ਸਿਧਾਰਥ ਦੀ ਮੌਤ ਤੋਂ ਬਾਅਦ ਮਾਂ ਰੀਟਾ ਸ਼ੁਕਲਾ ਨੇ ਆਖੀ ਸੀ ਇਹ ਗੱਲ, ਵੀਡੀਓ ਹੋ ਰਹੀ ਵਾਇਰਲ

09/07/2021 1:15:59 PM

ਮੁੰਬਈ (ਬਿਊਰੋ) - ਸਿਧਾਰਥ ਸ਼ੁਕਲਾ ਦੇ ਪਰਿਵਾਰ ਵਾਲਿਆਂ ਨੇ 6 ਸਤੰਬਰ ਸ਼ਾਮ 5 ਵਜੇ ਪ੍ਰਾਥਨਾ ਸਭਾ (ਪ੍ਰੇਅਮ ਮੀਟ) ਰੱਖੀ ਸੀ। ਇਸ ਗੱਲ ਦੀ ਜਾਣਕਾਰੀ ਸਿਧਾਰਥ ਸ਼ੁਕਲਾ ਦੇ ਕਰੀਬੀ ਦੋਸਤ ਕਰਨਵੀਰ ਬੋਹਰਾ ਨੇ ਦਿੱਤੀ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਸਿਸਟਰ ਸ਼ਿਵਾਨੀ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ 'ਬਿੱਗ ਬੌਸ 13' ਦੇ ਸਾਬਕਾ ਮੁਕਾਬਲੇਬਾਜ਼ ਤੇ ਸਿਧਾਰਥ ਦੇ ਦੋਸਤ ਪਾਰਸ ਛਾਬੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। 

PunjabKesari

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਪਾਰਸ ਨੇ ਲਿਖਿਆ, ''ਰੀਟਾ ਅੰਟੀ ਤੁਹਾਨੂੰ ਹੋਰ ਸ਼ਕਤੀ (ਹਿੰਮਤ) ਮਿਲੇ ਅਤੇ ਇਸ ਨੂੰ ਸੁਣਨ ਤੋਂ ਬਾਅਦ ਮੈਨੂੰ ਵੀ ਥੋੜ੍ਹੀ ਸ਼ਕਤੀ ਮਿਲੀ। ਇਸ ਸਤਿਸੰਗ ਲਈ ਧੰਨਵਾਦ।'' ਇਸ ਵੀਡੀਓ 'ਚ ਸਿਸਟਰ ਸ਼ਿਵਾਨੀ ਉਸ ਦਿਨ ਦਾ ਜ਼ਿਕਰ ਕਰ ਰਹੀ ਹੈ, ਜਦੋਂ ਸਿਧਾਰਥ ਸ਼ੁਕਲਾ ਦੀ ਮਾਂ ਰੀਟਾ ਨੇ ਉਸ ਨਾਲ ਗੱਲ ਕੀਤੀ ਸੀ। ਸਿਸਟਰ ਸ਼ਿਵਾਨੀ ਵੀਡੀਓ 'ਚ ਆਖ ਰਹੀ ਹੈ ਕਿ ''2 ਸਤੰਬਰ ਸ਼ਾਮ ਨੂੰ ਜਦੋਂ ਮੇਰੀ ਰੀਟਾ ਭੈਣ ਨਾਲ ਫੋਨ 'ਤੇ ਗੱਲ ਕੀਤੀ, ਯਾਨੀਕਿ ਸਿਧਾਰਥ ਭਰਾ ਦੀ ਮੰਮੀ ਨਾਲ। ਜੋ ਸਾਨੂੰ ਦੀਦੀ ਨੇ ਦੱਸਿਆ 'ਨਾ ਮਾਂ ਦੀ ਪਰਵਰਿਸ਼, ਸੰਸਕਾਰ, ਪਾਲਣਾ... ਤਾਂ ਜਦੋਂ ਮੈਂ ਉਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਫੋਨ 'ਤੇ ਆ ਕੇ ਕਿਹਾ 'ਓਮ ਸ਼ਾਂਤੀ।''

 
 
 
 
 
 
 
 
 
 
 
 
 
 
 
 

A post shared by Paras Chhabra™ (@parasvchhabrra)

ਸਿਸਟਰ ਸ਼ਿਵਾਨੀ ਵੀਡੀਓ 'ਚ ਅੱਗੇ ਆਖਦੀ ਹੈ, ''ਇਸ ਓਮ ਸ਼ਾਂਤੀ 'ਚ ਇੰਨੀ ਸਥਿਰਤਾ ਸੀ, ਇੰਨੀ ਸ਼ਕਤੀ ਸੀ। ਮੈਂ ਸੋਚਿਆ ਕਿ ਭਗਵਾਨ ਇਹ ਕਿਹੜੀ ਸ਼ਕਤੀ ਹੈ, ਜੋ ਇਸ ਮਾਂ ਵਲੋਂ ਬੋਲੀ ਜਾ ਰਹੀ ਹੈ। ਫਿਰ ਮੈਂ ਕਿਹਾ ਰੀਟਾ ਭੈਣ ਤੁਸੀਂ ਠੀਕ ਹੋ, ਤਾਂ ਉਨ੍ਹਾਂ ਨੇ ਕਿਹਾ, ਮੇਰੇ ਕੋਲ ਪਰਮਾਤਮਾ ਦੀ ਸ਼ਕਤੀ ਹੈ। ਕੀ ਮਹਾਨ ਆਤਮਾ ਹੈ, ਜਿਸ ਦੀ ਮਾਂ ਇੰਨੀਂ ਮਹਾਨ ਹੈ ਕਿ ਉਸ ਸਮੇਂ ਵੀ ਉਸ ਦੇ ਮਨ 'ਚ ਸਿਰਫ਼ ਇਕ ਹੀ ਸੰਕਲਪ ਹੈ ਕਿ ਉਹ ਖ਼ੁਸ਼ ਰਹੇਗਾ, ਜਿੱਥੇ ਵੀ ਜਾਵੇਗਾ।''


sunita

Content Editor

Related News