਨਾਲ ਬਿਆਨ ਕੀਤਾ ਹੈ। ਉਸ ਨੇ ਦਬੇ ਅਲਫਾਜ਼ਾਂ ’ਚ ਪਤੀ ਹਨੀ ਸਿੰਘ ਦੇ ਜ਼ੁਲਮ ਦੀ ਪੂਰੀ ਕਹਾਣੀ ਸੁਣਾਉਣ ਦੀ ਕੋਸ਼ਿਸ਼ ਕੀਤੀ ਸੀ।
ਉਸ ਨੇ ਪਹਿਲੀ ਪੋਸਟ 30 ਮਈ, 2021 ਨੂੰ ਅਪਲੋਡ ਕੀਤੀ ਹੈ। ਇਸ ਪੋਸਟ ’ਚ ਕਿਸੇ ਰਾਈਟਰ ਦੀ ਗੱਲ ਨੂੰ ਦੁਹਰਾਇਆ ਗਿਆ ਹੈ, ਜਿਸ ’ਚ ਲਿਖਿਆ ਹੈ, ‘ਇਮੋਸ਼ਨਲ ਸ਼ੋਸ਼ਣ ਕਿਸੇ ਦੀ ਪਛਾਣ ਨੂੰ ਖ਼ਤਮ ਕਰਦਾ ਹੈ। ਉਸ ਦੇ ਮਨੋਵਿਗਿਆਨਕ ਤੇ ਭਾਵਨਾਤਮਕ ਸੋਚ ਨਾਲ ਇਹ ਗਲਤ ਹੈ।’ ਲੋਕ ਲਗਾਤਾਰ ਇਸ ਪੋਸਟ ’ਤੇ ਉਸ ਦੀ ਪ੍ਰੇਸ਼ਾਨੀ ਪੁੱਛ ਰਹੇ ਹਨ।
ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਦੂਜੀ ਪੋਸਟ 24 ਜੂਨ ਨੂੰ ਕੀਤੀ ਹੈ। ਇਸ ’ਚ ਇਕ ਰੋਂਦੀ ਕੁੜੀ ਦੀ ਤਸਵੀਰ ਹੈ, ਜਿਸ ’ਤੇ ਲਿਖਿਆ ਹੈ, ‘ਉਹ ਸੰਸਕਾਰੀ ਸੀ, ਜਦੋਂ ਤਕ ਸਹਿੰਦੀ ਰਹੀ। ਬਦਤਮੀਜ਼ ਹੋ ਗਈ, ਜਦੋਂ ਬੋਲ ਪਈ।’ ਇਸ ਦੀ ਕੈਪਸ਼ਨ ’ਚ ਸ਼ਾਲਿਨੀ ਨੇ ਲਿਖਿਆ, ‘ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਸਮਾਜ ਤੋਂ ਆਉਂਦੇ ਹੋ। ਅਮੀਰ ਜਾਂ ਗਰੀਬ, ਪੜ੍ਹਿਆ-ਲਿਖਿਆ ਜਾਂ ਅਨਪੜ੍ਹ। ਤੁਸੀਂ ਮਸ਼ਹੂਰ ਹੋ ਜਾਂ ਨਹੀਂ। ਸਾਰੀਆਂ ਥਾਵਾਂ ’ਤੇ ਮਹਿਲਾਵਾਂ ਨਾਲ ਜ਼ੁਲਮ ਹੋ ਰਿਹਾ ਹੈ। ਹਰ ਵਰਗ ’ਚ ਮਹਿਲਾਵਾਂ ਦੀ ਦੁਰਦਸ਼ਾ ਇਕੋ ਜਿਹੀ ਹੁੰਦੀ ਹੈ।’
ਸ਼ਾਲਿਨੀ ਤਲਵਾਰ ਨੇ 20 ਜੁਲਾਈ ਨੂੰ ਆਪਣੀ ਇੰਸਟਾਗ੍ਰਾਮ ਪੋਸਟ ’ਚ ਲਿਖਿਆ, ‘ਕਦੇ ਕਿਸੇ ਨੂੰ ਵਾਰ-ਵਾਰ ਝੂਠ ਬੋਲਣ ਲਈ ਮੁਆਫ਼ ਨਾ ਕਰੋ। ਇਹ ਉਸ ਦੀ ਚਰਿੱਤਰਹੀਣ, ਈਮਾਨਦਾਰੀ, ਧੋਖਾ ਤੇ ਖ਼ਰਾਬ ਮਾਨਸਿਕਤਾ ਨੂੰ ਦਰਸਾਉਂਦਾ ਹੈ।’
ਨੋਟ– ਇਨ੍ਹਾਂ ਪੋਸਟਾਂ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।