Honey Singh ਨੇ ਪੋਡਕਾਸਟ ''ਚ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
Saturday, Jan 18, 2025 - 02:23 PM (IST)
ਮੁੰਬਈ- ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਹਾਲ ਹੀ 'ਚ ਰੀਆ ਚੱਕਰਵਰਤੀ ਦੇ ਪੋਡਕਾਸਟ, ਚੈਪਟਰ 2 ‘ਤੇ ਨਜ਼ਰ ਆਏ, ਜਿਸ ਦਾ ਪ੍ਰੋਮੋ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਪ੍ਰੋਮੋ 'ਚ ਰੈਪਰ ਆਪਣੇ ਬਾਈਪੋਲਰ ਡਿਸਆਰਡਰ ਬਾਰੇ ਚਰਚਾ ਕਰਦੇ ਨਜ਼ਰ ਆ ਰਹੇ ਹਨ ਅਤੇ ਆਪਣੇ ਆਪ ਨੂੰ “ਵਿਗੜਿਆ ਕੇਸ” ਕਹਿੰਦੇ ਵੀ ਦੇਖੇ ਜਾ ਸਕਦੇ ਹਨ। ਮੈਂ ਅੱਜ ਵੀ ਮਾਨਸਿਕ ਮਰੀਜ਼ ਹਾਂ। ਹਨੀ ਇਸ ਬਿਮਾਰੀ ਨਾਲ ਆਪਣੇ ਛੇ ਸਾਲਾਂ ਦੇ ਸੰਘਰਸ਼ ਬਾਰੇ ਵੀ ਦੱਸਦੇ ਹਨ। ਉਹ ਕਹਿੰਦੇ ਹਨ, “ਇਨ੍ਹਾਂ ਛੇ ਸਾਲਾਂ ਵਿੱਚੋਂ ਤਿੰਨ ਸਾਲਾਂ ਤੱਕ ਮੈਨੂੰ ਲੱਗਦਾ ਰਿਹਾ ਕਿ ਮੈਂ ਮਰ ਗਿਆ ਹਾਂ।”
ਇਹ ਵੀ ਪੜ੍ਹੋ- Saif 'ਤੇ ਹਮਲਾ ਕਰਨ ਵਾਲੇ ਵਿਅਕਤੀ ਦਾ ਇਕ ਹੋਰ Video ਵਾਇਰਲ
ਹਨੀ ਸਿੰਘ ਦੀ ਆਈ ਹੈ ਨਵੀਂ ਡਾਕੁਮੈਂਟ੍ਰੀ
ਰੈਪਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ, ਰੀਆ ਕਹਿੰਦੀ ਹੈ ਕਿ ਉਹ ਇਸ ਬਿਮਾਰੀ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਹਨੀ ਦੀ ਨੈੱਟਫਲਿਕਸ ਡਾਕੁਮੈਂਟ੍ਰੀ “ਯੋ ਯੋ ਹਨੀ ਸਿੰਘ: ਫੇਮਸ” ਦੇਖਣ ਤੋਂ ਬਾਅਦ, ਉਹ ਇੱਕੋ ਸਮੇਂ ਖੁਸ਼ ਅਤੇ ਉਦਾਸ ਦੋਵੇਂ ਮਹਿਸੂਸ ਕਰ ਰਹੀ ਸੀ।ਅਦਾਕਾਰਾ ਕਹਿੰਦੀ ਹੈ, “ਸਰਵਾਈਵ ਕਰਨ ਲਈ ਧੰਨਵਾਦ,” ਜਿਸ ਦੇ ਜਵਾਬ ਵਿੱਚ ਹਨੀ ਉਨ੍ਹਾਂ ਦੋਵਾਂ ਦੀ ਤੁਲਨਾ ਇਤਿਹਾਸ ਦੇ ਸਭ ਤੋਂ ਮਹਾਨ ਰਾਜਿਆਂ ਨਾਲ ਕਰਦੇ ਹਨ ਅਤੇ ਕਹਿੰਦੇ ਹਨ ਕਿ “ਅਕਬਰ ਮਹਾਨ ਸਿਕੰਦਰ ਮਹਾਨ ਨੂੰ ਮਿਲ ਰਿਹਾ ਹੈ। ਦੋ ਲੜਾਕੇ ਮਿਲ ਰਹੇ ਹਨ”। ਇਹ ਸੁਣ ਕੇ ਰੀਆ ਨਾ ਸਿਰਫ਼ ਮੁਸਕਰਾਉਂਦੀ ਹੈ, ਸਗੋਂ ਉਹ ਇੱਕ ਦੂਜੇ ਨੂੰ ਵਧਾਈਆਂ ਵੀ ਦਿੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8