ਹਨੀ ਸਿੰਘ ਨੇ ਲਾਈਵ ਸ਼ੋਅ ''ਚ ਕੀਤੀਆਂ ''ਗੰਦੀਆਂ ਗੱਲਾਂ'' ! ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਲਾਈ ਕਲਾਸ

Thursday, Jan 15, 2026 - 11:59 AM (IST)

ਹਨੀ ਸਿੰਘ ਨੇ ਲਾਈਵ ਸ਼ੋਅ ''ਚ ਕੀਤੀਆਂ ''ਗੰਦੀਆਂ ਗੱਲਾਂ'' ! ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਲਾਈ ਕਲਾਸ

ਐਂਟਰਟੇਨਮੈਂਟ ਡੈਸਕ- ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਇੱਕ ਵਾਰ ਫਿਰ ਵੱਡੇ ਵਿਵਾਦਾਂ ਵਿੱਚ ਘਿਰ ਗਏ ਹਨ। ਦਿੱਲੀ ਵਿੱਚ ਹੋਏ ਇੱਕ ਲਾਈਵ ਕੰਸਰਟ ਦੌਰਾਨ ਹਨੀ ਸਿੰਘ ਨੇ ਸਟੇਜ ਤੋਂ ਦਰਸ਼ਕਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੀ ਠੰਡ ਅਤੇ 'ਇੰਟੀਮੇਸੀ' (ਨਜ਼ਦੀਕੀ) ਨੂੰ ਲੈ ਕੇ ਬੇਹੱਦ ਭੱਦੇ ਅਤੇ ਆਪਤੀਜਨਕ ਕਮੈਂਟ ਕੀਤੇ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਕੀ ਹੈ ਪੂਰਾ ਮਾਮਲਾ?
ਸਰੋਤਾਂ ਅਨੁਸਾਰ ਵਾਇਰਲ ਵੀਡੀਓ ਵਿੱਚ ਹਨੀ ਸਿੰਘ ਦਿੱਲੀ ਦੀ ਕੜਾਕੇ ਦੀ ਠੰਡ ਦਾ ਜ਼ਿਕਰ ਕਰਦੇ ਹੋਏ ਅਚਾਨਕ ਸੀਮਾਵਾਂ ਲੰਘ ਗਏ ਅਤੇ ਅਜਿਹੀ ਗੱਲ ਕਹੀ ਜਿਸ ਨੂੰ ਕਈਆਂ ਨੇ ਅਸ਼ੋਭਨੀਕ ਦੱਸਿਆ ਹੈ। ਉਨ੍ਹਾਂ ਨੇ ਠੰਡ ਵਿੱਚ 'ਇੰਟੀਮੇਟ' ਹੋਣ ਬਾਰੇ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ, ਜਿਸ 'ਤੇ ਸੋਸ਼ਲ ਮੀਡੀਆ ਯੂਜ਼ਰਸ ਭੜਕ ਉੱਠੇ ਹਨ। ਹਾਲਾਂਕਿ ਕੰਸਰਟ ਵਿੱਚ ਮੌਜੂਦ ਕਈ ਲੋਕ ਉਨ੍ਹਾਂ ਦੀਆਂ ਗੱਲਾਂ 'ਤੇ ਹੱਸਦੇ ਅਤੇ ਹੂਟਿੰਗ ਕਰਦੇ ਸੁਣਾਈ ਦਿੱਤੇ, ਪਰ ਆਨਲਾਈਨ ਦੁਨੀਆ ਵਿੱਚ ਹਨੀ ਸਿੰਘ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਰੱਜ ਕੇ ਹੋ ਰਹੀ ਟ੍ਰੋਲਿੰਗ
ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਹਨੀ ਸਿੰਘ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਯੂਜ਼ਰਸ ਨੇ ਇਸ ਨੂੰ 'ਘਟੀਆ' ਅਤੇ 'ਸਟੇਜ ਐਟੀਕੇਟ' (ਸ਼ਿਸ਼ਟਾਚਾਰ) ਦੇ ਖਿਲਾਫ ਦੱਸਿਆ ਹੈ। ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਸਵਾਲ ਚੁੱਕ ਦਿੱਤੇ ਹਨ ਕਿ 'ਕੀ ਇਹ ਸਭ ਨਸ਼ੇ ਦਾ ਅਸਰ ਹੈ?' ਯੂਜ਼ਰਸ ਦਾ ਕਹਿਣਾ ਹੈ ਕਿ ਹਨੀ ਸਿੰਘ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਨਸ਼ਾ ਛੱਡ ਦਿੱਤਾ ਹੈ, ਪਰ ਸਟੇਜ 'ਤੇ ਉਨ੍ਹਾਂ ਦੀ ਬੋਲੀ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਲੋਕਾਂ ਮੁਤਾਬਕ ਇੱਕ ਵੱਡੇ ਕਲਾਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿਉਂਕਿ ਨੌਜਵਾਨਾਂ 'ਤੇ ਅਜਿਹੇ ਬਿਆਨਾਂ ਦਾ ਗਲਤ ਅਸਰ ਪੈਂਦਾ ਹੈ।
ਪੁਰਾਣੇ ਵਿਵਾਦਾਂ ਨੇ ਫਿਰ ਫੜਿਆ ਜ਼ੋਰ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਨੀ ਸਿੰਘ ਆਪਣੇ ਬੋਲਾਂ ਜਾਂ ਬਿਆਨਾਂ ਕਾਰਨ ਵਿਵਾਦਾਂ ਵਿੱਚ ਆਏ ਹੋਣ। ਇਸ ਤੋਂ ਪਹਿਲਾਂ ਉਨ੍ਹਾਂ ਦੇ 'ਨਾਗਿਨ' ਗਾਣੇ 'ਤੇ ਵੀ ਵਿਵਾਦ ਹੋ ਚੁੱਕਾ ਹੈ ਅਤੇ ਭਾਜਪਾ ਨੇਤਾ ਨੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਹਨੀ ਸਿੰਘ ਪਹਿਲਾਂ ਵੀ ਨਸ਼ੇ ਦੀ ਆਦਤ ਕਾਰਨ ਸਿਖਰ 'ਤੇ ਹੋਣ ਦੇ ਬਾਵਜੂਦ ਇੰਡਸਟਰੀ ਤੋਂ ਦੂਰ ਜਾ ਚੁੱਕੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੀ ਮਾਨਸਿਕ ਸਿਹਤ ਅਤੇ ਸੁਧਾਰ ਦੇ ਸਫਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ, ਪਰ ਇਸ ਨਵੇਂ ਵਿਵਾਦ ਨੇ ਉਨ੍ਹਾਂ ਦੀ 'ਬਦਲੇ ਹੋਈ ਲੁੱਕ' 'ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।
 


author

Aarti dhillon

Content Editor

Related News