ਹਿਮਾਂਸ਼ੀ ਖੁਰਾਣਾ ਦੀ ਇਹ ਵੀਡੀਓ ਤੁਹਾਡੇ ਵੀ ਪਾਵੇਗੀ ਢਿੱਡੀਂ ਪੀੜਾਂ, ਸੋਸ਼ਲ ਮੀਡੀਆ ’ਤੇ ਹੋਈ ਵਾਇਰਲ

03/31/2021 6:30:17 PM

ਚੰਡੀਗੜ੍ਹ (ਬਿਊਰੋ)– ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਹਿਮਾਂਸ਼ੀ ਖੁਰਾਣਾ ਦੇ ਇੰਸਟਾਗ੍ਰਾਮ ’ਤੇ 8 ਮਿਲੀਅਨ ਫਾਲੋਅਰਜ਼ ਹਨ, ਜਿਸ ’ਤੇ ਉਹ ਸਭ ਤੋਂ ਵੱਧ ਸਰਗਰਮ ਦਿਖਾਈ ਦਿੰਦੀ ਹੈ। ਹਾਲ ਹੀ ’ਚ ਹਿਮਾਂਸ਼ੀ ਖੁਰਾਣਾ ਨੇ ਇਕ ਬੇਹੱਦ ਫਨੀ ਵੀਡੀਓ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਦਰਅਸਲ ਹਿਮਾਂਸ਼ੀ ਨੇ ਇੰਸਟਾਗ੍ਰਾਮ ਰੀਲਜ਼ ’ਚ ਇਹ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਹਿਮਾਂਸ਼ੀ ਆਪਣੇ ਦੋਸਤ ਨਾਲ ਮਿਲ ਕੇ ਹਿੰਦੀ ਫ਼ਿਲਮ ਦੇ ਡਾਇਲਾਗ ’ਤੇ ਲਿਪਸਿੰਕ ਕਰ ਰਹੀ ਹੈ। ਇਹ ਡਾਇਲਾਗ ਇੰਨਾ ਫਨੀ ਹੈ ਕਿ ਤੁਸੀਂ ਦੇਖਦਿਆਂ ਹੀ ਹੱਸਣ ’ਤੇ ਮਜਬੂਰ ਹੋ ਜਾਓਗੇ।

 
 
 
 
 
 
 
 
 
 
 
 
 
 
 
 

A post shared by Himanshi Khurana 👑 (@iamhimanshikhurana)

ਇੰਸਟਾਗ੍ਰਾਮ ’ਤੇ ਇਸ ਵੀਡਓ ਨੂੰ 1.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹਿਮਾਂਸ਼ੀ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਇਸ ਵੀਡੀਓ ’ਤੇ ਕਲਾਕਾਰ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ‘ਬਿੱਗ ਬੌਸ 13’ ਕਰਕੇ ਕਾਫੀ ਸੁਰਖ਼ੀਆਂ ’ਚ ਆਈ ਸੀ। ਹਿਮਾਂਸ਼ੀ ਦਾ ਹਾਲ ਹੀ ’ਚ ‘ਪਲਾਜ਼ੋ 2’ ਗੀਤ ਵੀ ਰਿਲੀਜ਼ ਹੋਇਆ ਹੈ। ਗੀਤ ਨੂੰ ਸ਼ਿਵਜੋਤ ਤੇ ਕੁਲਵਿੰਦਰ ਬਿੱਲਾ ਨੇ ਸਾਂਝੇ ਤੌਰ ’ਤੇ ਗਾਇਆ ਹੈ, ਜਿਸ ’ਚ ਹਿਮਾਂਸ਼ੀ ਖੁਰਾਣਾ ਮਾਡਲਿੰਗ ਕਰਦੀ ਦਿਖਾਈ ਦੇ ਰਹੀ ਹੈ। ਇਸ ਗੀਤ ’ਚ ਹਿਮਾਂਸ਼ੀ ਦੀ ਲੁੱਕ ਬੇਹੱਦ ਖੂਬਸੂਰਤ ਲੱਗ ਰਹੀ ਹੈ। ਗੀਤ ਨੂੰ ਯੂਟਿਊਬ ’ਤੇ 14 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਹਿਮਾਂਸ਼ੀ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News