ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ

10/03/2022 12:08:19 PM

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਗਾਇਕਾਂ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਅਲਫ਼ਾਜ਼ ’ਤੇ ਜਾਨਲੇਵਾ ਹਮਲਾ ਹੋਇਆ।ਅਲਫ਼ਾਜ਼ ਗੰਭੀਰ ਜ਼ਖ਼ਮੀ ਹੈ ਅਤੇ ਮੋਹਾਲੀ ਦੇ ਫ਼ੋਰਟਿਸ ਹਸਪਤਾਲ ’ਚ ਦਾਖ਼ਲ ਹੈ। ਰੈਪਰ-ਗਾਇਕ ਹਨੀ ਸਿੰਘ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਤਾਜ਼ਾ ਅਪਡੇਟ ਦਿੱਤੀ ਹੈ। ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਦੱਸਿਆ ਕਿ ਅਲਫ਼ਾਜ਼ ਅਜੇ ਵੀ ICU ’ਚ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

PunjabKesari

ਇਹ ਵੀ ਪੜ੍ਹੋ : ਪੰਜਾਬੀ ਗਾਇਕ ਅਲਫ਼ਾਜ਼ ’ਤੇ ਹੋਇਆ ਜਾਨਲੇਵਾ ਹਮਲਾ, ਹਸਪਤਾਲ ’ਚੋਂ ਤਸਵੀਰ ਆਈ ਸਾਹਮਣੇ

ਹਨੀ ਸਿੰਘ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ‘ਹੁਣੇ ਹਸਪਤਾਲ ’ਚ ਅਲਫ਼ਾਜ਼ ਨੂੰ ਦੇਖਣ ਆਇਆ ਸੀ। ਉਹ ਅਜੇ ਵੀ ICU ’ਚ ਹੈ ਅਤੇ ਉਸਦੀ ਹਾਲਤ ਗੰਭੀਰ ਹੈ। ਕਿਰਪਾ ਕਰਕੇ ਉਸਦੇ ਲਈ ਅਰਦਾਸ ਕਰੋ।’ ਇਸ ਦੇ ਨਾਲ ਹੀ ਹਨੀ ਸਿੰਘ ਨੇ ਕੈਪਸ਼ਨ ’ਚ ਲਿਖਿਆ ਹੈ  ਕਿ ‘ਮੇਰੇ ਭਰਾ ਅਲਫ਼ਾਜ਼ ਲਈ ਅਰਦਾਸ ਕਰੋ।’ 

PunjabKesari

ਦੱਸ ਦੇਈਏ ਇਸ ਤੋਂ ਪਹਿਲਾਂ ਹਨੀ ਸਿੰਘ ਨੇ ਅਲਫ਼ਾਜ਼ ਦੀ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ’ਚ ਦਾਖ਼ਲ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਹਨੀ ਸਿੰਘ ਨੇ ਲਿਖਿਆ ਸੀ ਕਿ ‘ਮੇਰੇ ਭਰਾ ਅਲਫ਼ਾਜ਼ ’ਤੇ ਪਿਛਲੇ ਦਿਨੀਂ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਯੋਜਨਾ ਬਣਾਈ ਹੈ, ਮੈਂ ਉਨ੍ਹਾਂ ਨੂੰ ਜਾਣ ਨਹੀਂ ਦੇਵਾਂਗਾ। ਕਿਰਪਾ ਕਰਕੇ ਸਾਰੇ ਉਸ ਲਈ ਅਰਦਾਸ ਕਰੋ।’

PunjabKesari


ਇਹ ਵੀ ਪੜ੍ਹੋ : ਕਰੀਨਾ-ਸੈਫ਼ ਨੇ ਜੀਪ ਰੈਂਗਲਰ ਰੂਬੀਕਨ ਤੋਂ ਬਾਅਦ ਖ਼ਰੀਦੀ ਮਰਸੀਡੀਜ਼ ਬੈਂਜ਼, ਜਾਣੋ ਇਸ ਕਾਰ ਦੀ ਕੀਮਤ

ਦੱਸਿਆ ਜਾ ਰਿਹਾ ਹੈ ਕਿ 1 ਅਕਤੂਬਰ ਸ਼ਨੀਵਾਰ ਦੀ ਰਾਤ ਨੂੰ ਅਲਫ਼ਾਜ਼ ਆਪਣੇ ਦੋਸਤਾਂ ਨਾਲ ਮੋਹਾਲੀ ਦੇ ਲੈਂਡਰਨ ਰੋਡ ’ਤੇ ਸਥਿਤ ਇਕ ਢਾਬੇ ’ਤੇ ਖਾਣਾ ਖਾਣ ਗਿਆ ਸੀ। ਉੱਥੇ ਹੀ ਢਾਬੇ ਦੇ ਮਾਲਕ ਅਤੇ ਗਾਹਕ ਵਿਚਕਾਰ ਪੈਸਿਆਂ ਨੂੰ ਲੈ ਕੇ ਲੜਾਈ ਹੋ ਗਈ। ਉਹ ਗਾਹਕ ਝਗੜੇ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਕਾਰ ਲੈ ਕੇ ਭੱਜਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਅਲਫ਼ਾਜ਼ ਉਸ ਵਿਅਕਤੀ ਦੀ ਕਾਰ ਦੇ ਸਾਹਮਣੇ ਖੜ੍ਹਾ ਸੀ ਜਿਸ ਨਾਲ ਕਾਰ ਟਕਰਾ ਗਈ। ਜ਼ਖ਼ਮੀ ਹਾਲਤ ’ਚ ਅਲਫ਼ਾਜ਼ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹਮਲਾਵਰ ਦਾ ਨਾਂ ਵਿੱਕੀ ਦੱਸਿਆ ਜਾ ਰਿਹਾ ਹੈ।

PunjabKesari


Shivani Bassan

Content Editor

Related News