ਪਹਿਲੀ ਵਾਰ ਇਕ-ਦੂਜੇ ਨੂੰ ਮਿਲੇ ਯੋ ਯੋ ਹਨੀ ਸਿੰਘ ਤੇ ਬੋਹੇਮੀਆ, ਦੇਖਣ ਵਾਲਾ ਸੀ ਨਜ਼ਾਰਾ

11/30/2022 12:53:09 PM

ਚੰਡੀਗੜ੍ਹ (ਬਿਊਰੋ)– ਯੋ ਯੋ ਹਨੀ ਸਿੰਘ ਤੇ ਬੋਹੇਮੀਆ ਪੰਜਾਬੀ ਸੰਗੀਤ ਜਗਤ ਦੇ ਮੰਨੇ-ਪ੍ਰਮੰਨੇ ਨਾਂ ਹਨ। ਦੋਵਾਂ ਨੇ ਇਕੱਠਿਆਂ ਕਦੇ ਵੀ ਕੰਮ ਨਹੀਂ ਕੀਤਾ ਹੈ। ਇਥੋਂ ਤਕ ਕਿ ਦੋਵਾਂ ਨੇ ਕਦੇ ਇਕ-ਦੂਜੇ ਨਾਲ ਮੁਲਾਕਾਤ ਵੀ ਨਹੀਂ ਕੀਤੀ ਹੈ ਪਰ ਹੁਣ ਦੋਵਾਂ ਨੂੰ ਪਹਿਲੀ ਵਾਰ ਇਕੱਠਿਆਂ ਦੇਖਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਜੇ ਹਿੰਦ ਨੇ ਕਿਉਂ ਕੀਤਾ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦਾ ਗੀਤ ‘ਸੇਮ ਬੀਫ’ ਡਿਲੀਟ? ਵਜ੍ਹਾ ਕਰ ਦੇਵੇਗੀ ਹੈਰਾਨ

ਦੋਵਾਂ ਨੂੰ ਆਬੂ ਧਾਬੀ ਦੇ ਕ੍ਰਿਕਟ ਸਟੇਡੀਅਮ ’ਚ ਦੇਖਿਆ ਗਿਆ ਹੈ। ਇਸ ਦੀ ਇਕ ਵੀਡੀਓ ਬੋਹੇਮੀਆ ਨੇ ਸਾਂਝੀ ਕੀਤੀ ਹੈ, ਉਥੇ ਇਕ ਤਸਵੀਰ ਯੋ ਯੋ ਹਨੀ ਸਿੰਘ ਵਲੋਂ ਪੋਸਟ ਕੀਤੀ ਗਈ ਹੈ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਬੋਹੇਮੀਆ ਤੇ ਹਨੀ ਸਿੰਘ ਇਕ-ਦੂਜੇ ਨੂੰ ਗਲੇ ਲਗਾਉਂਦੇ ਹਨ। ਜਿਥੇ ਹਨੀ ਸਿੰਘ ਬੋਹੇਮੀਆ ਨੂੰ ਜੱਫੀ ਪਾ ਕੇ ਰੱਖਦੇ ਹਨ, ਉਥੇ ਬੋਹੇਮੀਆ ਹਨੀ ਸਿੰਘ ਦੀ ਪਿੱਠ ਥਾਪੜਦੇ ਹਨ।

PunjabKesari

ਉਖੇ ਹਨੀ ਸਿੰਘ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ’ਚ ਦੋਵੇਂ ਇਕ-ਦੂਜੇ ਦਾ ਹੱਥ ਫੜੀ ਨਜ਼ਰ ਆ ਰਹੇ ਹਨ। ਇਸ ਤਸਵੀਰ ਦੀ ਕੈਪਸ਼ਨ ’ਚ ਹਨੀ ਸਿੰਘ ਨੇ ਲਿਖਿਆ, ‘‘ਲੈਜੰਡ ਬੋਹੇਮੀਆ ਭਾਅ ਜੀ ਦੇ ਨਾਲ। ਦਿਲ ਖ਼ੁਸ਼ ਹੋ ਗਿਆ। ਬਸ ਹੁਣ ਸਹਾਰਾ ਤੇਰੇ ਪਿਆਰ ਦਾ ਸਨਮ ਚਾਹੀਦਾ।’’

ਦੱਸ ਦੇਈਏ ਕਿ ਇਹ ਬੋਹੇਮੀਆ ਦੇ ‘ਸਹਾਰਾ’ ਗੀਤ ਦੀਆਂ ਲਾਈਨਾਂ ਹਨ, ਜੋ ਹਨੀ ਸਿੰਘ ਨੇ ਕੈਪਸ਼ਨ ਦੇ ਅਖੀਰ ’ਚ ਵਰਤੀਆਂ ਹਨ।

ਨੋਟ– ਹਨੀ ਸਿੰਘ ਤੇ ਬੋਹੇਮੀਆ ਦੀ ਇਸ ਮੁਲਾਕਾਤ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News