ਕੀ ਹਿਮਾਂਸ਼ੀ ਖੁਰਾਣਾ ਦਾ ਹੋ ਗਿਆ ਹੈ ਬ੍ਰੇਕਅਪ? ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਅਜਿਹੀਆਂ ਪੋਸਟਾਂ

09/12/2020 9:19:39 PM

ਜਲੰਧਰ (ਬਿਊਰੋ) - ਪੰਜਾਬੀ ਅਦਾਕਾਰਾ, ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਜੋੜੀ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਨੇ ਕਈ ਗੀਤਾਂ ਵਿਚ ਇੱਕਠੇ ਕੰਮ ਕੀਤਾ ਹੈ ਪਰ ਇਸ ਸਭ ਦੇ ਚਲਦੇ ਹਿਮਾਂਸ਼ੀ ਦੀਆਂ ਕੁਝ ਪੋਸਟਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਸ ਤੋਂ ਉਹਨਾਂ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿਤੇ ਆਸਿਮ ਤੇ ਹਿਮਾਂਸ਼ੀ ਦਾ ਬ੍ਰੇਕਅਪ ਤਾਂ ਨਹੀਂ ਹੋ ਗਿਆ। 
PunjabKesari
ਦਰਅਸਲ ਹਿਮਾਂਸ਼ੀ ਖੁਰਾਣਾ ਨੇ ਪਹਿਲਾਂ ਆਪਣੇ ਗੀਤ ਦਾ ਵੀਡੀਓ ਸਾਂਝਾ ਕੀਤਾ ਹੈ, ਜਿਸ ਦੇ ਲਿਰਿਕਸ ‘ਆਈ ਵਿਲ ਨੇਵਰ ਲਵ ਅਗੇਨ’ ਹਨ। ਇਸ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਇੱਕ ਕਵਿਤਾ ਸਾਂਝੀ ਕੀਤੀ ਹੈ, ਜਿਸ ਵਿਚ ਉਹਨਾਂ ਨੇ ਲਿਖਿਆ ‘ਚੁੱਪ ਹੂੰ ਮਗਰ ਕਮਜ਼ੋਰ ਨਹੀਂ’, ‘ਹਮ ਜਾਨਤੇ ਥੇ ਟੂਟੇਗਾ ਮਗਰ ਵਾਦਾ ਹਸੀਨ ਥਾ’। ਇਸ ਤੋਂ ਬਾਅਦ ਹਿਮਾਂਸ਼ੀ ਨੇ ਆਪਣੀ ਇੰਸਟਾ ਸਟੋਰੀ ਵਿਚ ਲਿਖਿਆ ਹੈ ‘ਸਬ ਬਦਲ ਗਿਆ, ਅਪਨਾ ਬੀ ਹਕ ਬਣਤਾ ਹੈ’। ਇਸ ਤੋਂ ਅੱਗੇ ਹਿਮਾਂਸ਼ੀ ਖੁਰਾਣਾ ਨੇ ਲਿਖਿਆ ਹੈ ‘ਸਬ ਗਿਆਨ ਦੇਤੇ ਹੈਂ, ਤੁਮ ਸਾਥ ਦੇਣਾ’। ਕੁਝ ਦਿਨ ਪਹਿਲਾਂ ਆਸਿਮ ਰਿਆਜ਼ ਦੇ ਪ੍ਰਸ਼ੰਸਕਾਂ ਨੇ ਹਿਮਾਂਸ਼ੀ ਨੂੰ ਟਰੋਲ ਕੀਤਾ ਸੀ ਕਿ ਆਸਿਮ ਤੇ ਹਿਮਾਂਸ਼ੀ ਕੋਈ ਹੋਰ ਵੀਡੀਓ ਨਾ ਕਰਨ।
PunjabKesari
ਦੱਸਣਯੋਗ ਹੈ ਕਿ ਬੀ. ਐੱਮ. ਸੀ. ਦੇ ਕਰਮਚਾਰੀਆਂ ਨੇ ਗੈਰਕਾਨੂੰਨੀ ਉਸਾਰੀ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ ਵਿਚ ਭੰਨਤੋੜ ਕੀਤੀ ਹੈ। ਇਸ ਉੱਤੇ ਹਿਮਾਂਸ਼ੀ ਖੁਰਾਣਾ ਨੇ ਵੀ ਕੰਗਨਾ ਰਣੌਤ ਦੇ ਦਫ਼ਤਰ ਵਿਚ ਹੋਈ ਭੰਨਤੋੜ ਬਾਰੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਇਆ ਸੀ। ਆਪਣੇ ਟਵੀਟ ਵਿਚ ਹਿਮਾਂਸ਼ੀ ਨੇ ਕੰਗਨਾ ਦਾ ਸਮਰਥਨ ਕੀਤਾ ਸੀ ਅਤੇ ਨਾਲ ਹੀ ਕਿਹਾ ਸੀ ਕਿ ਮੁੰਬਈ ਵਿਚ ਕੀ ਹੋ ਰਿਹਾ ਹੈ। BMC ਨੂੰ ਘੱਟੋ-ਘੱਟ ਕੁਝ ਸਮੇਂ ਲਈ ਇੰਤਜ਼ਾਰ ਕਰਨਾ ਚਾਹੀਦਾ ਸੀ। ਕੰਗਨਾ ਰਣੌਤ ਦਾ ਸਮਰਥਨ ਕਰਦਿਆਂ ਹਿਮਾਂਸ਼ੀ ਖੁਰਾਣਾ ਨੇ ਲਿਖਿਆ, "ਮੁੰਬਈ ਵਿਚ ਕੀ ਹੋ ਰਿਹਾ ਹੈ। ਬੀ. ਐੱਮ. ਸੀ. ਨੂੰ ਘੱਟੋ-ਘੱਟ ਇੰਤਜ਼ਾਰ ਕਰਨਾ ਚਾਹੀਦਾ ਸੀ। ਲੋਕਤੰਤਰ ਕਿੱਥੇ ਹੈ। ਕਿਸੇ ਦੇ ਸੁਫ਼ਨੇ ਦੇ ਘਰ ਜਾਂ ਦਫ਼ਤਰ ਨੂੰ ਤੋੜਨਾ ਗਲਤ ਹੈ।" 


sunita

Content Editor

Related News