ਯੋ ਯੋ ਹਨੀ ਸਿੰਘ ਦਾ ਨਵਾਂ ਗੀਤ ‘ਫਰਸਟ ਕਿੱਸ’ ਰਿਲੀਜ਼, ਕੁਝ ਹੀ ਘੰਟਿਆਂ ’ਚ ਆਏ ਲੱਖਾਂ ਵਿਊਜ਼ (ਵੀਡੀਓ)

11/24/2020 2:49:30 PM

ਜਲੰਧਰ (ਬਿਊਰੋ)– ਯੋ ਯੋ ਹਨੀ ਸਿੰਘ ਦਾ ਨਵਾਂ ਗੀਤ ‘ਫਰਸਟ ਕਿੱਸ’ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ’ਚ ਹਨੀ ਸਿੰਘ ਦਾ ਸਾਥ ਇਪਸੀਤਾ ਨੇ ਦਿੱਤਾ ਹੈ। ਹਨੀ ਸਿੰਘ ਦੇ ਨਵੇਂ ਗੀਤ ਨੇ ਰਿਲੀਜ਼ ਹੁੰਦਿਆਂ ਹੀ ਯੂਟਿਊਬ ’ਤੇ ਧਮਾਲ ਮਚਾ ਦਿੱਤੀ ਹੈ। ਇਸ ਪਾਰਟੀ ਸੌਂਗ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਪਨਾ ਚੌਧਰੀ ਦਾ ਫੁੱਟਿਆ ਕੇਜਰੀਵਾਲ ਸਰਕਾਰ ’ਤੇ ਗੁੱਸਾ, ਪੁੱਛਿਆ– ‘ਕੀ ਵਿਆਹਾਂ ’ਚ ਹੀ ਫੈਲਦਾ ਹੈ ਕੋਰੋਨਾ?’

ਗੀਤ ਦੇ ਰਿਲੀਜ਼ ਹੁੰਦਿਆਂ ਹੀ ਕੁਝ ਹੀ ਸਮੇਂ ’ਚ ਇਸ ਦੇ ਵਿਊਜ਼ ਦੀ ਗਿਣਤੀ ਲੱਖਾਂ ’ਚ ਪਹੁੰਚ ਚੁੱਕੀ ਹੈ। ਇਸ ਗੀਤ ਨੂੰ ਹਨੀ ਸਿੰਘ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਹਨੀ ਸਿੰਘ ਦੇ ਨਾਲ ਲਿਲ ਗੋਲੂ, ਹੋਮੀ ਦਿੱਲੀ ਵਾਲਾ ਤੇ ਸਿੰਘਸਟਾ ਨੇ ਲਿਖੇ ਹਨ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਸਿੰਘ ਦਾ ਮਖੌਲ ਬਣਾਉਣ ਵਾਲਿਆਂ ’ਤੇ ਫੁੱਟਿਆ ਇਸ ਮਸ਼ਹੂਰ ਟੀ. ਵੀ. ਅਦਾਕਾਰ ਦਾ ਗੁੱਸਾ

13 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹਨੀ ਦਾ ਗੀਤ
ਗੀਤ ਨੂੰ ਮਿਊਜ਼ਿਕ ਵੀ ਖੁਦ ਯੋ ਯੋ ਹਨੀ ਸਿੰਘ ਨੇ ਦਿੱਤਾ ਹੈ। ਖ਼ਬਰ ਲਿਖੇ ਜਾਣ ਤਕ ਹਨੀ ਸਿੰਘ ਦਾ ਇਹ ਗੀਤ 13 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ।

‘ਕੇਅਰ ਨੀ ਕਰਦਾ’ ਵੀ ਹੋਇਆ ਸੀ ਹਿੱਟ
ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਕੇਅਰ ਨੀ ਕਰਦਾ’ ਵੀ ਰਿਲੀਜ਼ ਹੋਇਆ ਸੀ। ‘ਛਲਾਂਗ’ ਫ਼ਿਲਮ ਦੇ ਗੀਤ ‘ਕੇਅਰ ਨੀ ਕਰਦਾ’ ’ਚ ਹਨੀ ਸਿੰਘ ਦਾ ਰੈਪ ਖਿੱਚ ਦਾ ਕੇਂਦਰ ਹੈ। ਉਨ੍ਹਾਂ ਦੇ ਇਸ ਰੈਪ ਨੇ ਸੋਸ਼ਲ ਮੀਡੀਆ ’ਤੇ ਖੂਬ ਧੂਮ ਮਚਾਈ ਸੀ।


Rahul Singh

Content Editor Rahul Singh