ਚਰਚਾ ’ਚ ਹਨੀ ਸਰਕਾਰ ਤੇ ਰਣਜੀਤ ਬਾਵਾ ਦਾ ਗੀਤ ‘ਲਾਈਮਲਾਈਟ’ (ਵੀਡੀਓ)
Monday, Jan 31, 2022 - 01:07 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਹਨੀ ਸਰਕਾਰ ਦਾ ਗੀਤ ‘ਲਾਈਮਲਾਈਟ’ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। 11 ਦਸੰਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ ’ਤੇ 19 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
‘ਗੱਭਰੂ ਸਟਿੱਲ ਕਰੇ ਚਿੱਲ ਮੀਠੀਏ’ ਹੁੱਕਲਾਈਨ ਵਾਲਾ ਇਹ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਹਨੀ ਸਰਕਾਰ ਨਾਲ ਇਸ ਗੀਤ ਨੂੰ ਰਣਜੀਤ ਬਾਵਾ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਕਾਹਲੋਂ ਨੇ ਲਿਖੇ ਹਨ, ਜੋ ਕਾਫੀ ਪ੍ਰਭਾਵਸ਼ਾਲੀ ਹਨ।
ਇਹ ਖ਼ਬਰ ਵੀ ਪੜ੍ਹੋ : ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ’ਚ ਸਰੀ ਪੁਲਸ ਨੇ ਗਾਇਕ ਕੇ. ਐੱਸ. ਮੱਖਣ ਨੂੰ ਕੀਤਾ ਗ੍ਰਿਫ਼ਤਾਰ (ਵੀਡੀਓ)
ਗੀਤ ਨੂੰ ਯਿਆ ਪਰੂਫ ਨੇ ਮਿਊਜ਼ਿਕ ਦਿੱਤਾ ਹੈ। ਇਸ ਦੀ ਵੀਡੀਓ ਤੇਜੀ ਸੰਧੂ ਤੇ ਡਾਇਰੈਕਟਰ ਵਿੱਜ਼ ਨੇ ਬਣਾਈ ਹੈ। ਯੂਟਿਊਬ ’ਤੇ ਗੀਤ ਹਨੀ ਸਰਕਾਰ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।
ਦੱਸ ਦੇਈਏ ਕਿ ਹਨੀ ਸਰਕਾਰ ਦੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।