ਯੂ. ਪੀ. ’ਚ ਹੋਏ ਗੈਂਗਰੇਪ ’ਤੇ ਭੜਕੀ ਹਿਮਾਂਸ਼ੀ ਖੁਰਾਣਾ, ਟਵੀਟ ਕਰਕੇ ਕਿਹਾ– ‘ਅਜਿਹਾ ਦੇਸ਼ ਹੈ ਮੇਰਾ’

Wednesday, Jan 06, 2021 - 06:52 PM (IST)

ਯੂ. ਪੀ. ’ਚ ਹੋਏ ਗੈਂਗਰੇਪ ’ਤੇ ਭੜਕੀ ਹਿਮਾਂਸ਼ੀ ਖੁਰਾਣਾ, ਟਵੀਟ ਕਰਕੇ ਕਿਹਾ– ‘ਅਜਿਹਾ ਦੇਸ਼ ਹੈ ਮੇਰਾ’

ਚੰਡੀਗੜ੍ਹ (ਬਿਊਰੋ)– ਅੱਜ ਯੂ. ਪੀ. ਦੇ ਬਦਾਯੂੰ ਜ਼ਿਲੇ ਦੇ ਥਾਣਾ ਉਗੈਤੀ ਖੇਤਰ ’ਚ ਨਿਰਭਯਾ ਕਾਂਡ ਵਰਗੀ ਦਿਲ ਦਹਿਲਾਉਣ ਵਾਲੀ ਘਟਨਾ ’ਚ ਇਕ 50 ਸਾਲਾ ਔਰਤ ਨਾਲ ਗੈਂਗਰੇਪ ਪਿੱਛੋਂ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਆਂਗਨਵਾੜੀ ’ਚ ਸਹਾਇਕਾ ਵਜੋਂ ਕੰਮ ਕਰਦੀ ਸੀ। ਮੰਗਲਵਾਰ ਉਹ ਪੂਜਾ ਕਰਨ ਗਈ ਸੀ। ਉਸ ਦੇ ਨਾਲ ਮੰਦਰ ਦੇ ਮਹੰਤ, ਚੇਲੇ ਤੇ ਡਰਾਈਵਰ ਨੇ ਇਹ ਕਰਤੂਤ ਕੀਤੀ। ਪੋਸਟਮਾਰਟਮ ਰਿਪੋਰਟ ’ਚ ਔਰਤ ਦੇ ਗੁਪਤ ਅੰਗ ’ਚ ਰਾਡ ਵਰਗੀ ਕੋਈ ਚੀਜ਼ ਮਿਲਣ ਦਾ ਪਤਾ ਲੱਗਾ ਹੈ।

ਇਸ ਖ਼ਬਰ ਨੇ ਜਿਥੇ ਆਮ ਮਹਿਲਾਵਾਂ ’ਚ ਡਰ ਦਾ ਮਾਹੌਲ ਬਣਾ ਦਿੱਤਾ ਹੈ, ਉਥੇ ਪੰਜਾਬੀ ਗਾਇਕਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਨੇ ਇਕ ਟਿੱਪਣੀ ਕੀਤੀ ਹੈ। ਹਿਮਾਂਸ਼ੀ ਖੁਰਾਣਾ ਨੇ ਇਕ ਤਸਵੀਰ ਟਵਿਟਰ ’ਤੇ ਪੋਸਟ ਕੀਤੀ ਹੈ, ਜਿਸ ’ਚ ਲਿਖਿਆ ਹੈ ‘ਆਖਿਰ ਕਦੋਂ ਤਕ’।

ਤਸਵੀਰ ਨਾਲ ਕੈਪਸ਼ਨ ’ਚ ਹਿਮਾਂਸ਼ੀ ਲਿਖਦੀ ਹੈ, ‘ਜਿਸ ਦੇਸ਼ ’ਚ ਔਰਤ (ਦੇਵੀ ਮਾਂ) ਦੀ ਪੂਜਾ ਹੁੰਦੀ ਹੈ, ਸਭ ਤੋਂ ਵੱਧ ਔਰਤਾਂ ਨਾਲ ਅਪਰਾਧ ਵੀ ਉਥੇ। ‘ਸ਼ਿਵ’ ’ਚੋਂ ‘ਿ’ (ਸ਼ਕਤੀ ਤੇ ਔਰਤ) ਦੀ ਮਾਤਰਾ ਕੱਢ ਦਿਓ ‘ਸ਼ਵ’ ਬਣ ਜਾਂਦਾ ਹੈ ਆਦਮੀ। ਫਿਰ ਉਸੇ ‘ਸ਼ਕਤੀ’ ਦੇ ਨਾਲ ਰੇਪ। ਅਜਿਹਾ ਦੇਸ਼ ਹੈ ਮੇਰਾ।’

ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਦੇ ਇਸ ਟਵੀਟ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਰੀ-ਟਵੀਟ ਕੀਤਾ ਜਾ ਰਿਹਾ ਹੈ ਤੇ ਕੁਮੈਂਟਸ ਰਾਹੀਂ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਜਾ ਰਹੀ ਹੈ।

ਨੋਟ– ਹਿਮਾਂਸ਼ੀ ਖੁਰਾਣਾ ਦੇ ਇਸ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News