ਹਿਨਾ ਖ਼ਾਨ ਨੇ ਕਰਵਾਇਆ ਗਲੈਮਰਸ ਫ਼ੋਟੋਸ਼ੂਟ, ਸਾੜ੍ਹੀ ’ਚ ਦਿੱਸੀ ਬੇਹੱਦ ਖੂਬਸੂਰਤ

Saturday, Sep 24, 2022 - 05:50 PM (IST)

ਹਿਨਾ ਖ਼ਾਨ ਨੇ ਕਰਵਾਇਆ ਗਲੈਮਰਸ ਫ਼ੋਟੋਸ਼ੂਟ, ਸਾੜ੍ਹੀ ’ਚ ਦਿੱਸੀ ਬੇਹੱਦ ਖੂਬਸੂਰਤ

ਬਾਲੀਵੁੱਡ ਡੈਸਕ- ਟੀ.ਵੀ ਦੀ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਖੂਬਸੂਰਤ ਹਸੀਨਾਵਾਂ ’ਚੋਂ ਇਕ ਹੈ। ਅਦਾਕਾਰਾ ਦੀ ਖੂਬਸੂਰਤੀ ਹਮੇਸ਼ਾ ਚਰਚਾ ’ਚ ਰਹਿੰਦੀ  ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ  ਹੈ ਉਸ ’ਚ ਹਮੇਸ਼ਾ ਪਰਫ਼ੈਕਟ ਦਿਖਾਈ ਦਿੰਦੀ ਹੈ। ਅਦਾਕਾਰਾ ਆਪਣੇ ਫ਼ੋਟੇਸ਼ੂਟ ਕਾਰਨ ਵੀ ਕਾਫ਼ੀ ਸੁਰਖੀਆਂ ’ਚ ਰਹਿੰਦੀ ਹੈ। ਹਿਨਾ ਖ਼ਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀ ਕਰਦੀ ਰਹਿੰਦੀ  ਹੈ। 

PunjabKesari

ਹਾਲ ਹੀ ’ਚ ਅਦਾਕਾਰਾ ਨੇ ਫ਼ਿਰ ਤੋਂ ਫ਼ੋਟੋਸ਼ੂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਬੇਹੱਦ ਗਲੈਮਰਸ ਲੱਗ ਰਹੀ ਹੈ। ਇਹ ਤਸਵੀਰਾਂ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਐਸ਼ਵਰਿਆ ਰਾਏ ਦੀ ਸ਼ਾਨਦਾਰ ਲੁੱਕ ਆਈ ਸਾਹਮਣੇ, ‘ਮਿਸਿਜ਼ ਬੱਚਨ’ ਨੇ ਮੁੰਬਈ ਏਅਰਪੋਰਟ ’ਤੇ ਕੀਤੀ ਐਂਟਰੀ

ਲੁੱਕ ਦੀ ਗੱਲ ਕਰੀਏ ਤਾਂ ਹਿਨਾ ਖ਼ਾਨ ਨੇ ਸਾੜ੍ਹੀ ਪਾਈ ਹੋਈ  ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੈ। ਅਦਾਕਾਰਾ ਦਾ ਮਸਕਾਰਾ, ਬਲੱਸ਼, ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। 

PunjabKesari

ਇਸ ਦੇ ਨਾਲ ਅਦਾਕਾਰਾ ਨੇ ਰੈੱਡ ਲਿਪਸ਼ੇਡ ਲਗਾਇਆ ਹੋਇਆ ਹੈ ਜੋ ਅਦਾਕਾਰਾ ਦੀ ਲੁੱਕ ਨੂੰ ਚਾਰ-ਚੰਨ ਲਗਾ  ਰਿਹਾ ਹੈ। ਅਦਾਕਾਰਾ ਨੇ ਕੰਨਾਂ ’ਚ ਛੋਟੇ ਝੁਮਕੇ ਪਾਏ ਹਨ ਜੋ ਅਦਾਕਾਰਾ ਦੀ ਲੁੱਕ ਨੂੰ ਹੋਰ ਵਧਾ ਰਹੇ ਹਨ।

ਇਹ ਵੀ ਪੜ੍ਹੋ : ਕੇਰਲ ’ਚ ਕੁੱਤੇ ਜ਼ਿੰਦਾ ਸਾੜਨ ’ਤੇ ਦੁਖੀ ਹੋਈ ਵਾਮਿਕਾ, ਕਿਹਾ- ‘ਮਨੁੱਖੀ ਆਬਾਦੀ ਵੀ ਵਧ ਰਹੀ ਹੈ, ਇਨਸਾਨਾਂ ਨੂੰ ਜ਼ਿੰਦਾ ਸਾੜੋਗੇ’

PunjabKesari

ਇਸ ਲੁੱਕ ’ਚ ਹਿਨਾ ਕਾਫੀ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦੀ ਇੰਨਾ ਤਸਵੀਰਾਂ ਨੂੰ ਦੇਖਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ ਅਤੇ ਤਸਵੀਰਾਂ ਨੂੰ ਪਿਆਰ ਦੇ ਰਹੇ ਹਨ। ਇਸ ਦੇ ਨਾਲ ਅਦਾਕਾਰਾ ਤਸਵੀਰਾਂ ’ਚ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਹੀ ਹੈ।

PunjabKesari

ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਕਾਫ਼ੀ ਬੋਲਡ ਅਤੇ ਅਕਰਸ਼ਿਤ ਨਜ਼ਰ ਆ ਰਹੀ ਹੈ। ਹੌਟ ਅੰਦਾਜ਼ ’ਚ ਹਿਨਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਗਲੈਮਰਸ ਅਦਾਵਾਂ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀਆਂ ਹਨ। 

PunjabKesari

ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦਾ ਸ਼ਾਨਦਾਰ ਬੇਬੀ ਸ਼ਾਵਰ, ਪਿੰਕ ਡਰੈੱਸ ’ਚ ਪ੍ਰੈਗਨੈਂਟ ਹਸੀਨਾ ਨੇ ਫਲਾਂਟ ਕੀਤਾ ਬੇਬੀ ਬੰਪ (ਤਸਵੀਰਾਂ)

ਹਿਨਾ ਦੇ ਟੀ.ਵੀ ਸਕ੍ਰੀਨ ਦੀ ਗੱਲ ਕਰੀਏ ਤਾਂ ਅਦਾਕਾਰਾ ਪਿਛਲੇ ਕੁਝ ਸਮੇਂ ’ਚ ਟੀ.ਵੀ. ਸ਼ੋਅਜ਼ ਤੋਂ ਇਲਾਵਾ ਕਈ ਮਿਊਜ਼ਿਕ ਵੀਡੀਓ, ਵੈੱਬ ਸੀਰੀਜ਼ ਤੇ ਕਈ ਹੋਰ ਪ੍ਰਾਜੈਕਟਸ ਦਾ ਹਿੱਸਾ ਬਣ ਚੁੱਕੀ ਹੈ।

PunjabKesari

ਇਸ ਤੋਂ ਇਲਾਵਾ ਹਿਨਾ ਖ਼ਾਨ ਨੂੰ ਹਾਲ ਹੀ ’ਚ ਵੈੱਬ ਸੀਰੀਜ਼ Seven One ’ਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਰਿਐਲਿਟੀ ਟੀ.ਵੀ ਸ਼ੋਅ ਸਵਯੰਬਰ ਮੀਕਾ ਦੀ ਵੋਟ ’ਚ ਵੀ ਨਜ਼ਰ ਆ ਚੁੱਕੀ ਹੈ।


 


author

Shivani Bassan

Content Editor

Related News