ਹਿਮੇਸ਼ ਰੇਸ਼ਮੀਆ ਸਵਾਈ ਭੱਟ ਨਾਲ ਲੈ ਕੇ ਆ ਰਹੇ ਹਨ ਮਿਊਜ਼ਿਕ ਐਲਬਮ

Tuesday, Jun 29, 2021 - 09:41 AM (IST)

ਹਿਮੇਸ਼ ਰੇਸ਼ਮੀਆ ਸਵਾਈ ਭੱਟ ਨਾਲ ਲੈ ਕੇ ਆ ਰਹੇ ਹਨ ਮਿਊਜ਼ਿਕ ਐਲਬਮ

ਮੁੰਬਈ-ਗਾਇਕ ਅਤੇ ਕੰਪੋਜ਼ਰ ਹਿਮੇਸ਼ ਰੇਸ਼ਮੀਆ ਇਕ ਹੋਰ ਐਲਬਮ ਦੀ ਤਿਆਰੀ ਕਰ ਰਹੇ ਹਨ। ਹਿਮੇਸ਼ ਦੀ ਇਸ ਐਲਬਮ ਦਾ ਨਾਮ 'ਹਿਮੇਸ਼ ਕੇ ਦਿਲ ਸੇ' ਹੋਵੇਗਾ। ਆਪਣੇ ਲੇਬਲ ਤੋਂ ਹਿਮੇਸ਼ ਜਲਦ ਹੀ ਤੀਸਰੀ ਐਲਬਮ ਨੂੰ ਲਾਂਚ ਕਰਨਗੇ।
ਇਸ ਐਲਬਮ ਦੇ ਪਹਿਲੇ ਗਾਣੇ 'ਚ ਹਿਮੇਸ਼ ਇੰਡੀਅਨ ਆਈਡਲ ਸੈਨਸੇਸ਼ਨ ਸਵਾਈ ਭੱਟ ਨੂੰ ਇੰਟਰੋਡਿਊਸ ਕਰਨਗੇ। ਹਿਮੇਸ਼ ਨਵੇਂ ਚਿਹਰਿਆਂ ਨੂੰ ਲਾਂਚ ਕਰਨ ਲਈ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਸੇਨਸੇਸ਼ਨ ਰਾਣੂ ਮੰਡਲ ਨੂੰ ਹਿਮੇਸ਼ ਨੇ ਮੌਕਾ ਦਿੱਤਾ ਸੀ।
ਸਿਰਫ਼ ਇਨ੍ਹਾਂ ਨਹੀਂ ਆਪਣੀ ਪਹਿਲੀ ਐਲਬਮ 'ਆਪ ਕਾ ਸੁਰੂਰ' ਹਿਮੇਸ਼ ਨੇ ਦੀਪਿਕਾ ਪਾਦੁਕੋਣ ਨੂੰ 'ਨਾਮ ਹੈ ਤੇਰਾ' ਗਾਣੇ 'ਚ ਫ਼ੀਚਰ ਕੀਤਾ ਸੀ। ਹਿਮੇਸ਼ ਰੇਸ਼ਮੀਆਂ ਦੀ ਹਾਲ ਹੀ 'ਚ 'ਸੁਰੂਰ 2021' ਐਲਬਮ ਦੇ ਟਾਈਟਲ ਗਾਣੇ ਨੂੰ ਰਿਲੀਜ਼ ਕੀਤਾ ਸੀ। ਜਿਸ ਦੇ ਯੂਟਿਊਬ 'ਤੇ 55 ਮਿਲੀਅਨ ਵਿਊਜ਼ ਹੋ ਗਏ ਸੀ। ਬਾਕੀ 'ਹਿਮੇਸ਼ ਕੇ ਦਿਲ ਸੇ' ਐਲਬਮ ਦਾ ਪਲਾਨ ਹਿਮੇਸ਼ ਪ੍ਰਸ਼ੰਸਕਾਂ ਨਾਲ ਜਲਦ ਸ਼ੇਅਰ ਕਰਨਗੇ।


author

Aarti dhillon

Content Editor

Related News