ਹਿਨਾ ਖ਼ਾਨ ਦਾ ਪੂਰਾ ਪਰਿਵਾਰ ਕੋਰੋਨਾ ਪਾਜ਼ੇਟਿਵ, 24 ਘੰਟੇ ਮਾਸਕ ਪਾਉਣ ਨਾਲ ਅਦਾਕਾਰਾ ਦਾ ਵਿਗੜਿਆ ਚਿਹਰਾ (ਤਸਵੀਰਾਂ)

Monday, Jan 10, 2022 - 10:40 AM (IST)

ਹਿਨਾ ਖ਼ਾਨ ਦਾ ਪੂਰਾ ਪਰਿਵਾਰ ਕੋਰੋਨਾ ਪਾਜ਼ੇਟਿਵ, 24 ਘੰਟੇ ਮਾਸਕ ਪਾਉਣ ਨਾਲ ਅਦਾਕਾਰਾ ਦਾ ਵਿਗੜਿਆ ਚਿਹਰਾ (ਤਸਵੀਰਾਂ)

ਨਵੀਂ ਦਿੱਲੀ (ਬਿਊਰੋ) - ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਨੇ ਬਹੁਤ ਚਿੰਤਾ ਵਧਾ ਦਿੱਤੀ ਹੈ। ਹੁਣ ਇਸ ਦੀ ਚਪੇਟ 'ਚ ਹਿਨਾ ਖ਼ਾਨ ਦਾ ਪੂਰਾ ਪਰਿਵਾਰ ਆ ਗਿਆ ਹੈ। ਹਿਨਾ ਖ਼ਾਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਉਹ ਅੱਜਕਲ੍ਹ ਪੂਰਾ ਦਿਨ ਮਾਸਕ ਪਾ ਕੇ ਪਰਿਵਾਰ ਦੀ ਦੇਖਭਾਲ ਕਰ ਰਹੀ ਹੈ।

PunjabKesari

ਮਾਸਕ ਦੇ ਪਏ ਨਿਸ਼ਾਨ
ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਨੇ ਆਪਣਾ ਮਾਸਕ ਉਤਾਰਿਆ ਹੋਇਆ ਹੈ। ਉਸ ਦੇ ਚਿਹਰੇ 'ਤੇ ਲਾਲ ਨਿਸ਼ਾਨ ਪਏ ਹੋਏ ਸਾਫ਼ ਨਜ਼ਰ ਆ ਰਹੇ ਹਨ। ਉਸ ਨੇ ਲਿਖਿਆ, ''ਕੌੜਾ ਸੱਚ : ਇਨ੍ਹੀਂ ਦਿਨੀਂ ਜ਼ਿੰਦਗੀ ਤੇ ਇੰਸਟਾ ਦੋਵੇਂ ਹੀ ਲਵਲੀ ਵਿਜ਼ੁਅਲਸ ਨਾਲ ਚੰਗੀਆਂ ਤਸਵੀਰਾਂ 'ਤ ਹਨ ਪਰ ਜਦੋਂ ਇਹ  2020x2 (2022) ਹੈ ਤਾਂ ਮੈਨੂੰ ਲੱਗਦਾ ਹੈ ਕਿ ਸੱਚਾਈ 2020 ਤੋਂ ਦੋ ਗੁਣਾ ਦੁੱਗਣੀ ਮੁਸ਼ਕਿਲ ਹੈ। ਜਦੋਂ ਘਰ 'ਚ ਹਰ ਕੋਈ ਕੋਰੋਨਾ ਪਾਜ਼ੇਟਿਵ ਹੈ ਅਤੇ ਸਿਰਫ਼ ਤੁਸੀਂ  ਨੈਗੇਟਿਵ ਹੋ। ਅਜਿਹੇ 'ਚ ਤੁਹਾਨੂੰ ਮਾਸਕ ਅਤੇ ਸੈਨੇਟਾਈਜ਼ਰ ਦਾ 24x7 ਇਸਤੇਮਾਲ ਕਰਨਾ ਹੁੰਦਾ ਹੈ ਅਤੇ ਪੂਰੇ ਪਰਿਵਾਰ ਦਾ ਧਿਆਨ ਵੀ ਰੱਖਣਾ ਹੁੰਦਾ ਹੈ। 

PunjabKesari

ਪਰਿਵਾਰ ਦੀ ਕਰ ਰਹੀ ਦੇਖਭਾਲ
ਹਿਨਾ ਖ਼ਾਨ ਨੇ ਅੱਗੇ ਲਿਖਿਆ ਹੈ, ''ਨਿਸ਼ਾਨ ਹੋਣੇ ਸੁਰੱਖਿਆ ਹਨ....ਠੀਕ ਉਵੇਂ ਹੀ ਜਿਵੇਂ ਮੈਨੂੰ 24 ਘੰਟੇ ਮਾਸਕ ਪਾਉਣ ਤੋਂ ਬਾਅਦ ਮਿਲੇ ਪਰ ਜਿਵੇਂ ਕਿ ਉਹ ਆਖਦੇ ਹਨ ਕਿ ਜਦੋਂ ਜੀਵਨ ਖ਼ੁਦ ਨੂੰ ਇਕ ਕਠਿਨਾਈ ਵਜੋਂ ਪੇਸ਼ ਕਰੇ ਤਾਂ ਤੁਸੀਂ ਇਕ ਜਿੰਦਾ ਯੋਧੇ ਬਣ ਜਾਓ ਜਾਂ ਘੱਟ ਤੋਂ ਘੱਟ ਕੋਸ਼ਿਸ਼ ਜ਼ਰੂਰ ਕਰੋ। ਆਓ ਅਸੀਂ ਸਾਰੇ ਇਸ ਨਾਲ ਫ਼ਿਰ ਤੋਂ ਲੜਨ ਦੀ ਕੋਸ਼ਿਸ਼ ਕਰੀਏ,, ਲੜਾਈ ਜੇ ਨਿਸ਼ਾਨ ਨਾਲ, ਇਕ ਯੋਧਾ ਦੀ ਤਰ੍ਹਾਂ, ਇਹ ਵੀ ਸਮਾਂ ਬੀਤ ਜਾਵੇਗਾ।''

PunjabKesari

ਬੀਤਿਆ ਸਾਲ ਸੀ ਬੁਰਾ
ਦੱਸਣਯੋਗ ਹੈ ਕਿ ਹਿਨਾ ਖ਼ਾਨ ਦਾ ਬੀਤਿਆ ਸਾਲ ਵੀ ਬਹੁਤ ਔਖਾ ਲੰਘਿਆ ਸੀ। ਉਸ ਨੇ ਹਾਰਟ ਅਟੈਕ ਕਾਰਨ ਆਪਣੇ ਪਿਤਾ ਨੂੰ ਹਮੇਸ਼ਾ ਲਈ ਗੁਆ ਦਿੱਤਾ ਸੀ ਅਤੇ ਆਪ ਕੋਰੋਨਾ ਪਾਜ਼ੇਟਿਵ ਹੋ ਗਈ ਸੀ। ਬਹੁਤ ਦਿਨਾਂ ਤੱਕ ਪਿਤਾ ਨੂੰ ਖੋਹਣ ਦੇ ਗਮ ਤੋਂ ਉਹ ਬਾਹਰ ਨਹੀਂ ਨਿਕਲ ਪਾਈ ਸੀ ਪਰ ਉਸ ਸਮੇਂ ਉਸ ਨੇ ਆਪਣੀ ਮਾਂ ਦਾ ਪੂਰਾ ਧਿਆਨ ਰੱਖਿਆ ਸੀ।

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

sunita

Content Editor

Related News