ਮਾਮਲਾ ਮਿੱਠੀ ਨਦੀ ਦੀ ਗਾਰ ਕੱਢਣ ਸਮੇਂ ਹੋਏ ਘਪਲੇ ਦਾ: ਅਦਾਕਾਰ ਡੀਨੋ ਮੌਰੀਆ ED ਸਾਹਮਣੇ ਪੇਸ਼
Friday, Jun 20, 2025 - 04:25 PM (IST)

ਮੁੰਬਈ (ਭਾਸ਼ਾ)- ਮਿੱਠੀ ਨਦੀ ਦੀ ਗਾਰ ਕੱਢਣ ਦੌਰਾਨ ਹੋਏ ਘਪਲੇ ਨੂੰ ਲੈ ਕੇ ਫਿਲਮ ਅਦਾਕਾਰ ਡੀਨੋ ਮੌਰੀਆ ਵੀਰਵਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਏ। ਇਹ ਘਪਲਾ 65 ਕਰੋੜ ਰੁਪਏ ਦਾ ਦੱਸਿਆ ਜਾਂਦਾ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਏਜੰਸੀ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਮੌਰੀਆ ਸਵੇਰੇ ਲਗਭਗ 10.30 ਵਜੇ ਦੱਖਣੀ ਮੁੰਬਈ ਦੇ ਬੈਲਾਰਡ ਅਸਟੇਟ ਸਥਿਤ ਈ. ਡੀ. ਦੇ ਦਫ਼ਤਰ ਪਹੁੰਚੇ। ਅਧਿਕਾਰੀਆਂ ਨੇ ਕਿਹਾ ਕਿ ਕੁਝ ਵਿੱਤੀ ਲੈਣ-ਦੇਣ ਕਥਿਤ ਤੌਰ ’ਤੇ ਉਨ੍ਹਾਂ ਤੇ ਕੁਝ ਮੁਲਜ਼ਮਾਂ ਨਾਲ ਜੁੜੇ ਪਾਏ ਗਏ ਹਨ। ਉਕਤ ਮੁਲਜ਼ਮਾਂ ਨੂੰ ਮਿੱਠੀ ਨਦੀ ’ਚੋਂ ਗਾਰ ਕੱਢਣ ਨਾਲ ਸਬੰਧਤ ਘਪਲੇ ਬਾਰੇ ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕੀਤਾ ਸੀ।