ਹਿਮੇਸ਼ ਰੇਸ਼ਮੀਆ ਨੇ ਨੇਹਾ ਕੱਕੜ ਦੀ ਲਾਈ ਕਲਾਸ, ਰੋਹਨਪ੍ਰੀਤ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ

Wednesday, Sep 07, 2022 - 11:31 AM (IST)

ਹਿਮੇਸ਼ ਰੇਸ਼ਮੀਆ ਨੇ ਨੇਹਾ ਕੱਕੜ ਦੀ ਲਾਈ ਕਲਾਸ, ਰੋਹਨਪ੍ਰੀਤ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ

ਮੁੰਬਈ (ਬਿਊਰੋ) : ਸੋਨੀ ਟੀ. ਵੀ. ਦੇ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' ਦਾ 13ਵਾਂ ਸੀਜ਼ਨ ਜਲਦ ਹੀ ਪ੍ਰਸਾਰਿਤ ਹੋਣ ਵਾਲਾ ਹੈ। ਇਸ ਦਾ 12ਵਾਂ ਸੀਜ਼ਨ ਕਾਫ਼ੀ ਹਿੱਟ ਰਿਹਾ ਸੀ ਅਤੇ ਹੁਣ ਦਰਸ਼ਕ 13ਵੇਂ ਸੀਜ਼ਨ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸੀਜ਼ਨ ਨੂੰ ਹਿਮੇਸ਼ ਰੇਸ਼ਮੀਆ, ਨੇਹਾ ਕੱਕੜ ਅਤੇ ਵਿਸ਼ਾਲ ਡਡਲਾਨੀ ਵਰਗੇ ਦਿੱਗਜ ਗਾਇਕ ਜੱਜ ਕਰ ਰਹੇ ਹਨ। ਨਾਲ ਹੀ ਇਸ ਨੂੰ ਆਦਿਤਿਆ ਨਰਾਇਣ ਹੋਸਟ ਕਰ ਰਹੇ ਹਨ। ਹਾਲ ਹੀ 'ਚ 'ਇੰਡੀਅਨ ਆਈਡਲ ਸੀਜ਼ਨ 13' ਦੀ ਵਰਚੁਅਲ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਗਈ, ਜਿਸ 'ਚ ਆਦਿਤਿਆ, ਹਿਮੇਸ਼ ਅਤੇ ਨੇਹਾ ਕੱਕੜ ਨਜ਼ਰ ਆਏ। ਸਾਰਿਆਂ ਨੇ ਆਉਣ ਵਾਲੇ ਸੀਜ਼ਨ ਦੀਆਂ ਗੱਲਾਂ ਕੀਤੀਆਂ, ਨਾਲ ਹੀ ਇੱਕ ਦੂਜੇ 'ਤੇ ਤੰਜ਼ ਕੱਸਿਆ। ਹਿਮੇਸ਼ਾ ਰੇਸ਼ਮੀਆ ਨੇ ਪਤੀ ਰੋਹਨਪ੍ਰੀਤ ਦਾ ਨਾਂ ਲੈ ਕੇ ਨੇਹਾ ਕੱਕੜ ਨਾਲ ਮਸਤੀ ਕੀਤੀ ਅਤੇ ਦੱਸਿਆ ਕਿ ਜਦੋਂ ਵੀ ਨੇਹਾ ਸ਼ੂਟ ਕਰਦੀ ਹੈ ਤਾਂ ਉਸ ਦੇ ਸਾਹਮਣੇ ਮੇਜ਼ 'ਤੇ ਆਪਣੇ ਪਤੀ ਰੋਹਨਪ੍ਰੀਤ ਦੀ ਤਸਵੀਰ ਜ਼ਰੂਰ ਰੱਖਦੀ ਹੈ।

ਹਿਮੇਸ਼ਾ ਨੇ ਲਾਈ ਨੇਹਾ ਕੱਕੜ ਦੀ ਕਲਾਸ
ਹਿਮੇਸ਼ਾ ਰੇਸ਼ਮੀਆ ਨੇ ਪ੍ਰੈੱਸ ਕਾਨਫਰੰਸ 'ਚ ਨੇਹਾ ਕੱਕੜ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ''ਮੈਂ ਇਸ ਸੀਜ਼ਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ, ਪਰ ਮੈਂ ਨੇਹਾ ਕੱਕੜ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਇੰਡੀਅਨ ਆਈਡਲ ਦੀ ਸ਼ੂਟਿੰਗ ਦੌਰਾਨ ਹਰ ਸਮੇਂ ਮੌਜੂਦ ਰੋਹਨਪ੍ਰੀਤ ਦੀ ਤਸਵੀਰ ਕਿੱਥੇ ਹੈ। ਤੁਹਾਡੇ ਮੇਜ਼ 'ਤੇ ਸੀ. ਅੱਜ, ਅਸੀਂ ਇੱਕ ਵਰਚੁਅਲ ਇਵੈਂਟ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਹੋ ਰਹੇ ਹਾਂ ਅਤੇ ਮੈਨੂੰ ਉਹ ਤਸਵੀਰ ਨਹੀਂ ਮਿਲ ਰਹੀ, ਤਸਵੀਰ ਕਿੱਥੇ ਗਈ?" ਨੇਹਾ ਨੇ ਤੁਰੰਤ ਜਵਾਬ ਦਿੱਤਾ, "ਤਸਵੀਰ ਦੀ ਜ਼ਰੂਰਤ ਨਹੀਂ, ਮੈਂ ਅੱਜ ਘਰ ਤੋਂ ਸ਼ੂਟਿੰਗ ਕਰ ਰਹੀ ਹਾਂ, ਇਸ ਲਈ ਉਹ ਮੇਰੇ ਨਾਲ ਹੈ।"

ਚਟ ਮੰਗਣੀ ਪਟ ਵਿਆਹ
ਨੇਹਾ ਕੱਕੜ ਨੇ ਸਾਲ 2020 ਵਿਚ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਵਾਇਆ ਸੀ। ਦੋਵੇਂ ਕੁਝ ਮਹੀਨੇ ਪਹਿਲਾਂ ਹੀ ਮਿਲੇ ਸਨ ਅਤੇ ਇਕ ਦੂਜੇ ਨੂੰ ਪਸੰਦ ਕਰਨ ਲੱਗੇ ਸਨ। ਨੇਹਾ ਅਤੇ ਰੋਹਨ ਦਾ ਵਿਆਹ 'ਚਟ ਮੰਗਣੀ ਪਟ ਵਿਆਹ' ਵਰਗਾ ਸੀ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News