‘ਮੈਟਰੋ...ਇਨ ਦਿਨੋਂ’ ਦਾ ਇਕ ਹੋਰ ਗੀਤ ‘ਔਰ ਮੁਹੱਬਤ ਕਿਤਨੀ ਕਰੂੰ’ ਰਿਲੀਜ਼

Saturday, Jun 21, 2025 - 01:45 PM (IST)

‘ਮੈਟਰੋ...ਇਨ ਦਿਨੋਂ’ ਦਾ ਇਕ ਹੋਰ ਗੀਤ ‘ਔਰ ਮੁਹੱਬਤ ਕਿਤਨੀ ਕਰੂੰ’ ਰਿਲੀਜ਼

ਮੁੰਬਈ- ਫਿਲਮ ਮੇਕਰਜ਼ ਨੇ ਅਪਕਮਿੰਗ ਰੋਮਾਂਟਿਕ ਫਿਲਮ ‘ਮੈਟਰੋ... ਇਨ ਦਿਨੋਂ’ ਦਾ ਇਕ ਹੋਰ ਗੀਤ ‘ਔਰ ਮੁਹੱਬਤ ਕਿਤਨੀ ਕਰੂੰ...’ ਰਿਲੀਜ਼ ਕਰ ਦਿੱਤਾ ਹੈ। ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਫਿਲਮਜ਼ ਦਾ ਇਹ ਬਹੁਤ ਉਡੀਕਿਆ ਜਾਣ ਵਾਲਾ ਗੀਤ ਪ੍ਰੀਤਮ ਨੇ ਕੰਪੋਜ਼ ਕੀਤਾ ਹੈ ਅਤੇ ਅਰਿਜੀਤ ਸਿੰਘ ਨੇ ਆਵਾਜ਼ ਦਿੱਤੀ ਹੈ। ਕਿਰਦਾਰਾਂ ਨਾਲ ਇਹ ਗੀਤ ਬਹੁਤ ਮੈਚ ਕਰ ਰਿਹਾ ਹੈ। ਮਾਨਸੂਨ ’ਚ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਗੀਤ ਬਹੁਤ ਰੋਮਾਂਟਿਕ ਹਨ।

ਅਨੁਰਾਗ ਬਾਸੂ ਵੱਲੋਂ ਨਿਰਦੇਸ਼ਤ, ਪ੍ਰੀਤਮ ਵੱਲੋਂ ਸੰਗੀਤਬੱਧ ਅਤੇ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਅਨੁਰਾਗ ਬਾਸੂ ਅਤੇ ਤਾਨੀ ਬਾਸੂ ਵੱਲੋਂ ਨਿਰਮਿਤ ਇਹ ਫਿਲਮ 4 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਫਿਲਮ ’ਚ ਆਦਿੱਤਿਆ ਰਾਏ ਕਪੂਰ, ਸਾਰਾ ਅਲੀ ਖਾਨ, ਅਨੁਪਮ ਖੇਰ, ਨੀਨਾ ਗੁਪਤਾ, ਪੰਕਜ ਤ੍ਰਿਪਾਠੀ, ਕੋਂਕਣਾ ਸੇਨ ਸ਼ਰਮਾ, ਅਲੀ ਫਜ਼ਲ ਅਤੇ ਫਾਤਿਮਾ ਸਨਾ ਸ਼ੇਖ ਮੁੱਖ ਕਿਰਦਾਰਾਂ ’ਚ ਹਨ।


author

cherry

Content Editor

Related News