ਹਿਮਾਂਸ਼ੀ ਖੁਰਾਣਾ ਨੇ 4 ਸਾਲਾਂ ਬਾਅਦ ‘ਬਿੱਗ ਬੌਸ’ ਬਾਰੇ ਕੀਤੇ ਵੱਡੇ ਖ਼ੁਲਾਸੇ, ਸਲਮਾਨ ਖ਼ਾਨ ’ਤੇ ਵਿੰਨ੍ਹਿਆ ਨਿਸ਼ਾਨਾ

Wednesday, Oct 11, 2023 - 05:45 PM (IST)

ਹਿਮਾਂਸ਼ੀ ਖੁਰਾਣਾ ਨੇ 4 ਸਾਲਾਂ ਬਾਅਦ ‘ਬਿੱਗ ਬੌਸ’ ਬਾਰੇ ਕੀਤੇ ਵੱਡੇ ਖ਼ੁਲਾਸੇ, ਸਲਮਾਨ ਖ਼ਾਨ ’ਤੇ ਵਿੰਨ੍ਹਿਆ ਨਿਸ਼ਾਨਾ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਸ਼ੁਰੂ ਹੋਣ ’ਚ ਕੁਝ ਹੀ ਦਿਨ ਬਾਕੀ ਹਨ, ਜਿਸ ਕਾਰਨ ਸ਼ੋਅ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਪਰ ਅੱਜ ਵੀ ਪ੍ਰਸ਼ੰਸਕ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੇ ਸੀਜ਼ਨ 13 ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ। ਇਸ ਦੌਰਾਨ ਸ਼ੋਅ ਦੀ ਮੁਕਾਬਲੇਬਾਜ਼ ਰਹਿ ਚੁੱਕੀ ਹਿਮਾਂਸ਼ੀ ਖੁਰਾਣਾ ਨੇ ਹੋਸਟ ਸਲਮਾਨ ਖ਼ਾਨ ’ਤੇ ਕੁਝ ਇਲਜ਼ਾਮ ਲਗਾਏ ਹਨ, ਜਿਸ ਕਾਰਨ ਉਹ ਸੁਰਖ਼ੀਆਂ ’ਚ ਆ ਗਈ ਹੈ। ਦਰਅਸਲ ਹਿਮਾਂਸ਼ੀ ਖੁਰਾਣਾ, ਜਿਸ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਸਫਲ ਅਦਾਕਾਰਾਂ ’ਚ ਹੁੰਦੀ ਹੈ, ਨੇ ਹਾਲ ਹੀ ’ਚ ‘ਬਿੱਗ ਬੌਸ 13’ ਤੋਂ ਬਾਅਦ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨ ਬਾਰੇ ਗੱਲ ਕੀਤੀ ਸੀ।

ਇਕ ਪੌਡਕਾਸਟ ਦੌਰਾਨ ਹਿਮਾਂਸ਼ੀ ਖੁਰਾਣਾ ਨੇ ਕਿਹਾ, ‘‘ਮੈਂ ਹਾਲ ਹੀ ’ਚ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ’ਚੋਂ ਲੰਘੀ ਹਾਂ। ‘ਬਿੱਗ ਬੌਸ 13’ ਤੋਂ ਬਾਅਦ ਮੈਂ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਸੀ। ਮੇਰੇ ਕੋਲ ਜ਼ਿੰਦਗੀ ’ਚ ਸਭ ਕੁਝ ਸੀ ਪਰ ਫਿਰ ਵੀ ਕੁਝ ਗੁਆਚ ਰਿਹਾ ਸੀ ਤੇ ਮੈਂ ਕਿਸੇ ਚੀਜ਼ ਦਾ ਆਨੰਦ ਨਹੀਂ ਲੈ ਰਹੀ ਸੀ। ਮੈਨੂੰ ਲੱਗਾ ਕਿ ਕੁਝ ਗਲਤ ਹੈ ਤੇ ਮੈਂ ਆਪਣੀ ਟੀਮ ਨੂੰ ਦੱਸਾਂਗੀ ਕਿ ਮੈਂ ਜ਼ਿੰਦਗੀ ਦਾ ਆਨੰਦ ਨਹੀਂ ਲੈ ਰਹੀ। ਫਿਰ ਮੈਂ ਇਕ ਮਨੋਵਿਗਿਆਨੀ ਨਾਲ ਸਲਾਹ ਕੀਤੀ ਤੇ ਮੈਂ ਉਸ ਦੇ ਸਾਹਮਣੇ ਰੋਈ।’’

ਇਹ ਖ਼ਬਰ ਵੀ ਪੜ੍ਹੋ : ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੂੰ ਫਲਸਤੀਨ ਦਾ ਸਮਰਥਨ ਕਰਨਾ ਪਿਆ ਮਹਿੰਗਾ, ਨੌਕਰੀ ਤੋਂ ਕੱਢਿਆ

ਉਹ ਅੱਗੇ ਕਹਿੰਦੀ ਹੈ, ‘‘ਮੇਰੇ ’ਤੇ ਉਨ੍ਹਾਂ ਚੀਜ਼ਾਂ ਦਾ ਦੋਸ਼ ਲਗਾਇਆ ਗਿਆ ਸੀ, ਜੋ ਮੈਂ ਕਦੇ ਨਹੀਂ ਕੀਤੀਆਂ। ਮੈਂ ਚੀਜ਼ਾਂ ’ਤੇ ਚਰਚਾ ਨਹੀਂ ਕਰਨਾ ਚਾਹੁੰਦੀ ਕਿਉਂਕਿ ਫਿਰ ਮੇਰੇ ਬਾਰੇ ਹਮਦਰਦੀ ਲੈਣ ਬਾਰੇ ਚਰਚਾ ਹੋਵੇਗੀ ਕਿਉਂਕਿ ਮੇਰੇ ਕੋਲ ਕੋਈ ਸਬੂਤ ਨਹੀਂ ਹੈ। ਭਾਵੇਂ ਇਹ ਮੇਰਾ ਰਿਸ਼ਤਾ ਹੋਵੇ, ਬਿੱਗ ਬੌਸ ’ਚ ਮੇਰੀ ਐਂਟਰੀ ਹੋਵੇ ਜਾਂ ਕੁਝ ਹੋਰ, ਮੇਰੇ ਕੋਲ ਆਪਣਾ ਪੱਖ ਸਾਬਿਤ ਕਰਨ ਲਈ ਕੋਈ ਸਬੂਤ ਨਹੀਂ ਹੈ। ਸਾਰੇ ਪਲਾਂ ਨੂੰ ਸੰਪਾਦਿਤ ਕੀਤਾ ਗਿਆ ਸੀ। ਉਸ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕੀਤਾ ਗਿਆ। ਇਸ ਨਾਲ ਪੂਰੇ ਵਿਸ਼ੇ ਦਾ ਅਰਥ ਹੀ ਬਦਲ ਗਿਆ। ਮੇਰੇ ’ਤੇ ਉਨ੍ਹਾਂ ਚੀਜ਼ਾਂ ਦਾ ਦੋਸ਼ ਲਗਾਇਆ ਗਿਆ ਸੀ, ਜੋ ਮੈਂ ਕਦੇ ਨਹੀਂ ਕੀਤੀਆਂ।’’

 
 
 
 
 
 
 
 
 
 
 
 
 
 
 
 

A post shared by Himanshi Khurana 👑 (@iamhimanshikhurana)

ਬਿੱਗ ਬੌਸ ਬਾਰੇ ਅੱਗੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, ‘‘ਜਦੋਂ ਮੈਂ ਬਿੱਗ ਬੌਸ ’ਚ ਦਾਖ਼ਲ ਹੋਈ ਤਾਂ ਬਹੁਤ ਸਾਰੇ ਲੋਕ ਮੇਰੇ ਕੋਲ ਆਏ ਤੇ ਮੈਨੂੰ ਕਿਹਾ ਕਿ ਮੈਂ ਇਕ ਵੈਂਪ ਵਰਗੀ ਲੱਗਦੀ ਹਾਂ। ਮੈਂ ਬਹੁਤ ਸਾਧਾਰਨ ਸੀ ਤੇ ਸਾਰਿਆਂ ਨਾਲ ਮੇਲ ਖਾਂਦੀ ਸੀ। ਮੇਰਾ ਤੇ ਮੇਰੇ ਲਹਿਜ਼ੇ ਦਾ ਮਜ਼ਾਕ ਉਡਾਇਆ ਜਾਂਦਾ ਸੀ ਕਿਉਂਕਿ ਮੈਂ ਹਰ ਕਿਸੇ ਨਾਲ ‘ਜੀ’ ਕਹਿ ਕੇ ਗੱਲ ਕਰਦੀ ਸੀ। ਉਹ ਨਹੀਂ ਸਮਝਦੇ ਸਨ ਕਿ ਮੈਂ ਉਨ੍ਹਾਂ ਦੀ ਇੱਜ਼ਤ ਕਰ ਰਹੀ ਹਾਂ।’’

 
 
 
 
 
 
 
 
 
 
 
 
 
 
 
 

A post shared by Himanshi Khurana 👑 (@iamhimanshikhurana)

ਇੰਨਾ ਹੀ ਨਹੀਂ, ਹੋਸਟ ਸਲਮਾਨ ਖ਼ਾਨ ਬਾਰੇ ਗੱਲ ਕਰਦਿਆਂ ਹਿਮਾਂਸ਼ੀ ਨੇ ਕਿਹਾ, ‘‘ਜਦੋਂ ਮੈਂ ਸਲਮਾਨ ਖ਼ਾਨ ਨਾਲ ਕੁਝ ਗੱਲਾਂ ਬਾਰੇ ਗੱਲ ਕਰ ਰਹੀ ਸੀ ਤਾਂ ਸ਼ੋਅ ’ਚ ਦਿਖਾਇਆ ਗਿਆ ਕਿ ਮੈਂ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਰਸ਼ਮੀ ਨਾਲ ਮੇਰੀ ਗੱਲਬਾਤ ਇਸ ਤਰ੍ਹਾਂ ਪੇਸ਼ ਕੀਤੀ ਗਈ ਸੀ ਜਿਵੇਂ ਮੈਂ ਗੱਪਾਂ ਮਾਰ ਰਹੀ ਹੋਵਾਂ। ਜਿਸ ਪਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੇਜ਼ਬਾਨ ਨੇ ਮੈਨੂੰ ਰੋਕ ਦਿੱਤਾ। ਮੈਂ ਇਸ ਲਈ ਚੁੱਪ ਰਹੀ ਕਿਉਂਕਿ ਮੈਂ ਡਰਪੋਕ ਨਹੀਂ ਸੀ, ਸਗੋਂ ਇਸ ਲਈ ਚੁੱਪ ਰਹੀ ਕਿਉਂਕਿ ਮੈਂ ਸੀਨੀਅਰ ਕਲਾਕਾਰ ਦੀ ਇੱਜ਼ਤ ਕਰ ਰਹੀ ਸੀ। ਮੇਰੇ ਮਾਤਾ-ਪਿਤਾ ਨੇ ਮੈਨੂੰ ਸਿਖਾਇਆ ਹੈ ਕਿ ਜਦੋਂ ਸੀਨੀਅਰ ਗੱਲ ਕਰਦੇ ਹਨ ਤਾਂ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਇੱਜ਼ਤ ਦੇ ਰਹੀ ਸੀ ਪਰ ਦਿਖਾਇਆ ਗਿਆ ਕਿ ਦੂਜਾ ਬੰਦਾ ਸਹੀ ਸੀ। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਨ੍ਹਾਂ ਕੋਲ ਤਾਕਤ ਹੋਣ ਕਰਕੇ ਉਹ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਨ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News