ਗੰਭੀਰ ਜ਼ਖਮੀ ਹੋਈ ਹਿਮਾਂਸ਼ੀ ਖੁਰਾਣਾ, ਵ੍ਹੀਲ ਚੇਅਰ 'ਤੇ ਆਈ ਨਜ਼ਰ (ਵੀਡੀਓ)

Wednesday, Sep 09, 2020 - 09:44 AM (IST)

ਗੰਭੀਰ ਜ਼ਖਮੀ ਹੋਈ ਹਿਮਾਂਸ਼ੀ ਖੁਰਾਣਾ, ਵ੍ਹੀਲ ਚੇਅਰ 'ਤੇ ਆਈ ਨਜ਼ਰ (ਵੀਡੀਓ)

ਜਲੰਧਰ (ਬਿਊਰੋ) : ਪੰਜਾਬ ਦੀ ਮਸ਼ਹੂਰ ਅਦਾਕਾਰਾ ਅਤੇ ਬਿੱਗ ਬੌਸ ਦੀ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਹਮੇਸ਼ਾ ਆਪਣੇ ਸਟਾਈਲ ਅਤੇ ਲੁੱਕ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਹਿਮਾਂਸ਼ੀ ਖੁਰਾਣਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਹਾਲ ਹੀ ਵਿਚ ਹਿਮਾਂਸ਼ੀ ਖੁਰਾਣਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਜ਼ਖਮੀ ਨਜ਼ਰ ਆ ਰਹੀ ਹੈ। ਖ਼ਬਰਾਂ ਹਨ ਕਿ ਹਿਮਾਂਸ਼ੀ ਖੁਰਾਣਾ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ ਹੈ।

 
 
 
 
 
 
 
 
 
 
 
 
 
 

#HimanshiKhurrana on a wheelchair. #afsoskaroge #asimriaz #biggboss13

A post shared by Wonder Woman (@celebdiary1) on Sep 7, 2020 at 8:44pm PDT

ਦੱਸ ਦਈਏ ਕਿ ਇਸ ਵੀਡੀਓ 'ਚ ਹਿਮਾਂਸ਼ੀ ਖੁਰਾਣਾ ਵ੍ਹੀਲ ਚੇਅਰ 'ਤੇ ਬੈਠੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਉਸ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿਚ ਸਾਂਝਾ ਕੀਤਾ ਹੈ, ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਹਿਮਾਂਸ਼ੀ ਖੁਰਾਣਾ ਨੇ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ,' ਜਦੋਂ ਤੁਸੀਂ ਵ੍ਹੀਲ ਚੇਅਰ 'ਤੇ ਹੁੰਦੇ ਹੋ ਪਰ ਸ਼ੂਟਿੰਗ ਜ਼ਿਆਦਾ ਜ਼ਰੂਰੀ ਹੋਵੇ।'

 
 
 
 
 
 
 
 
 
 
 
 
 
 

@saajzofficial @speedrecords @eypcreations @nikhildwivedi11 @iamgauravdev @kartick_dev @mravilyrics @sandeep sharma

A post shared by Himanshi Khurana 👑 (@iamhimanshikhurana) on Sep 7, 2020 at 3:19am PDT

ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਹਾਲ ਹੀ ਵਿਚ ਸ਼ੂਟਿੰਗ ਲਈ ਦਿੱਲੀ ਏਅਰਪੋਰਟ ਤੋਂ ਗੋਆ ਲਈ ਰਵਾਨਾ ਹੋਈ ਹੈ। ਉਸ ਨੇ ਇਸ ਨਾਲ ਜੁੜੀਆਂ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡਿਓ ਸੋਸ਼ਲ ਮੀਡੀਆ ਹੈਂਡਲਜ਼ ਦੁਆਰਾ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਨੇ ਆਪਣੇ ਆਉਣ ਵਾਲੇ ਗਾਣੇ 'ਅੱਲ੍ਹਾ ਖੈਰ ਕਰੀ' ਦਾ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਹਿਮਾਸ਼ੀਂ ਦਾ ਅੰਦਾਜ਼ ਕਮਾਲ ਦਾ ਲੱਗ ਰਿਹਾ ਹੈ। ਹਿਮਾਂਸ਼ੀ ਦੇ ਇਸ ਗਾਣੇ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫ਼ੀ ਉਤਸ਼ਾਹ ਹੈ।

 
 
 
 
 
 
 
 
 
 
 
 
 
 

#AfsosKaroge by @stebinben Is out now ♥️🔥⚡️ ft. @asimriaz77.official & @iamhimanshikhurana @anshul300 @desimusicfactory @sanjeevchaturvediofficial @iamyaadubrar @raghav.sharma.14661 @nidhe_k @aliwarofficial @saurabhmakeovers

A post shared by Himanshi Khurana 👑 (@iamhimanshikhurana) on Sep 2, 2020 at 11:08pm PDT


author

sunita

Content Editor

Related News