ਹੋਮਬਲੇ ਫਿਲਮਜ਼ ਦੀ ‘ਬਘੀਰਾ’ ਦਾ ਪਹਿਲਾ ਗੀਤ ‘ਰੁਧਿਰਾ ਧਾਰਾ’ ਰਿਲੀਜ਼!

Saturday, Oct 19, 2024 - 12:15 PM (IST)

ਹੋਮਬਲੇ ਫਿਲਮਜ਼ ਦੀ ‘ਬਘੀਰਾ’ ਦਾ ਪਹਿਲਾ ਗੀਤ ‘ਰੁਧਿਰਾ ਧਾਰਾ’ ਰਿਲੀਜ਼!

ਮੁੰਬਈ (ਬਿਊਰੋ) - ਆਪਣੀ ਆਉਣ ਵਾਲੀ ਫਿਲਮ ਬਘੀਰਾ ਦੇ ਸ਼ਾਨਦਾਰ ਟੀਜ਼ਰ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ ਹੋਮਬਲੇ ਫਿਲਮਜ਼ ਨੇ ਪਹਿਲਾ ਗੀਤ ‘ਰੁਧਿਰਾ ਧਾਰਾ’ ਰਿਲੀਜ਼ ਕੀਤਾ ਹੈ। ਇਹ ਗੀਤ ਥ੍ਰਿਲਿੰਗ ਵਿਜ਼ੂਅਲਸ ਅਤੇ ਜ਼ਬਰਦਸਤ ਬੈਕਗ੍ਰਾਊਂਡ ਮਿਊਜ਼ਿਕ ਨਾਲ ਭਰਪੂਰ ਹੈ, ਜੋ ਕਿ ਸੰਗੀਤ ਪ੍ਰੇਮੀਆਂ ਲਈ ਇਕ ਜ਼ਬਰਦਸਤ ਅਨੁਭਵ ਬਣ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਕੈਂਸਰ ਅੱਗੇ ਹਾਰਿਆ ਕਪਿਲ ਦਾ ਦੋਸਤ, ਸਦਮੇ 'ਚ ਪਰਿਵਾਰ, ਜਾਣੋ ਕਿੰਨੀ ਜਾਇਦਾਦ ਛੱਡ ਗਏ ਅਦਾਕਾਰ

ਦੱਸ ਦੇਈਏ ਕਿ ਇਸ ਗੀਤ ਦਾ ਮਿਊਜ਼ਿਕ ਅਜਨੀਸ਼ ਲੋਕਨਾਥ ਨੇ ਤਿਆਰ ਕੀਤਾ ਹੈ, ਜਦਕਿ ਗੀਤ ਨੂੰ ਅਨਿਰੁਧ ਸ਼ਾਸਤਰੀ ਨੇ ਗਾਇਆ ਹੈ, ਜਿਨ੍ਹਾਂ ਨੂੰ ਬੋਲ ਲਿਖਣ ਲਈ ਵੀ ਜਾਣਿਆ ਜਾਂਦਾ ਹੈ। ਟ੍ਰੈਕ ’ਚ ਐਕਸ਼ਨ ਅਤੇ ਥ੍ਰਿਲ ਦੇ ਜ਼ਬਰਦਸਤ ਦ੍ਰਿਸ਼ ਦਿਖਾਏ ਗਏ ਹਨ। ਵਿਜ਼ੂਅਲਸ ਵੀ ਬਹੁਤ ਖੂਬਸੂਰਤ ਹਨ। ​​ਗੀਤ ਵਿਚ ਸ਼੍ਰੀਮੁਰਲੀ ਸ਼ਾਨਦਾਰ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਇਕ ਸੁਪਰਹੀਰੋ ਦੀ ਵਾਈਬਸ ਆ ਰਹੀ ਹੈ। ਫਿਲਮ 31 ਅਕਤੂਬਰ 2024 ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News