ਏਅਰ ਇੰਡੀਆ ਵਲੋਂ ਮੁਆਫ਼ੀ ਮੰਗਣ ਤੋਂ ਬਾਅਦ ਵੀ ਸ਼ਾਂਤ ਨਹੀਂ ਹੋਈ ਹਿਮਾਂਸ਼ੀ ਖੁਰਾਣਾ, ਜਾਣੋ ਹੁਣ ਕੀ ਕਿਹਾ

Monday, Nov 23, 2020 - 04:14 PM (IST)

ਜਲੰਧਰ (ਬਿਊਰੋ)– ਏਅਰ ਇੰਡੀਆ ਵਲੋਂ ਫਲਾਈਟਸ ਰੱਦ ਕਰਨ ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਵਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਰਾਹੀਂ ਆਪਣਾ ਗੁੱਸਾ ਜ਼ਾਹਿਰ ਕੀਤਾ ਗਿਆ। ਹਿਮਾਂਸ਼ੀ ਦੀ ਪੋਸਟ ਜਿਵੇਂ ਹੀ ਵਾਇਰਲ ਹੋਈ ਤਾਂ ਏਅਰ ਇੰਡੀਆ ਵਲੋਂ ਮੁਆਫ਼ੀ ਮੰਗੀ ਗਈ। ਏਅਰ ਇੰਡੀਆ ਨੇ ਆਪਣੀ ਮੁਆਫ਼ੀ ’ਚ ਲਿਖਿਆ, ‘ਹਿਮਾਂਸ਼ੀ ਖੁਰਾਣਾ ਜੀ, ਤੁਹਾਨੂੰ ਜਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਲਈ ਅਸੀਂ ਦਿਲੋਂ ਮੁਆਫ਼ੀ ਮੰਗਦੇ ਹਾਂ। ਅਸੀਂ ਆਪਣੀ ਦਿੱਲੀ ਟੀਮ ਨਾਲ ਗੱਲਬਾਤ ਕੀਤੀ ਹੈ ਤੇ ਫਲਾਈਟਸ ਕੱਲ ਤੋਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਸਾਡੀ ਦਿੱਲੀ ਟੀਮ ਤੁਹਾਡੇ ਸੰਪਰਕ ’ਚ ਰਹੇਗੀ ਤੇ ਤੁਹਾਡੀ ਹਰ ਸੰਭਵ ਮਦਦ ਕਰੇਗੀ। ਕਿਰਪਾ ਕਰਕੇ ਸਾਨੂੰ ਤੁਹਾਡਾ ਵਿਸ਼ਵਾਸ ਜਿੱਤਣ ਦਾ ਦੂਜਾ ਮੌਕਾ ਦਿਓ।’

ਹਾਲਾਂਕਿ ਹਿਮਾਂਸ਼ੀ ਖੁਰਾਣਾ ਦਾ ਗੁੱਸਾ ਏਅਰ ਇੰਡੀਆ ਦੀ ਮੁਆਫ਼ੀ ਤੋਂ ਬਾਅਦ ਵੀ ਸ਼ਾਂਤ ਨਹੀਂ ਹੋਇਆ। ਹਿਮਾਂਸ਼ੀ ਨੇ ਏਅਰ ਇੰਡੀਆ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਲਿਖਿਆ, ‘ਤੁਹਾਨੂੰ ਲੋਕਾਂ ਦੇ ਪੈਸੇ ਵਾਪਸ ਕਰਨੇ ਚਾਹੀਦੇ ਹਨ, ਜੋ ਅੱਜ ਏਅਰਪੋਰਟ ’ਤੇ ਖੱਜਲ-ਖੁਆਲ ਹੋਏ ਹਨ ਤੇ ਜੋ ਅਜੇ ਵੀ ਉਥੇ ਕੋਈ ਹੱਲ ਹੋਣ ਦੀ ਉਡੀਕ ਕਰ ਰਹੇ ਹਨ। ਕਿਸੇ ਨੇ ਆਖਰੀ ਮੌਕੇ ’ਤੇ ਹੋਟਲ ਬੁੱਕ ਕਰਵਾਇਆ ਤਾਂ ਕਿਸੇ ਨੇ ਕੈਬ। ਤੁਹਾਨੂੰ ਉਨ੍ਹਾਂ ਲੋਕਾਂ ਦੇ ਪੈਸੇ ਵਾਪਸ ਦੇਣੇ ਚਾਹੀਦੇ ਹਨ।’

ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਨੇ ਫਲਾਈਟਸ ਕਰਕੇ ਹੋਈ ਖੱਜਲ-ਖੁਆਰੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਉਂਦਿਆਂ ਲਿਖਿਆ ਸੀ, ‘ਕਦੇ ਭੁੱਲ ਕੇ ਵੀ ਏਅਰ ਇੰਡੀਆ ਦੀ ਫਲਾਈਟ ਬੁੱਕ ਨਾ ਕਰੋ। ਆਮ ਵਿਅਕਤੀ ਇਥੇ ਰੋ ਰਹੇ ਹਨ ਤੇ ਚੀਕਾਂ ਮਾਰ ਰਹੇ ਹਨ। ਉਨ੍ਹਾਂ ਦੇ ਬੱਚੇ ਵੀ ਰੋ ਰਹੇ ਹਨ। ਬੇਹੱਦ ਘਟੀਆ ਸਰਵਿਸ ਹੈ। ਆਖਰੀ ਮੌਕੇ ’ਤੇ ਆ ਕੇ ਇਹ ਫਲਾਈਟ ਰੱਦ ਕਰ ਰਹੇ ਹਨ, ਉਹ ਵੀ ਉਦੋਂ ਜਦੋਂ ਤੁਹਾਡੇ ਕੋਲ ਕੋਈ ਹੋਰ ਬਦਲ ਨਹੀਂ ਹੁੰਦਾ ਆਪਣੀ ਮੰਜ਼ਿਲ ਤਕ ਪਹੁੰਚਣ ਦਾ। ਉਹ ਲੋਕਾਂ ਨੂੰ ਕੁਰਸੀਆਂ ’ਤੇ ਸੌਣ ਲਈ ਕਹਿੰਦੇ ਹਨ। ਕੋਈ ਹੋਰ ਫਲਾਈਟ ਬੁੱਕ ਕਰੋ, ਕੋਈ ਲਾਸਟ ਆਪਸ਼ਨ ਨਹੀਂ। ਯਾਤਰੀਆਂ ਦੀ ਕੋਈ ਮਦਦ ਨਹੀਂ। ਉਨ੍ਹਾਂ ਕੋਲ ਬਦਤਮੀਜ਼ ਗਰਾਊਂਡ ਸਟਾਫ ਹੈ।’


Rahul Singh

Content Editor

Related News