ਹਨੀ ਸਿੰਘ ਦੀ ਭੈਣ ਦੀ ਹੋਈ ਮੰਗਣੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼

1/20/2021 1:41:24 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਹਨੀ ਸਿੰਘ ਦੀ ਭੈਣ ਸਨੇਹਾ ਸਿੰਘ ਦੀ ਮੰਗਣੀ ਹੋਈ ਹੈ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਹਨੀ ਦੀ ਭੈਣ ਸਨੇਹਾ ਸਿੰਘ ਦੀ ਮੰਗਣੀ ਨਿਖਿਲ ਸ਼ਰਮਾ ਨਾਂ ਦੇ ਲੜਕੇ ਨਾਲ ਹੋਈ ਹੈ। ਦੋਵੇਂ ਹੀ ਐਂਟਰਟੇਮੈਂਟ ਦੀ ਦੁਨੀਆ ਤੋਂ ਦੂਰ ਹੀ ਰਹਿੰਦੇ ਹਨ।

ਦੱਸਣਯੋਗ ਹੈ ਕਿ ਭੈਣ ਦੀ ਮੰਗਣੀ ਦੀਆਂ ਵੀਡੀਓਜ਼ ਯੋ ਯੋ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਹਨੀ ਸਿੰਘ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਸਨੇਹਾ ਤੇ ਨਿਖਿਲ ਦੀ ਰਿੰਗ ਸੈਰਾਮਨੀ। ਸਾਡੇ ਲਈ ਬਹੁਤ ਵੱਡਾ ਦਿਨ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਸਾਰੇ ਦੋਸਤ ਤੇ ਪ੍ਰਸ਼ੰਸਕ ਇਨ੍ਹਾਂ ਦੋਵਾਂ ਨੂੰ ਦੁਆਵਾਂ ਦੇਣ।’

 
 
 
 
 
 
 
 
 
 
 
 
 
 
 
 

A post shared by Yo Yo Honey Singh (@yoyohoneysingh)

ਹਨੀ ਸਿੰਘ ਵਲੋਂ ਸਾਂਝੀਆਂ ਕੀਤੀਆਂ ਇਨ੍ਹਾਂ ਵੀਡੀਓਜ਼ ਨੂੰ ਉਸ ਦੇ ਚਾਹੁਣ ਵਲੋਂ ਵਾਲਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਕੁਮੈਂਟਾਂ ’ਚ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by Yo Yo Honey Singh (@yoyohoneysingh)

ਹਨੀ ਸਿੰਘ ਦੀ ਖੁਸ਼ੀ ’ਚ ਵੱਖ-ਵੱਖ ਪੰਜਾਬੀ ਗਾਇਕ ਵੀ ਸ਼ਾਮਲ ਹੋਏ ਹਨ। ਇਸ ਪ੍ਰੋਗਰਾਮ ਦੌਰਾਨ ਗੁਰੂ ਰੰਧਾਵਾ, ਅਲਫਾਜ਼, ਮਿਲਿੰਦ ਗਾਬਾ, ਜੱਗੀ ਡੀ ਤੋਂ ਲੈ ਕੇ ਟੈਕਨੀਕਲ ਗੁਰੂਜੀ ਤਕ ਨੇ ਸ਼ਿਰਕਤ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh