ਹਿਨਾ ਖ਼ਾਨ ਯੈਲੋ ਆਊਟਫ਼ਿੱਟ ’ਚ ਆਈ ਨਜ਼ਰ, ਧੋਤੀ ਸਟਾਈਲ ਸਕਰਟ ਅਤੇ ਸ਼੍ਰਗ ’ਚ ਲੱਗ ਰਹੀ ਖ਼ੂਬਸੂਰਤ

Tuesday, Oct 11, 2022 - 05:23 PM (IST)

ਹਿਨਾ ਖ਼ਾਨ ਯੈਲੋ ਆਊਟਫ਼ਿੱਟ ’ਚ ਆਈ ਨਜ਼ਰ, ਧੋਤੀ ਸਟਾਈਲ ਸਕਰਟ ਅਤੇ ਸ਼੍ਰਗ ’ਚ ਲੱਗ ਰਹੀ ਖ਼ੂਬਸੂਰਤ

ਬਾਲੀਵੁੱਡ ਡੈਸਕ- ਅਦਾਕਾਰਾ ਹਿਨਾ ਖ਼ਾਨ ਜੋ ਵੀ ਡਰੈੱਸ ਪਹਿਨਦੀ ਹੈ ਉਹ ਟ੍ਰੈਂਡ ਬਣ ਜਾਂਦੀ ਹੈ। ਪ੍ਰਸ਼ੰਸਕਾਂ ਨੇ ਅਦਾਕਾਰਾ ਦੇ ਹਰ ਅੰਦਾਜ਼ ਨੂੰ ਕਾਫ਼ੀ ਪਸੰਦ ਕਰਦੇ ਹਨ। ਅੱਜ ਪੂਰੀ ਦੁਨੀਆ ’ਚ ਹਿਨਾ ਦੇ ਪ੍ਰਸ਼ੰਸਕ ਮੌਜੂਦ ਹਨ, ਜੋ ਉਸ ਦੀ ਇਕ ਝਲਕ ਪਾਉਣ ਲਈ ਬੇਤਾਬ ਹਨ। ਅਦਾਕਾਰਾ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ’ਚ ਕੋਈ ਮੌਕਾ ਨਹੀਂ ਜਾਣ ਦਿੰਦੀ।  ਅਜਿਹੇ ’ਚ ਉਹ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਨਵਾਂ ਲੁੱਕ ਪੋਸਟ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ : ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ‘ਛਣਕਾਟਾ 2003’ ਦੀ ਵੀਡੀਓ, ਪ੍ਰਸ਼ੰਸਕਾਂ ਨੇ ਦਿੱਤਾ ਚੰਗਾ ਹੁੰਗਾਰਾ

PunjabKesari

ਹਾਲ ਹੀ ’ਚ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਹਿਨਾ ਬੇਹੱਦ ਅਕਰਸ਼ਿਤ ਨਜ਼ਰ ਆ ਰਹੀ ਹੈ। ਤਾਜ਼ਾ ਤਸਵੀਰਾਂ ’ਚ ਅਦਾਕਾਰਾ ਪੀਲੇ ਰੰਗ ਦੇ ਪਹਿਰਾਵੇ ’ਚ ਨਜ਼ਰ ਆ ਰਹੀ ਹੈ।

PunjabKesari

ਤਸਵੀਰਾਂ ’ਚ ਅਦਾਕਾਰਾ ਨੇ ਧੋਤੀ ਸਟਾਈਲ ਸਕਰਟ ਅਤੇ ਮਿਰਰ ਵਰਕ ਬਲਾਊਜ਼ ਪਾਇਆ ਹੋਇਆ ਹੈ। ਇਸ ਲੁੱਕ ਦੇ ਨਾਲ ਉਸ ਨੇ ਫ਼ਰੰਟ ਓਪਨ ਸ਼੍ਰਗ ਕੈਰੀ ਕੀਤਾ ਹੈ। ਇਸ ਅਵਤਾਰ ’ਚ ਹਿਨਾ ਕਾਫ਼ੀ ਫ਼ਿੱਟ ਅਤੇ ਗਲੈਮਰਸ ਲੱਗ ਰਹੀ ਹੈ। 

PunjabKesari

ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ’ਚ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਯੈਲੋ ਡਰੈੱਸ ’ਚ ਅਦਾਕਾਰਾ ਬੇਹੱਦ ਜੱਚ ਰਹੀ ਹੈ। ਇਸ ਦੇ ਨਾਲ ਉਸ ਨੇ ਵਾਲਾਂ ਦੇ ਸ਼ਾਨਦਾਰ ਹੇਅਰਸਟਾਈਲ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਵਾਮਿਕਾ ਗੱਬੀ ਨੇ ਪਿਤਾ ਨਾਲ ਸਾਂਝੀ ਕੀਤੀ ਪਿਆਰੀ ਵੀਡੀਓ, ਪਿਓ-ਧੀ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕ ਕਰ ਰਹੇ ਪਸੰਦ

PunjabKesari

ਓਵਰਆਲ ਲੁੱਕ ’ਚ ਅਦਾਕਾਰਾ ਦੀ ਖ਼ੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ। ਕੈਮਰੇ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਪੋਜ਼ ਦੇ ਕੇ ਹਿਨਾ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ।

PunjabKesari

ਦੂਜੇ ਪਾਸੇ ਜੇਕਰ ਹਿਨਾ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਹ ਆਪਣੀ ਵੈੱਬ ਸੀਰੀਜ਼ ‘ਸੈਵੇਨ ਵਨ’ ਕਾਰਨ ਕਾਫ਼ੀ ਸਮੇਂ ਤੋਂ ਸੁਰਖੀਆਂ ’ਚ ਹੈ। ਇਸ ਤੋਂ ਇਲਾਵਾ ਅਦਾਕਾਰਾ ਦੀ ਹਿੰਦੀ-ਅੰਗਰੇਜ਼ੀ ਫ਼ਿਲਮ ‘ਕੰਟਰੀ ਆਫ਼ ਦਾ ਬਲਾਇੰਡ’ ਨੂੰ ਲੈ ਕੇ ਵੀ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। 

PunjabKesari


author

Shivani Bassan

Content Editor

Related News