ਹਿਨਾ ਖ਼ਾਨ ਦੀ ਬਲੈਕ ਬਿਊਟੀ ’ਚ ਬਿਖੇਰੇ ਜਲਵੇ, ਸ਼ੀਸ਼ੇ ਸਾਹਮਣੇ ਦਿਖਾਈ ਗਲੈਮਰਸ ਅਦਾ (ਤਸਵੀਰਾਂ)

11/10/2022 5:31:08 PM

ਮੁੰਬਈ- ਟੀ.ਵੀ ਦੀ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਆਪਣੇ ਸਟਾਈਲ ਨਾਲ ਹਮੇਸ਼ਾ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਨਜ਼ਰ ਆਉਂਦੀ  ਹੈ। ਅਦਾਕਾਰਾ ਆਏ ਦਿਨ ਪ੍ਰਸ਼ੰਸਕਾਂ ਨਾਲ ਆਪਣੀਆਂ ਨਵੀਂਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ’ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। 

PunjabKesari

ਇਹ ਵੀ ਪੜ੍ਹੋ- ਦੀਪਿਕਾ ਦੇ ਬਾਲੀਵੁੱਡ ’ਚ 15 ਸਾਲ ਹੋਏ ਪੂਰੇ, 'ਗਲੋਬਲ ਆਈਕਨ' ਸਮੇਤ ਮਿਲੇ ਕਈ ਵੱਡੇ ਸਨਮਾਨ

ਹਿਨਾ ਖ਼ਾਨ ਸ਼ੀਸ਼ੇ ਦੇ ਸਾਹਮਣੇ ਆਪਣੀ ਖੂਬਸੂਰਤੀ ਦਾ ਜਾਦੂ ਦਿਖਾਉਂਦੀ ਨਜ਼ਰ ਆ ਰਹੀ ਹੈ। ਹਿਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। 

PunjabKesari

ਤਾਜ਼ਾ ਫ਼ੋਟੋਸ਼ੂਟ ’ਚ ਹਿਨਾ ਖ਼ਾਨ ਦੀ ਕਾਤਲ ਅਦਾ ਹਮੇਸ਼ਾ ਇੰਟਰਨੈੱਟ ਦਾ ਤਾਪਮਾਨ ਵਧਾ ਰਹੀ ਹੈ। ਹਿਨਾ ਖ਼ਾਨ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ ’ਚ ਲਿਖਿਆ ਕਿ ‘ਮਿਰਰ ਮਿਰਰ ਆਨ ਦਿ ਵਾਲ’। ਪ੍ਰਸ਼ੰਸਕਾਂ ਦਾ ਕਹਿਣਾ ਹੈ ਇਨ੍ਹਾਂ ਤਸਵੀਰਾਂ ਨੇ ਜਾਦੂਈ ਸ਼ੀਸ਼ੇ ਦੀ ਕਹਾਣੀ ਦੀ ਯਾਦ ਦਿਵਾ ਦਿੱਤੀ ਹੈ।

PunjabKesari

ਹਿਨਾ ਖ਼ਾਨ ਦੇ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਬਲੈਕ ਟੌਪ ਨਾਲ ਲੌਗ ਸਰਕਟ ਪਾਈ ਹੋਈ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਲੀਮਲ ਮੇਕਅੱਪ ਅਤੇ ਆਪਣੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

PunjabKesari
ਅਦਾਕਾਰਾ ਨੇ ਖੂਬਸੂਰਤ ਨੈੱਕਲੇਸ ਅਤੇ ਮਾਂਗ ਟਿਕਾ ਵੀ ਲਗਾਇਆ ਹੈ। ਜੋ ਉਸ ਦੀ ਖੂਬਸੂਰਤੀ  ਨੂੰ ਹੋਰ ਵੀ ਵਧਾ ਰਿਹਾ ਹੈ।

ਇਹ ਵੀ ਪੜ੍ਹੋ- ਫ਼ਿਲਮ ‘ਉੱਚਾਈ’ ਨੂੰ ਦੇਖ ਕੇ ਭਾਵੁਕ ਕੋਈ ਸ਼ਹਿਨਾਜ਼ ਗਿੱਲ, ਕਿਹਾ- ਇਸ ’ਚ ਬਹੁਤ ਵਧੀਆ ਮੈਸੇਜ ਹੈ

PunjabKesari

ਤਸਵੀਰਾਂ ’ਚ ਅਦਾਕਾਰਾ ਬੇਹੱਦ ਬੋਲਡ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਸ਼ੀਸ਼ੇ ਸਾਹਮਣੇ ਪੋਜ਼ ਦੇ ਰਹੀ ਹੈ।

PunjabKesari

ਹਿਨਾ ਖ਼ਾਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ  ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

PunjabKesari


Shivani Bassan

Content Editor

Related News