ਹਾਲੀਵੁੱਡ ਤਕ ਸਿੱਧੂ ਮੂਸੇ ਵਾਲਾ ਦੀ ਚੜ੍ਹਾਈ, ਇੰਸਟਾਗ੍ਰਾਮ ’ਤੇ ਕੀਤਾ ਫਾਲੋਅ

Wednesday, Apr 05, 2023 - 01:40 PM (IST)

ਹਾਲੀਵੁੱਡ ਤਕ ਸਿੱਧੂ ਮੂਸੇ ਵਾਲਾ ਦੀ ਚੜ੍ਹਾਈ, ਇੰਸਟਾਗ੍ਰਾਮ ’ਤੇ ਕੀਤਾ ਫਾਲੋਅ

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੀ ਦੇਸ਼-ਵਿਦੇਸ਼ਾਂ ’ਚ ਕਿੰਨੀ ਚੜ੍ਹਾਈ ਸੀ, ਇਹ ਗੱਲ ਦੀ ਪੁਸ਼ਟੀ ਸਿੱਧੂ ਦੇ ਗੀਤਾਂ ਨੂੰ ਮਿਲਦੇ ਵਿਊਜ਼ ਤੇ ਪਿਆਰ ਤੋਂ ਹੋ ਜਾਂਦੀ ਹੈ।

ਸਿੱਧੂ ਮੂਸੇ ਵਾਲਾ ਹਾਲੀਵੁੱਡ ਤਕ ਮਸ਼ਹੂਰ ਸੀ। ਵੱਡੇ-ਵੱਡੇ ਹਾਲੀਵੁੱਡ ਸੈਲੇਬ੍ਰਿਟੀਜ਼ ਸਿੱਧੂ ਮੂਸੇ ਵਾਲਾ ਦੇ ਗੀਤਾਂ ਦੇ ਮੁਰੀਦ ਹਨ। ਉਥੇ ਹੁਣ ਹਾਲੀਵੁੱਡ ਦੇ ਇੰਸਟਾਗ੍ਰਾਮ ਪੇਜ ਨੇ ਵੀ ਸਿੱਧੂ ਨੂੰ ਫਾਲੋਅ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਦੂਜਾ ਵਿਆਹ ਕਰਨਗੇ ਰੈਪਰ ਬਾਦਸ਼ਾਹ? ਖ਼ੁਦ ਬਿਆਨ ਕੀਤਾ ਸੱਚ

ਹਾਲੀਵੁੱਡ ਦੇ ਅਧਿਕਾਰਕ ਇੰਸਟਾਗ੍ਰਾਮ ਪੇਜ ਵਲੋਂ ਕੁਲ 400 ਸੈਲੇਬ੍ਰਿਟੀਜ਼ ਦੁਨੀਆ ਭਰ ਤੋਂ ਫਾਲੋਅ ਕੀਤੇ ਗਏ ਹਨ, ਜਿਨ੍ਹਾਂ ’ਚ ਸਿੱਧੂ ਵੀ ਸ਼ਾਮਲ ਹੈ।

PunjabKesari

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ‘ਮੇਰਾ ਨਾਂ’ 7 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ’ਚ ਸਿੱਧੂ ਨਾਲ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨੇ ਵੀ ਕੰਮ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News