ਫ਼ਿਲਮ ‘ਹਿਟ 2 : ਦਿ ਸੈਕੰਡ ਕੇਸ’ ਦਾ ਟਰੇਲਰ ਦਿੱਲੀ ’ਚ ਹੋਏ ਹਾਲੀਆ ਟ੍ਰੈਜਿਕ ਹਾਦਸੇ ਨਾਲ ਰੱਖਦੈ ਸਬੰਧ

Thursday, Nov 24, 2022 - 03:19 PM (IST)

ਫ਼ਿਲਮ ‘ਹਿਟ 2 : ਦਿ ਸੈਕੰਡ ਕੇਸ’ ਦਾ ਟਰੇਲਰ ਦਿੱਲੀ ’ਚ ਹੋਏ ਹਾਲੀਆ ਟ੍ਰੈਜਿਕ ਹਾਦਸੇ ਨਾਲ ਰੱਖਦੈ ਸਬੰਧ

ਮੁੰਬਈ (ਬਿਊਰੋ) - ਫ਼ਿਲਮ ‘ਹਿੱਟ 2: ਦਿ ਸੈਕਿੰਡ ਕੇਸ’ ਦਾ ਟਰੇਲਰ ਹਾਲ ਹੀ ’ਚ ਦਿੱਲੀ ’ਚ ਵਾਪਰੀ ਦਰਦਨਾਕ ਘਟਨਾ ਦੀ ਗੱਲ ਕਰਦਾ ਹੈ। ਦਿੱਲੀ ’ਚ ਇਕ ਲੜਕੀ ਨੂੰ 35 ਟੋਟੇ ਕਰਕੇ ਕਤਲ ਕਰ ਦਿੱਤਾ ਗਿਆ ਸੀ। ਇਸ ਹਾਦਸੇ ਨਾਲ ਪੂਰਾ ਦੇਸ਼ ਹਿੱਲ ਗਿਆ ਹੈ। ਇਸੇ ਤਰ੍ਹਾਂ ਦੀ ਕਹਾਣੀ ਪਰਦੇ ’ਤੇ ਵੀ ਦੇਖਣ ਨੂੰ ਮਿਲੇਗੀ, ਜੋ ਸੰਯੋਗ ਨਾਲ ‘ਮੇਜਰ’ ਫੇਮ ਅਦੀਵੀ ਸ਼ੇਸ਼ ਦੀ ਨਵੀਨਤਮ ਫ਼ਿਲਮ ‘ਹਿੱਟ-ਦਿ ਸੈਕਿੰਡ ਕੇਸ’ ਦੇ ਟਰੇਲਰ ਨਾਲ ਮਿਲਦੀ-ਜੁਲਦੀ ਹੈ। ਇਹ ਬਿਲਕੁਲ ਉਸੇ ਤਰ੍ਹਾਂ ਦਾ ਅਪਰਾਧ ਹੈ, ਜਿਸ ਨੂੰ ਫ਼ਿਲਮ ’ਚ ਦਰਸਾਇਆ ਗਿਆ ਹੈ। 

ਦੱਸ ਦੇਈਏ ਕਿ ਇਹ ਫ਼ਿਲਮ ਇਕ ਸਾਲ ਪਹਿਲਾਂ ਲਿਖੀ ਗਈ ਸੀ ਤੇ ਇਹ ਮਹਿਜ਼ ਇਤਫ਼ਾਕ ਹੈ ਕਿ ਇਸ ਘਟਨਾ ਦੇ ਕੁਝ ਸਮੇਂ ਬਾਅਦ ਹੀ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਇੰਨਾ ਹੀ ਨਹੀਂ ਫ਼ਿਲਮ ’ਚ ਸ਼ਰਧਾ ਦੇ ਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜੋ ਕਿ ਲੋਕਾਂ ਨੂੰ ਸੋਚਣ ’ਤੇ ਮਜ਼ਬੂਰ ਕਰ ਦੇਵੇਗਾ ਪਰ ਇਹ ਸਿਰਫ਼ ਇਕ ਇਤਫ਼ਾਕ ਹੈ। ਟਰੇਲਰ ਕ੍ਰਿਸ਼ਨ ਦੇਵ ਦੀ ਯਾਤਰਾ ਦੀ ਇਕ ਝਲਕ ਦਿੰਦਾ ਹੈ, ਇਕ ਕੂਲ ਕਾਪ ਜੋ ਇਕ ਭਿਆਨਕ ਕੇਸ ਦਾ ਸਾਹਮਣਾ ਕਰ ਰਿਹਾ ਹੈ। ‘ਹਿੱਟ-2’ ਡਾ. ਸ਼ੈਲੇਸ਼ ਕੋਲਾਨੂ ਦੀ ਹਿੱਟ ਕਵਿਤਾ ਦਾ ਦੂਜਾ ਭਾਗ ਹੈ। ਸ਼ੈਲੇਸ਼ ਕੋਲਾਨੂ ਦੁਆਰਾ ਨਿਰਦੇਸ਼ਿਤ, ਇਹ ਫ਼ਿਲਮ 2 ਦਸੰਬਰ, 2022 ਨੂੰ ਪਰਦੇ ’ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News