ਪਿਤਾ ਦੀ ਮੌਤ ਦਾ ਦੁੱਖ ਮਾਂ ਨਾਲ ਸਾਂਝਾ ਨਹੀਂ ਕਰ ਪਾ ਰਹੀ ਹਿਨਾ ਖ਼ਾਨ, ਬਿਆਨ ਕੀਤਾ ਦਰਦ

05/02/2021 6:02:47 PM

ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਦੀ ਦੂਜੀ ਲਹਿਰ ’ਚ ਦੇਸ਼ ਭਰ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਭ ਤੋਂ ਵੱਡਾ ਦੁੱਖ ਉਨ੍ਹਾਂ ਲੋਕਾਂ ਨੂੰ ਪਹੁੰਚਿਆ ਹੈ, ਜਿਨ੍ਹਾਂ ਨੇ ਆਪਣੇ ਕਿਸੇ ਖ਼ਾਸ ਨੂੰ ਗੁਆ ਲਿਆ ਹੈ। ਹਾਲ ਹੀ ’ਚ ਅਦਾਕਾਰਾ ਹਿਨਾ ਖ਼ਾਨ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਹੈ। ਅਦਾਕਾਰਾ ਪਿਤਾ ਦੇ ਦਿਹਾਂਤ ਕਾਰਨ ਬੁਰੀ ਤਰ੍ਹਾਂ ਟੁੱਟ ਗਈ ਹੈ। ਅਦਾਕਾਰਾ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰ ਰਹੀ ਹੈ ਤੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਸ ਨੇ ਹਾਲ ਹੀ ’ਚ ਇਕ ਪੋਸਟ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨ ਰੈਲੀ ’ਚ ਪ੍ਰੋਗਰਾਮ ਲਾਉਣ ਕਰਕੇ ਗਾਇਕ ਪੰਮਾ ਡੂੰਮੇਵਾਲ ’ਤੇ ਪਰਚਾ ਦਰਜ

ਹਿਨਾ ਲਿਖਦੀ ਹੈ, ‘ਮੈਂ ਇਕ ਲਾਚਾਰ ਬੇਟੀ ਹਾਂ। ਮੈਂ ਆਪਣੀ ਉਸ ਮਾਂ ਨਾਲ ਵੀ ਇਕ ਪਲ ਲਈ ਨਹੀਂ ਰਹਿ ਸਕਦੀ, ਜਿਸ ਨੂੰ ਅੱਜ ਮੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਸਮਾਂ ਬਹੁਤ ਖਰਾਬ ਚੱਲ ਰਿਹਾ ਹੈ। ਸਿਰਫ ਸਾਡੇ ਲਈ ਨਹੀਂ, ਸਾਡੇ ਆਲੇ-ਦੁਆਲੇ ਦੇ ਬਾਕੀ ਲੋਕਾਂ ਲਈ ਵੀ ਪਰ ਇਕ ਕਹਾਵਤ ਹੈ ਕਿ ਕਠਿਨ ਸਮਾਂ ਨਹੀਂ ਰੁਕਦਾ ਪਰ ਕਠਿਨ ਲੋਕ ਰੁਕਦੇ ਹਨ। ਮੈਂ ਮਜ਼ਬੂਤ ਹਾਂ ਤੇ ਮੈਂ ਰਹਾਂਗੀ। ਮੈਂ ਆਪਣੇ ਪਿਤਾ ਦੀ ਮਜ਼ਬੂਤ ਕੁੜੀ ਰਹਾਂਗੀ। ਕਿਰਪਾ ਕਰਕੇ ਮੈਨੂੰ ਪ੍ਰਾਰਥਨਾਵਾਂ ’ਚ ਯਾਦ ਕਰੋ। ਚਾਨਣ ਆਉਣ ਦਿਓ। ਪ੍ਰਾਰਥਨਾ ਕਰੋ।

 
 
 
 
 
 
 
 
 
 
 
 
 
 
 
 

A post shared by HK (@realhinakhan)

ਹਿਨਾ ਖ਼ਾਨ ਆਮ ਤੌਰ ’ਤੇ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੀ ਹੈ ਤੇ ਲਗਭਗ ਹਰ ਦਿਨ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ। ਹਿਨਾ ਖ਼ਾਨ ਨੇ ਇਸ ਪੋਸਟ ਨਾਲ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਸ ’ਚ ਉਹ ਆਪਣਾ ਕੁਆਰੰਟੀਨ ਪੀਰੀਅਡ ਬਿਤਾਉਂਦੀ ਨਜ਼ਰ ਆ ਰਹੀ ਹੈ। ਹਿਨਾ ਦੇ ਚਿਹਰੇ ’ਤੇ ਦਰਦ ਸਾਫ ਹੈ। ਹਿਨਾ ਆਪਣੇ ਪਿਤਾ ਦੀ ਮੌਤ ਤੋਂ 6 ਦਿਨਾਂ ਬਾਅਦ ਕੋਰੋਨਾ ਪਾਜ਼ੇਟਿਵ ਹੋ ਗਈ ਸੀ। ਉਹ ਆਪਣੀ ਮਾਂ ਨੂੰ ਅਜਿਹੇ ’ਚ ਨਹੀਂ ਮਿਲ ਸਕਦੀ ਹੈ। ਹਿਨਾ ਖ਼ਾਨ ਇਸ ਤੋਂ ਬਹੁਤ ਦੁਖੀ ਹੈ।

ਹਿਨਾ ਉਸ ਸਮੇਂ ਮੁੰਬਈ ਨਹੀਂ ਸੀ, ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਉਹ ਕਸ਼ਮੀਰ ’ਚ ਸੀ ਤੇ ਇਕ ਪ੍ਰਾਜੈਕਟ ਦੀ ਸ਼ੂਟਿੰਗ ਕਰ ਰਹੀ ਸੀ। ਜਦੋਂ ਉਸ ਨੇ ਆਪਣੇ ਪਿਤਾ ਦੇ ਦਿਹਾਂਤ ਬਾਰੇ ਸੁਣਿਆ ਤਾਂ ਉਹ ਤੁਰੰਤ ਮੁੰਬਈ ਆ ਗਈ ਪਰ ਕੁਝ ਦਿਨਾਂ ਬਾਅਦ ਉਹ ਕੋਰੋਨਾ ਪਾਜ਼ੇਟਿਵ ਹੋ ਗਈ।

ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News