''ਬਿਗ ਬੌਸ 13'' ਦੀ ਇਕ ਹੋਰ ਪ੍ਰੇਮ ਕਹਾਣੀ ਦਾ ਅੰਤ, 4 ਸਾਲ ਬਾਅਦ ਆਸਿਮ ਤੋਂ ਹਿਮਾਂਸੀ ਨੇ ਵੱਖ ਕੀਤੀਆਂ ਰਾਹਾਂ

Thursday, Dec 07, 2023 - 01:35 PM (IST)

''ਬਿਗ ਬੌਸ 13'' ਦੀ ਇਕ ਹੋਰ ਪ੍ਰੇਮ ਕਹਾਣੀ ਦਾ ਅੰਤ, 4 ਸਾਲ ਬਾਅਦ ਆਸਿਮ ਤੋਂ ਹਿਮਾਂਸੀ ਨੇ ਵੱਖ ਕੀਤੀਆਂ ਰਾਹਾਂ

ਮੁੰਬਈ— ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' 13 ਦੀ ਇਕ ਹੋਰ ਪ੍ਰੇਮ ਕਹਾਣੀ ਦਾ ਅੰਤ ਹੋ ਗਿਆ ਹੈ। ਪਹਿਲਾਂ ਮਾਹਿਰਾ ਅਤੇ ਪਾਰਸ ਅਤੇ ਹੁਣ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ। ਬ੍ਰੇਕਅੱਪ ਦੀਆਂ ਖਬਰਾਂ ਕਾਰਨ ਕਾਫੀ ਸਮੇਂ ਤੋਂ ਚਰਚਾ 'ਚ ਰਹੀਆਂ। ਇਸ ਜੋੜੇ ਨੇ 4 ਸਾਲ ਬਾਅਦ ਆਪਣੀਆਂ ਰਾਹਾਂ ਵੱਖ ਕੀਤੀਆਂ।

PunjabKesari
ਅਦਾਕਾਰਾ ਨੇ ਇੱਕ ਬਿਆਨ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਹੁਣ ਇਕੱਠੇ ਨਹੀਂ ਹਨ। ਆਮਿਸ ਲਈ ਆਪਣਾ ਵਿਆਹ ਛੱਡਣ ਵਾਲੀ ਹਿਮਾਂਸ਼ੀ ਨੇ ਧਰਮ ਦਾ ਹਵਾਲਾ ਦਿੰਦੇ ਹੋਏ ਰਿਸ਼ਤਾ ਖਤਮ ਕਰ ਦਿੱਤਾ ਹੈ।

PunjabKesari
ਉਹ ਇਸ ਸਦਮੇ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਸ ਜੋੜੀ ਦੇ ਲੱਖਾਂ ਪ੍ਰਸ਼ੰਸਕ ਸਨ। ਹਿਮਾਂਸ਼ੀ ਨੇ ਇੱਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਬ੍ਰੇਕਅੱਪ ਬਾਰੇ ਦੱਸਿਆ। ਹਿਮਾਂਸ਼ੀ ਨੇ ਲਿਖਿਆ- ਹਾਂ, ਆਸਿਮ ਅਤੇ ਮੈਂ ਹੁਣ ਇਕੱਠੇ ਨਹੀਂ ਹਾਂ। ਅਸੀਂ ਜੋ ਵੀ ਪਲ ਇਕੱਠੇ ਬਿਤਾਏ ਉਹ ਬਹੁਤ ਖ਼ਾਸ ਅਤੇ ਖੂਬਸੂਰਤ ਹਨ। ਪਰ ਸਾਡਾ ਸਾਥ ਹੁਣ ਇੱਥੇ ਖਤਮ ਹੁੰਦਾ ਹੈ। ਸਾਡੇ ਰਿਸ਼ਤੇ ਦਾ ਸਫ਼ਰ ਬਹੁਤ ਵਧੀਆ ਰਿਹਾ। ਅਤੇ ਹੁਣ ਅਸੀਂ ਆਪਣੇ-ਆਪਣੇ ਜੀਵਨ ਵਿੱਚ ਅੱਗੇ ਵਧ ਰਹੇ ਹਾਂ।

PunjabKesari
ਅਸੀਂ ਆਪੋ-ਆਪਣੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਆਪਣੇ ਵੱਖੋ-ਵੱਖ ਧਾਰਮਿਕ ਵਿਸ਼ਵਾਸਾਂ ਲਈ ਆਪਣੇ ਪਿਆਰ ਦੀ ਕੁਰਬਾਨੀ ਦੇ ਰਹੇ ਹਾਂ। ਸਾਡੇ ਮਨ 'ਚ ਇੱਕ ਦੂਜੇ ਦੇ ਵਿਰੁੱਧ ਕੁਝ ਨਹੀਂ ਹੈ। ਅਸੀਂ ਤੁਹਾਨੂੰ ਸਾਡੀ ਪ੍ਰਾਈਵੈਸੀ ਦਾ ਸਨਮਾਨ ਕਰਨ ਦਾ ਅਨੁਰੋਧ ਕਰਦੇ ਹਾਂ।

ਹਿਮਾਂਸ਼ੀ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ ਜਿਸ 'ਚ ਉਨ੍ਹਾਂ ਨੇ ਲਿਖਿਆ- 'ਅਸੀਂ ਕੋਸ਼ਿਸ਼ ਕੀਤੀ ਪਰ ਅਸੀਂ ਆਪਣੀ ਜ਼ਿੰਦਗੀ ਦਾ ਕੋਈ ਹੱਲ ਨਹੀਂ ਲੱਭ ਸਕੇ। ਅਸੀਂ ਅਜੇ ਵੀ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਪਰ ਸਾਡੀ ਕਿਸਮਤ ਸਾਡੇ ਨਾਲ ਨਹੀਂ ਹੈ। ਕੋਈ ਨਫ਼ਰਤ ਨਹੀਂ ਹੈ। ਸਿਰਫ਼ ਪਿਆਰ ਹੈ। ਇਸ ਨੂੰ ਕਹਿੰਦੇ ਹਨ ਇਕ ਪਰਿਪੱਕ ਫ਼ੈਸਲਾ।

PunjabKesari

ਤੁਹਾਨੂੰ ਦੱਸ ਦੇਈਏ ਕਿ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਇੱਕ ਆਈਡਲ ਕਪਲ ਦੇ ਰੂਪ ਵਿੱਚ ਨਜ਼ਰ ਆਏ ਸਨ। ਦੋਵਾਂ ਦੇ ਪਰਿਵਾਰ ਵਾਲੇ ਵੀ ਇੱਕ ਦੂਜੇ ਨੂੰ ਪਸੰਦ ਕਰਦੇ ਸਨ। ਹਿਮਾਂਸ਼ੀ ਖੁਰਾਨਾ ਨੇ ਵੀ ਕਸ਼ਮੀਰ 'ਚ ਆਸਿਮ ਦੇ ਪਰਿਵਾਰ ਨਾਲ ਈਦ ਮਨਾਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News