ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਸਾਂਝੀ ਕੀਤੀ ਤਸਵੀਰ, ਨਿਰਾਸ਼ ਹੁੰਦਿਆਂ ਆਖ ਦਿੱਤੀਆਂ ਇਹ ਗੱਲਾਂ

Friday, Jun 21, 2024 - 01:11 PM (IST)

ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਸਾਂਝੀ ਕੀਤੀ ਤਸਵੀਰ, ਨਿਰਾਸ਼ ਹੁੰਦਿਆਂ ਆਖ ਦਿੱਤੀਆਂ ਇਹ ਗੱਲਾਂ

ਮੁੰਬਈ- ਮਸ਼ਹੂਰ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਕਦੇ ਆਪਣੇ ਫਾਰਮ ਹਾਊਸ 'ਚ ਖੇਤੀ ਕਰਦੇ ਹਨ ਅਤੇ ਕਦੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਹੋਏ ਧਰਮਿੰਦਰ ਹਰ ਪਲ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹਨ। ਇਸ ਦੌਰਾਨ ਇਕ ਵਾਰ ਫਿਰ ਧਰਮਿੰਦਰ ਨੇ ਸੋਸ਼ਲ ਮੀਡੀਆ 'ਤੇ ਕੁਝ ਸ਼ੇਅਰ ਕੀਤਾ ਪਰ ਉਨ੍ਹਾਂ ਦੀ ਇਸ ਪੋਸਟ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦੀ ਜਗ੍ਹਾ ਪਰੇਸ਼ਾਨ ਕਰ ਦਿੱਤਾ ਹੈ। ਦਰਅਸਲ, ਵੀਰਵਾਰ ਰਾਤ ਨੂੰ ਧਰਮਿੰਦਰ ਨੇ ਆਪਣੀ ਇੱਕ ਤਸਵੀਰ ਦੇ ਨਾਲ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ 'ਗਲਤੀਆਂ' ਅਤੇ 'ਅੰਧ ਵਿਸ਼ਵਾਸ' ਦੀ ਗੱਲ ਕੀਤੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ 'ਚ ਉਹ ਕਾਫੀ ਨਿਰਾਸ਼ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Dharmendra Deol (@aapkadharam)

ਉਨ੍ਹਾਂ ਨੇ ਇਸ ਪੋਸਟ ਦੇ ਨਾਲ ਇਕ ਨੋਟ ਵੀ ਸਾਂਝਾ ਕੀਤਾ ਜਿਸ 'ਚ 'ਗਲਤੀਆਂ ' ਬਾਰੇ ਗੱਲ ਕੀਤੀ ਗਈ ਸੀ। ਉਨ੍ਹਾਂ ਨੇ ਲਿਖਿਆ,  'ਅੰਧ ਵਿਸ਼ਵਾਸ ਅਤੇ ਮਿੱਠਾ ਵਿਹਾਰ ਕਈ ਵਾਰ ਗਲਤੀ ਬਣ ਜਾਂਦਾ ਹੈ। '

ਇਹ ਖ਼ਬਰ ਵੀ ਪੜ੍ਹੋ- ਕਾਸਟਿੰਗ ਕਾਊਚ ਨੂੰ ਲੈ ਕੇ ਛਲਕਿਆ ਈਸ਼ਾ ਕੋਪੀਕਰ ਦਾ ਦਰਦ, ਕਿਹਾ ਇਹ

ਤਸਵੀਰ ਸ਼ੇਅਰ ਹੋਣ ਤੋਂ ਤੁਰੰਤ ਬਾਅਦ ਧਰਮਿੰਦਰ ਦੇ ਪ੍ਰਸ਼ੰਸਕ ਚਿੰਤਤ ਹੋ ਗਏ। ਪ੍ਰਸ਼ੰਸਕ ਉਨ੍ਹਾਂ ਦੀ ਪੋਸਟ 'ਤੇ ਕਮੈਂਟ ਕਰ ਰਹੇ ਹਨ। ਇਸ ਨਾਲ ਉਹ ਪੁੱਛ ਰਹੇ ਹਨ ਕਿ 'ਸਭ ਕੁਝ ਠੀਕ ਹੈ' ਜਾਂ ਨਹੀਂ। ਇਸ ਦੌਰਾਨ ਵਰਕ ਫਰੰਟ ਦੀ ਗੱਲ ਕਰੀਏ ਤਾਂ ਧਰਮਿੰਦਰ ਨੂੰ ਹਾਲ ਹੀ 'ਚ 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' 'ਚ ਦੇਖਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ- ਕੰਗਨਾ ਰਣੌਤ ਥੱਪੜ ਕਾਂਡ 'ਤੇ ਅਨੂੰ ਕਪੂਰ ਨੇ ਦਿੱਤਾ ਹੈਰਾਨ ਕਰ ਦੇਣ ਵਾਲਾ ਜਵਾਬ

ਇਸ ਫ਼ਿਲਮ 'ਚ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਮੁੱਖ ਭੂਮਿਕਾਵਾਂ 'ਚ ਹਨ, ਇਸ 'ਚ ਧਰਮਿੰਦਰ ਨੇ ਸ਼ਾਹਿਦ ਕਪੂਰ ਦੇ ਦਾਦਾ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਤੋਂ ਪਹਿਲਾਂ, ਧਰਮਿੰਦਰ ਨੂੰ ਕਰਨ ਜੌਹਰ ਦੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਦੇ ਨਾਲ ਉਨ੍ਹਾਂ ਦੀ ਅਦਾਕਾਰੀ ਲਈ ਕਾਫ਼ੀ ਤਾਰੀਫ ਮਿਲੀ ਸੀ। 
 


author

DILSHER

Content Editor

Related News