ਹਿਮਾਂਸ਼ੀ ਖੁਰਾਣਾ ਨੇ ਮਾਤਾ ਕਰਣੀ ਦੇ ਮੰਦਰ ''ਚ ਟੇਕਿਆ ਮੱਥਾ, ਦਿਖਾਇਆ ਉਦੈਪੁਰ ਦਾ ਖ਼ੂਬਸੂਰਤ ਨਜ਼ਾਰਾ

Wednesday, Nov 30, 2022 - 12:21 PM (IST)

ਹਿਮਾਂਸ਼ੀ ਖੁਰਾਣਾ ਨੇ ਮਾਤਾ ਕਰਣੀ ਦੇ ਮੰਦਰ ''ਚ ਟੇਕਿਆ ਮੱਥਾ, ਦਿਖਾਇਆ ਉਦੈਪੁਰ ਦਾ ਖ਼ੂਬਸੂਰਤ ਨਜ਼ਾਰਾ

ਜਲੰਧਰ (ਬਿਊਰੋ) : ਬੀਤੇ ਕੁਝ ਦਿਨ ਪਹਿਲਾ ਹੀ ਸੰਗੀਤ ਜਗਤ ਦੀ ਖ਼ੂਬਸੂਰਤ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਆਪਣਾ 31ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਉਸ ਨੇ ਆਪਣਾ ਜਨਮਦਿਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਸੀ, ਜਿਸ ਦੀ ਇੱਕ ਵੀਡੀਓ ਉਸ ਨੇ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਵੀ ਸਾਂਜੀ ਕੀਤੀ ਸੀ।

PunjabKesari

ਜਨਮਦਿਨ ਦੇ ਸੈਲੀਬ੍ਰੇਸ਼ਨ ਤੋਂ ਬਾਅਦ ਹੁਣ ਉਹ ਛੁੱਟੀਆਂ ਦਾ ਲੁਤਫ ਲੈਣ ਲਈ ਰਾਜਸਥਾਨ ਪਹੁੰਚ ਗਈ ਹੈ, ਜਿਸ ਦੀਆਂ ਕੁਝ ਝਲਕੀਆਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਹਿਮਾਂਸ਼ੀ ਉੱਥੇ ਦੇ ਪ੍ਰਾਚੀਨ ਮੰਦਰ ਦੇ ਵੀ ਦਰਸ਼ਨ ਕਰਨ ਵੀ ਪਹੁੰਚੀ ਸੀ। 

PunjabKesari

ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਰਣੀ ਮਾਤਾ ਜੀ ਦੇ ਮੰਦਰ 'ਚ ਨਤਮਸਤਕ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਉਦੈਪੁਰ ਦੀਆਂ ਕੁਝ ਖੂਬਸੂਰਤ ਨਜ਼ਾਰਿਆਂ ਨੂੰ ਵੀ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਤਸਵੀਰਾਂ 'ਚ ਦੇਖ ਸਕਦੇ ਹੋਏ ਹਿਮਾਂਸ਼ੀ ਖੁਰਾਣਾ ਨੇ ਬਲਿਊ ਰੰਗ ਦੀ ਜੀਨ ਦੇ ਨਾਲ ਬਲੈਕ ਰੰਗ ਦਾ ਟੌਪ ਪਾਇਆ ਹੋਇਆ ਹੈ ਤੇ ਨਾਲ ਹੀ ਜਾਮਣੀ ਰੰਗ ਦੀ ਸਟਾਲ ਲਈ ਹੋਈ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਜੇ ਗੱਲ ਕਰੀਏ ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਨੋਰੰਜਨ ਜਗਤ ਦੀ ਚਰਚਿਤ ਅਦਾਕਾਰਾ ਹੈ। ਉਸ ਨੇ ਕਈ ਮਿਊਜ਼ਿਕ ਵੀਡੀਓਜ਼ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ 'ਸਾਡਾ ਹੱਕ', 'ਲੈਦਰ ਲਾਈਫ', '2 ਬੋਲ' ਅਤੇ 'ਅਫਸਰ' ਵਰਗੀਆਂ ਫ਼ਿਲਮਾਂ 'ਚ ਅਦਾਕਾਰੀ ਕਰ ਚੁੱਕੀ ਹੈ।

PunjabKesari

ਅਦਾਕਾਰੀ ਦੇ ਨਾਲ ਉਹ ਗਾਇਕੀ ਦੇ ਖੇਤਰ 'ਚ ਆਪਣੇ ਹੱਥ ਅਜਮਾ ਚੁੱਕੀ ਹੈ। ਉਲ ਨੇ ਕਈ ਸਿੰਗਲ ਟਰੈਕ ਕੱਢੇ ਹਨ, ਜਿਨ੍ਹਾਂ ਨੂੰ ਉਸ ਦੇ ਫੈਨਜ਼ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਸੀ। ਸੋਸ਼ਲ ਮੀਡੀਆ 'ਤੇ ਹਿਮਾਂਸ਼ੀ ਦੀ ਚੰਗੀ ਫੈਨ ਫਾਲਵਿੰਗ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ। 


author

sunita

Content Editor

Related News