''ਦਿ ਕੇਰਲ ਸਟੋਰੀ'' ਦੀ ਰਿਲੀਜ਼ਿੰਗ ''ਤੇ ਨਹੀਂ ਲੱਗੀ ਰੋਕ, ਹਾਈ ਕੋਰਟ ਨੇ ਕਿਹਾ-ਟਰੇਲਰ ’ਚ ਕੁਝ ਵੀ ਨਹੀ ਹੈ ਇਤਰਾਜ਼ਯੋਗ
Saturday, May 06, 2023 - 11:02 AM (IST)
ਕੇਰਲ (ਭਾਸ਼ਾ) - ਕੇਰਲ ਹਾਈ ਕੋਰਟ ਨੇ ਵਿਵਾਦਿਤ ਬਹੁ-ਭਾਸ਼ੀ ਫਿਲਮ ‘ਦਿ ਕੇਰਲ ਸਟੋਰੀ’ ਦੇ ਰਿਲੀਜ਼ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਕੁਲ ਮਿਲਾ ਕੇ ਫਿਲਮ ਦੇ ਟਰੇਲਰ ’ਚ ਕਿਸੇ ਵਿਸ਼ੇਸ਼ ਭਾਈਚਾਰੇ ਨੂੰ ਲੈ ਕੇ ਕੁਝ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਹੈ। ਜਸਟਿਸ ਐੱਨ. ਨਾਗਾਰੇਸ਼ ਅਤੇ ਜਸਟਿਸ ਸੋਫੀ ਥਾਮਸ ਦੀ ਬੈਂਚ ਨੇ ਕਿਹਾ ਕਿ ਨਿਰਮਾਤਾਵਾਂ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੀ ਇੱਛਾ ‘ਭੜਕਾਊ ਟੀਜ਼ਰ’ ਜਾਰੀ ਕਰਨ ਦੀ ਨਹੀਂ ਸੀ। ਇਸ ਟੀਜ਼ਰ ’ਚ ਇਕ ਬਿਆਨ ਹੈ, ਜਿਸ ’ਚ ਕਿਹਾ ਗਿਆ ਹੈ ਕਿ ਕੇਰਲ ਦੀਆਂ 32,000 ਔਰਤਾਂ ਦਾ ਧਰਮ ਤਬਦੀਲ ਕੀਤਾ ਗਿਆ ਅਤੇ ਉਹ ਅੱਤਵਾਦੀ ਸੰਗਠਨ ’ਚ ਸ਼ਾਮਲ ਹੋਈਆਂ।
ਇਹ ਖ਼ਬਰ ਵੀ ਪੜ੍ਹੋ : 40 ਕਰੋੜ ’ਚ ਬਣੀ ‘ਦਿ ਕੇਰਲਾ ਸਟੋਰੀ’, ਜਾਣੋ ਸਟਾਰ ਕਾਸਟ ਨੂੰ ਕਿੰਨੀ ਮਿਲੀ ਫੀਸ?
ਅਦਾਲਤ ਨੇ ਕਿਹਾ ਕਿ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਨੇ ਫਿਲਮ ਵੇਖੀ ਅਤੇ ਪਾਇਆ ਕਿ ਇਹ ਜਨਤਕ ਰੂਪ ’ਚ ਪ੍ਰਦਰਸ਼ਿਤ ਹੋਣ ਦੇ ਯੋਗ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਨਿਰਮਾਤਾਵਾਂ ਨੇ ਫਿਲਮ ਦੇ ਨਾਲ ‘ਇਕ ਡਿਸਕਲੇਮਰ’ ਪ੍ਰਕਾਸ਼ਿਤ ਕੀਤਾ ਹੈ ਕਿ ਇਹ ਫਿਲਮ ਕਾਲਪਨਿਕ ਹੈ।
ਇਹ ਖ਼ਬਰ ਵੀ ਪੜ੍ਹੋ : ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਨੇ ਚੋਰੀ-ਛਿਪੇ ਕਰਵਾਈ ਮੰਗਣੀ, ਜਾਣੋ ਕਦੋਂ ਹੋਵੇਗਾ ਵਿਆਹ
ਅਦਾਲਤ ਨੇ ਕਿਹਾ, ‘‘ਡਿਸਕਲੇਮਰ ਦੇ ਮੱਦੇਨਜ਼ਰ ਅਸੀਂ ਨਿਰਮਾਤਾਵਾਂ ਨੂੰ ਫਿਲਮ ਪ੍ਰਦਰਸ਼ਿਤ ਕਰਨ ਤੋਂ ਰੋਕਣ ਲਈ ਕੋਈ ਅੰਤ੍ਰਿਮ ਹੁਕਮ ਜਾਰੀ ਨਹੀਂ ਕਰ ਸਕਦੇ ਹਾਂ।’’ ਹਾਈ ਕੋਰਟ ਉਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ, ਜਿਨ੍ਹਾਂ ’ਚ ਸੀ. ਬੀ. ਐੱਫ. ਸੀ. ਵੱਲੋਂ ਫਿਲਮ ਨੂੰ ਜਨਤਕ ਪ੍ਰਦਰਸ਼ਨ ਲਈ ਦਿੱਤੇ ਗਏ ਸਰਟੀਫਿਕੇਟ ਨੂੰ ਰੱਦ ਕਰਨ ਸਮੇਤ ਇਸ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਗਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।