ਹਿਮਾਂਸ਼ੀ ਖੁਰਾਣਾ ਨੇ ਵੀ ਕੱਢੀ ਕੰਗਨਾ ਰਣੌਤ ’ਤੇ ਭੜਾਸ, ਸੁਣਾਈਆਂ ਖਰੀਆਂ-ਖਰੀਆਂ

Tuesday, Dec 01, 2020 - 05:02 PM (IST)

ਜਲੰਧਰ (ਬਿਊਰੋ)– ਕੰਗਨਾ ਰਣੌਤ ਹਰ ਮੁੱਦੇ ’ਤੇ ਆਪਣੀ ਗੱਲ ਰੱਖਦੀ ਹੈ। ਹੁਣ ਹਾਲ ਹੀ ’ਚ ਕਿਸਾਨ ਅੰਦੋਲਨ ’ਤੇ ਕੰਗਨਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹਾਲਾਂਕਿ ਕੰਗਨਾ ਦੀ ਗੱਲ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਨੂੰ ਪਸੰਦ ਨਹੀਂ ਆਈ। ਹਿਮਾਂਸ਼ੀ ਨੇ ਕੰਗਨਾ ਨੂੰ ਲੈ ਕੇ ਕਿਹਾ ਕਿ ਗੱਲ ਨੂੰ ਗਲਤ ਐਂਗਲ ਦੇਣਾ ਤਾਂ ਕੋਈ ਇਨ੍ਹਾਂ ਕੋਲੋਂ ਸਿੱਖੇ।

ਅਸਲ ’ਚ ਕੰਗਨਾ ਰਣੌਤ ਨੇ ਟਵੀਟ ਕੀਤਾ, ‘ਸ਼ਰਮਨਾਕ, ਕਿਸਾਨਾਂ ਦੇ ਨਾਂ ’ਤੇ ਹਰ ਕੋਈ ਆਪਣੀਆਂ ਰੋਟੀਆਂ ਸੇਕ ਰਿਹਾ ਹੈ। ਉਮੀਦ ਹੈ ਕਿ ਸਰਕਾਰ ਕਿਸੇ ਐਂਟੀ ਨੈਸ਼ਨਲ ਐਲੀਮੈਂਟ ਨੂੰ ਇਸ ਮੌਕੇ ਦਾ ਫਾਇਦਾ ਨਹੀਂ ਚੁੱਕਣ ਦੇਵੇਗੀ ਤੇ ਟੁੱਕੜੇ ਗੈਂਗ ਨੂੰ ਦੂਜਾ ਸ਼ਾਹੀਨ ਬਾਗ ਨਾ ਬਣਾਉਣ ਦੇਵੇ।’

PunjabKesari

ਕੰਗਨਾ ਦੇ ਇਸ ਟਵੀਟ ’ਤੇ ਹਿਮਾਂਸ਼ੀ ਖੁਰਾਣਾ ਨੇ ਪ੍ਰਤੀਕਿਰਿਆ ਦਿੱਤੀ ਹੈ। ਹਿਮਾਂਸ਼ੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਕੰਗਨਾ ਦੇ ਟਵੀਟ ਦਾ ਸਕ੍ਰੀਨਸ਼ਾਟ ਸਾਂਝਾ ਕਰਦਿਆਂ ਲਿਖਿਆ, ‘ਓਹ, ਤਾਂ ਹੁਣ ਉਹ ਨਵੀਂ ਸਪੋਕਸਪਰਸਨ ਹੈ। ਗੱਲ ਨੂੰ ਗਲਤ ਐਂਗਲ ਦੇਣਾ ਇਨ੍ਹਾਂ ਕੋਲੋਂ ਸਿੱਖੇ ਕੋਈ ਤਾਂ ਕਿ ਕੱਲ ਨੂੰ ਇਹ ਲੋਕ ਕੁਝ ਕਰਨ, ਉਸ ਤੋਂ ਪਹਿਲਾਂ ਤੋਂ ਹੀ ਲੋਕਾਂ ’ਚ ਵਜ੍ਹਾ ਫੈਲਾ ਦਿੱਤੀ ਕਿ ਕਿਉਂ ਦੰਗੇ ਹੋਣਗੇ।’

PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੰਗਨਾ ਨੇ ਇਕ ਟਵੀਟ ਕੀਤਾ ਸੀ, ਜਿਸ ’ਚ ਕਿਸਾਨ ਧਰਨੇ ’ਚ ਇਕ ਬਜ਼ੁਰਗ ਮਹਿਲਾ ਦਿਖਾਈ ਦੇ ਰਹੀ ਸੀ। ਇਸ ਟਵੀਟ ’ਚ ਬਜ਼ੁਰਗ ਮਹਿਲਾ ਨੂੰ ਸ਼ਾਹੀਨ ਬਾਗ ਦੀ ਦਾਦੀ ਬਿਲਕਿਸ ਬਾਨੋ ਦੱਸਿਆ ਜਾ ਰਿਹਾ ਸੀ। ਕੰਗਨਾ ਦੇ ਇਸ ਟਵੀਟ ਦੀ ਵੀ ਖੂਬ ਨਿੰਦਿਆ ਹੋਈ ਸੀ ਤੇ ਕਈ ਪੰਜਾਬੀ ਕਲਾਕਾਰਾਂ ਵਲੋਂ ਉਸ ’ਤੇ ਭੜਾਸ ਕੱਢੀ ਗਈ।


Rahul Singh

Content Editor

Related News